ਮਾਨਸਾ 14 ਦਸੰਬਰ ( ) ਵਿਸ਼ਵ ਵਿਕਲਾਂਗਤਾ ਦਿਵਸ ਨੂੰ ਸਮਰਪਿਤ ਨੇਤਰਹੀਣ ਬੱਚਿਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰਾਸ਼ਟਰ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਨ•ਾਂ ਵਿਚ ਮਾਨਸਾ ਦੇ ਹਰਮਲ ਸਿੰਘ ਨੇ 100 ਮੀਟਰ ਰੇਸ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ•ੇ ਦਾ ਨਾਂ ਰੋਸ਼ਨ ਕੀਤਾ ਹੈ। ਜ਼ਿਲ•ਾ ਸਿੱਖਿਆ ਅਫ਼ਸਰ (ਅ) ਸ਼੍ਰੀ ਰਜਿੰਦਰ ਮਿੱਤਲ ਨੇ ਕਿਹਾ ਕਿ ਇਨ•ਾਂ ਮੁਕਾਬਲਿਆਂ ਵਿੱਚ ਜ਼ਿਲ•ੇ ਵੱਲੋਂ ਕੋਚ ਆਈ.ਈ.ਆਰ.ਟੀ ਸਰਦੂਲਗੜ• ਸ਼੍ਰੀ ਸ਼ੁਰੇਸ਼ ਕੁਮਾਰ ਦੀ ਅਗਵਾਈ ਵਿਚ ਮਾਨਸਾ ਤੋਂ ਖਿਡਾਰੀ ਹਰਮਲ ਸਿੰਘ ਅਤੇ ਸਰਦੂਲਗੜ• ਤੋਂ ਮੰਗਤ ਰਾਮ ਨੇ ਭਾਗ ਲਿਆ ਸੀ। ਉਨ•ਾਂ ਕਿਹਾ ਕਿ ਨੇਤਰਹੀਣ ਬੱਚਿਆਂ ਦੇ ਰਾਸ਼ਟਰ ਪੱਧਰ ਦੇ ਮੁਕਾਬਲਿਆਂ ਵਿੱਚ 100 ਮੀਟਰ ਰੇਸ ਵਿਚ ਹਰਮਲ ਸਿੰਘ ਨੇ ਜੂਨੀਅਰ ਵਰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ•ਾਂ ਕਿਹਾ ਕਿ ਮੱਲਾਂ ਮਾਰਨ ਵਾਲੇ ਇਸ ਖਿਡਾਰੀ ਦਾ ਮਾਨਸਾ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ, ਜਿਸ ਦੌਰਾਨ ਜ਼ਿਲ•ਾ ਕੋਆਰਡੀਨੇਟਰ ਸ਼੍ਰੀ ਬਲਵਿੰਦਰ ਸਿੰਘ, ਡੀ.ਐਸ.ਈ. ਮਾਨਸਾ ਸ਼੍ਰ੍ਰੀ ਰਾਕੇਸ਼ ਕੁਮਾਰ, ਬੀ.ਪੀ.ਈ.ਓ. ਮਾਨਸਾ ਸ਼੍ਰੀ ਕੁਲਦੀਪ ਵਰਮਾ, ਡੀ.ਆਰ.ਪੀ. ਸਿਵਲ ਵਰਕਸ ਸ਼੍ਰੀ ਹੰਸ ਰਾਜ, ਡੀ.ਆਰ.ਪੀ. ਸ਼੍ਰੀ ਕੁੰਜ ਬਿਹਾਰੀ, ਏ.ਪੀ.ਸੀ ਵਿੱਤ ਸ਼੍ਰੀ ਵਰੁਨ ਕੁਮਾਰ ਅਤੇ ਸ਼੍ਰ੍ਰੀ ਵਿਪਨ ਕੁਮਾਰ ਨੇ ਇਸ ਪ੍ਰਾਪਤੀ ਬਦਲੇ ਸਾਂਝੇ ਰੂਪ ਵਿੱਚ ਸ਼ਲਾਘਾ ਕਰਦਿਆਂ ਵਧਾਈ ਦਿੱਤੀ।
ਜੇਤੂ ਵਿਦਿਆਰਥੀ ਨੂੰ ਸਰਟੀਫਿਕੇਟ ਦਿੰਦੇ ਹੋਏ ਸ਼੍ਰੀ ਰਜਿੰਦਰ ਮਿੱਤਲ


Post a Comment