ਮਾਨਸਾ 14 ਦਸੰਬਰ () ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਅੱਜ ਜ਼ਿਲ•ੇ ’ਚ ਸ਼ੁਰੂ ਕੀਤੀ ਜਾ ਰਹੀ ਫਾਈਲ ਟਰੈਕਿੰਗ ਪ੍ਰਣਾਲੀ ਦਾ ਜਾਇਜ਼ਾ ਲਿਆ। ਉਨ•ਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਜ਼ਿਲ•ਾ ਸੂਚਨਾ ਅਫ਼ਸਰ ਸ਼੍ਰੀ ਵਿਸ਼ਾਲ ਮਨੋਚਾ ਅਤੇ ਸੁਵਿਧਾ ਇੰਚਾਰਜ ਸ਼੍ਰੀ ਵਿਨੋਦ ਕੁਮਾਰ ਵੀ ਮੌਜੂਦ ਸਨ। ਸ਼੍ਰੀ ਢਾਕਾ ਨੇ ਇਸ ਮੌਕੇ ਫਾਈਲ ਟਰੈਕਿੰਗ ਪ੍ਰਣਾਲੀ ਲਈ ਗਠਿਤ ਕੀਤੀ ਗਈ ਟੈਕਨੀਕਲ ਟੀਮ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸਨੂੰ ਜਲਦੀ ਨੇਪਰੇ ਚਾੜਿ•ਆ ਜਾਵੇ ਤਾਂ ਜੋ ਜਨਤਾ ਦੀਆਂ ਸਹੂਲਤਾਂ ਵਿਚ ਹੋਰ ਵਾਧਾ ਹੋ ਸਕੇ। ਉਨ•ਾਂ ਕਿਹਾ ਕਿ ਟੈਕਨੀਕਲ ਟੀਮ ਵਲੋਂ 90 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਸਿਸਟਮ ਨੂੰ ਇਕ ਜਨਵਰੀ ਤੱਕ ਵੱਖ-ਵੱਖ ਸਟੇਜਾਂ ’ਤੇ ਚਾਲੂ ਕਰ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਈਲ ਟਰੈਕਿੰਗ ਪ੍ਰਣਾਲੀ ਸ਼ੁਰੂ ਹੋਣ ਦੇ ਨਾਲ ਆਮ ਆਦਮੀ ਇੰਟਰਨੈਟ ਰਾਹੀਂ ਆਪਣੀ ਫਾਈਲ ਦੀ ਸਥਿਤੀ ਦੇਖ ਸਕੇਗਾ। ਉਨ•ਾਂ ਕਿਹਾ ਕਿ ਆਮ ਜਨਤਾ ਦੀ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਪੰਜਾਬ ਸਰਕਾਰ ਪੂਰੀ ਤਰ•ਾਂ ਗੰਭੀਰ ਹੈ, ਇਸੇ ਲਈ ਸੁਵਿਧਾ ਕੇਂਦਰਾਂ ਨੂੰ ਹਰ ਪੱਖੋ ਸਹੂੁਲਤਾਂ ਨਾਲ ਲੈਸ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਸ਼੍ਰੀ ਢਾਕਾ ਨੇ ਕਿਹਾ ਕਿ ਇਹ ਪ੍ਰਣਾਲੀ ਹੋਂਦ ਵਿਚ ਆਉਣ ਨਾਲ ਸੁਵਿਧਾ ਲੈਣ ਵਾਲਾ ਕੋਈ ਵੀ ਵਿਅਕਤੀ ਆਪਣੀ ਫਾਈਲ ਇੰਟਰਨੈਟ ’ਤੇ ਦੇਖ ਸਕੇਗਾ ਕਿ ਉਹ ਕਿਸ ਸਥਿਤੀ ਵਿਚ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਦੀ ਵੀ ਇਸ ਸਿਸਟਮ ’ਤੇ ਪੈਨੀ ਨਜ਼ਰ ਹੋਵੇਗੀ ਕਿ ਜਨਤਾ ਨੂੰ ਸੇਵਾਵਾਂ ਨਿਸ਼ਚਿਤ ਕੀਤੇ ਸਮੇਂ ’ਤੇ ਮਿਲ ਰਹੀਆਂ ਹਨ ਜਾਂ ਨਹੀਂ । ਉਨ•ਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਅਧਿਕਾਰੀਆਂ ਦੀ ਜ਼ਿੰਮੇਵਾਰਾਨਾ ਭਾਵਨਾ ਦਾ ਵੀ ਪਤਾ ਲੱਗ ਸਕੇਗਾ। ਉਨ•ਾਂ ਕਿਹਾ ਕਿ ਜਿੱਥੇ ਫਾਈਲ ਜ਼ਿਆਦਾ ਸਮੇਂ ਲਈ ਰੁਕੀ ਹੈ, ਉਸ ਲਾਪ੍ਰਵਾਹ ਅਧਿਕਾਰੀ ਦਾ ਵੀ ਪਤਾ ਲੱਗ ਸਕੇਗਾ, ਜਿਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post a Comment