ਸੁਲਤਾਨਪੁਰ ਲੋਧੀ 13 ਦੰਸਬਰ/ਬੰਗਲਾ ਦੇਸ਼ ਦੀ ਧਾਰਮਿਕ ਯਾਤਰਾ ‘ਤੇ ਗਏ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਇਆ ਸਿੰਘ ਜੀ ਵਾਪਸ ਵਤਨ ਪਰਤ ਆਏ ਹਨ।ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਵਿਚਲੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਸਮੇਂ ਉਥੇ ਗੁਰਦੁਆਰਾ ਨਾਨਕਸ਼ਾਹੀ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਢਾਕਾ ਆਉਣ ਦੇ 500 ਸਾਲ ਪੂਰੇ ਹੋਣ ਦਾ ਸਮਾਗਮ ਵੀ ਕਰਵਾਇਆ ਗਿਆ ਸੀ।ਇੰਨ੍ਹਾਂ ਸਮਾਗਮਾਂ ‘ਚ ਦੋ ਤਖਤਾਂ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਵੀ ਸ਼ਾਮਿਲ ਹੋਏ ਸਨ।ਢਾਕਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਸਨ।ਹਫਤੇ ਭਰ ਦੇ ਇਸ ਪ੍ਰੋਗਰਾਮ ਦੌਰਾਨ ਸੰਗਤਾਂ ਨੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।
ਗੁਰਦੁਆਰਾ ਨਾਨਕਸ਼ਾਹੀ ਤੋਂ ਪੰਜ ਕਿਲੋਮੀਟਰ ਦੂਰ ਗੁਰਦੁਆਰਾ ਸੰਗਤ ਟੋਲਾ ਦੇ ਦਰਸ਼ਨਾ ਨੂੰ ਜਾਣ ਸਮੇਂ ਅਯੋਜਿਤ ਕੀਤੇ ਗਏ ਮਾਰਚ ਦੀ ਅਗਵਾਈ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਕੀਤੀ।ਇਹ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ।ਢਾਕਾ ਫੇਰੀ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ‘ਤੇ ਢਾਈ ਸਾਲ ਦੇ ਕਰੀਬ ਰੁਕੇ ਸਨ।ਸੰਤ ਸੀਚੇਵਾਲ ਤੇ ਸੰਤ ਦਇਆ ਸਿੰਘ ਨੇ ਇਸ ਯਾਦਗਾਰ ਨੂੰ ਪੁਰਾਤਨ ਹਾਲਤ ‘ਚ ਹੀ ਰੱਖੇ ਜਾਣ ਦੀ ਵਕਾਲਤ ਕੀਤੀ।
ਯਾਤਰਾ ਤੋਂ ਵਾਪਸ ਪਰਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ ਢਾਕਾ ‘ਚ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਸਖਤ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਹਾਲੀ ਵਾਲੇ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਹੇਠ ਬਾਬਾ ਹਾਕਮ ਸਿੰਘ ਜੀ ਉਥੇ ਸੇਵਾ ਕਰਵਾ ਰਹੇ ਹਨ।ਜਿੰਨ੍ਹਾਂ ਨੇ 2005 ਤੋਂ ਉਥੇ ਸੇਵਾ ਆਰੰਭੀ ਹੋਈ ਹੈ।ਉਨ੍ਹਾਂ ਦੱਸਿਆ ਕਿ ਢਾਕਾ ‘ਚ 35 ਦੇ ਕਰੀਬ ਸਿੱਖ ਇਤਿਹਾਸ ਨਾਲ ਜੁੜੇ ਧਾਰਮਿਕ ਸਥਾਨ ਸਨ ਜਿੰਨ੍ਹਾਂ ‘ਚੋਂ ਸਿਰਫ ਪੰਜ ਹੀ ਬਚੇ ਹਨ ਬਾਕੀਆਂ ‘ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕਈ ਮਾਮਲੇ ਕੇਂਦਰ ਸਰਕਾਰ ਦੁਆਰਾ ਹੀ ਹੱਲ ਕੀਤੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਕੰਮ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕੂੰਜੀਵਤ ਭੂਮਿਕਾ ਨਿਭਾਅ ਸਕਦੇ ਹਨ।
ਗੁਰਦੁਆਰਾ ਨਾਨਕਸ਼ਾਹੀ ਤੋਂ ਪੰਜ ਕਿਲੋਮੀਟਰ ਦੂਰ ਗੁਰਦੁਆਰਾ ਸੰਗਤ ਟੋਲਾ ਦੇ ਦਰਸ਼ਨਾ ਨੂੰ ਜਾਣ ਸਮੇਂ ਅਯੋਜਿਤ ਕੀਤੇ ਗਏ ਮਾਰਚ ਦੀ ਅਗਵਾਈ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਤੇ ਸੰਤ ਦਇਆ ਸਿੰਘ ਜੀ ਕਰਦੇ ਹੋਏ।
2- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸੰਤ ਦਇਆ ਸਿੰਘ ਜੀ ਢਾਕਾ ਸਾਹਿਬ ਦੀ ਯਾਤਰਾ ਤੋਂ ਬਾਅਦ ਵਾਪਿਸ ਆਉਂਦੇ ਸਮੇਂ ਕਲਕੱਤਾ ਏਅਰਪੋਰਟ ਤੇ ਜਹਾਜ਼ ਦੇ ਕੈਪਟਨ ਅਤੇ ਸਿੱਖ ਸੰਗਤਾਂ ਸਮੇਤ।

Post a Comment