ਸ੍ਰ: ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਉਨ੍ਹਾ ਦੇ ਆਪਣੇ ਹੀ ਕਹਿਣੇ ਬਾਹਰ ਹੋ ਗਏ ਹਨ- ਖੁਸਬਾਜ ਜਟਾਣਾ

Tuesday, December 25, 20120 comments


ਸਰਦੂਲਗੜ੍ਹ 25 ਦਸੰਬਰ (ਸੁਰਜੀਤ ਸਿੰਘ ਮੋਗਾ) ਇਤਿਹਾਸ ਵਿਚ ਪਹਿਲੀ ਵਾਰ ਵਿਧਾਨ ਸਭਾ ਵਿਚ ਸ਼ਰਮ-ਹਜਾਅ ਨੂੰ ਛੱਕੇ ਟੰਗ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿੱਕਰਮਜੀਤ ਸਿੰਘ ਮਜੀਠੀਆ ਨੇ ਭਰੀ ਸਭਾ ਵਿਚ ਵਿਧਾਇਕ ਗੁਰਜੀਤ ਸਿੰਘ ਰਾਣਾ ਨੂੰ ਗੰਦੀ ਸਬਦਾਵਲੀ ਬੋਲ ਕੇ ਜਲੀਲ ਕੀਤਾ ਅਤੇ ਸਭਾ ਵਿਚ ਬੈਠੀਆ ਵਿਧਾਇਕ ਔਰਤਾ ਦੇ ਸਨਮਾਨ ਦੀਆ ਧੱਜੀਆ ਉਡਾ ਦਿੱਤੀਆ। ਇਸ ਸਰਮਨਾਕ ਅਤੇ ਗਿਰੀ ਹੋਈ ਘਟਨਾ ਤਹਿਤ ਸੱਮੁਚੀ ਯੂਥ ਕਾਗਰਸ  ਪਾਰਟੀ ਅਤੇ ਖੁਸਬਾਜ ਸਿੰਘ ਜਟਾਣਾ ਪ੍ਰਧਾਨ ਲੋਕ ਸਭਾ ਬਠਿੰਡਾ, ਸੁਖਵਿੰਦਰ ਸਿੰਘ ਸੁੱਖੀ ਯੂਥ ਕਾਗਰਸ ਦੇ ਹਲਕਾ ਪ੍ਰਧਾਨ ਸਰਦੂਲਗੜ੍ਹ ਵੱਲੋ ਸ: ਰਾਜਬੀਰ ਸਿੰਘ ਬਰਾੜ ਐਸ.ਡੀ.ਐਮ. ਸਰਦੂਲਗੜ੍ਹ ਨੂੰ ਮੰਗ ਪੱਤਰ ਸੌਪਦਿਆ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਤੋ ਮੰਗ ਕੀਤੀ ਹੈ ਕਿ  ਭੂਤਰੇ ਹੋਏ ਮਜੀਠੀਏ ਨੂੰ ਮੁਅੱਤਲ ਕਰ ਦਿੱਤਾ ਜਾਵੇ।ਉਨ੍ਹਾ ਅੱਗੇ ਕਿਹਾ ਪੰਜਾਬ ਅੰਦਰ ਅਮਨ ਕਾਨੂੰਨ ਨਾਮ ਬਣ ਕੇ ਰਹਿ ਗਿਆ ਹੈ।  ਦਿਨ ਦਿਹਾੜੇ ਡਿਊਟੀ ਤੇ ਤਹਿਨਾਤ ਪੁਲਿਸ ਮੁਲਾਜਮਾ ਦੀਆ ਵਰਦੀਆ ਪਾੜ ਦਿੱਤੀਆ ਜਾਦੀਆ ਹਨ।ਇੱਥੋ ਤੱਕ ਕਿ ਤਹਿਸੀਲਦਾਰ ਤੱਕ ਨੂੰ ਵੀ ਨਹੀ ਬਖਸਿਆ ਜਾਦਾ, ਧੀਆ-ਭੈਣਾ ਦੀ ਰਾਖੀ ਕਰਨ ਵਾਲੇ ਪੁਲਿਸ ਦੇ ਏ.ਐਸ.ਆਈ. ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਦਾ ਹੈ। ਹੁਣ ਪੁਲਿਸ-ਪ੍ਰਸ਼ਾਸਨ ਤੋ ਇਨਸਾਫ ਲੈਣ ਤੋ ਪਹਿਲਾ ਕਿਸੇ ਅਕਾਲੀ ਆਗੂ ਦੀ ਸ਼ਰਨ ਵਿਚ ਜਾਣਾ ਪੈ ਰਿਹਾ ਹੈ।  ਕਿਸੇ ਅਪਰਾਧੀ ਵੱਲੋ ਅਪਰਾਧ ਜਾ ਗੁੰਡਾਗਰਦੀ ਕਰਨ ਤੇ ਥਾਣਿਆ 'ਚ ਰਪਟ ਦਰਜ ਕਰਾ ਦਿੱਤੀ ਜਾਵੇ ਤਾ ਉਕਤ ਅਕਾਲੀ ਆਕਾ ਦੇ ਕਹੇ ਤੇ ਇਨਸਾਫ ਦੀ ਫਰਿਆਦ ਕਰਨ ਵਾਲੇ ਨੂੰ ਹੀ ਅਪਰਾਧੀ ਨਾਲ ਰਾਜੀਨਾਮਾ  ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾ ਕਿਹਾ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਾਗ ਰਾਜ ਨਹੀ ਹੈ ਅਤੇ ਮੁਗਲਰਾਜ ਵਾਲੀ ਗੁੰਡਾਗਰਦੀ ਦਾ ਹਰ ਪਾਸੇ ਪ੍ਰਸਾਗ ਹੈ। ਪ੍ਰਧਾਨ ਜਟਾਣਾ ਨੇ ਕਿਹਾ ਸ: ਬਾਦਲ ਵਾਕਿਆ ਹੀ ਬਿਰਦ ਹੋ ਗਏ ਹਨ। ਉਹਨਾ ਦੇ ਆਪਣੇ ਹੀ ਕਹਿਣੇ ਤੋ ਬਾਹਰ ਹੁੰਦੇ ਜਾ ਰਹੇ ਹਨ। ਬਾਦਲ ਸਾਹਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾ ਅਮਨ ਕਾਨੂੰਨ ਨੂੰ ਬਹਾਲ ਕਰਨਾ ਸਮੇ ਲਈ ਬਹੁਤ ਜਰੂਰੀ ਹੈ। ਇਸ ਮੌਕੇ ਮਨਜੀਤ ਸਿੰਘ ਹਲਕਾ  ਤਲਵੰਡੀ ਦੇ ਯੂਥ ਪ੍ਰਧਾਨ, ਸੰਦੀਪ ਸਿੰਘ ਭੁੱਲਰ ਸੈਕਟਰੀ ਲੋਕ ਸਭਾ ਬਠਿੰਡਾ, ਬਲਾਕ ਪ੍ਰਧਾਂਨ ਗੁਰਜੰਟ ਸਿੰਘ ਭੱਪਾ, ਜਗਸੀਰ ਸਿੰਘ ਮੀਰਪੁਰੀਆ ਉਪ ਪ੍ਰਧਾਨ, ਗੁਰਪਿਆਰ ਸਿੰਘ ਜੌੜਾ, ਹਰਪ੍ਰੀਤ ਸਿੰਘ ਟੈਕੂ, ਪਵਨ ਸੋਨੀ, ਗੁਰਪ੍ਰੀਤ ਸਿੰਘ, ਅਟਵਾਲ ਸਿੰਘ ਲੈਹਰੀ, ਪ੍ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਾਰੀ ਆਦਮਕੇ, ਚਮਕੌਰ ਸਿੰਘ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਰਿੱਪੀ, ਅਵਤਾਰ ਸਿੰਘ ਅਤੇ ਗੁਰਜੰਟ ਸਿੰਘ ਜੰਟੀ ਆਦਿ ਹਾਜਿਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger