ਸਰਦੂਲਗੜ੍ਹ 25 ਦਸੰਬਰ (ਸੁਰਜੀਤ ਸਿੰਘ ਮੋਗਾ) ਸਥਾਨਿਕ ਗੁਰਦੁਵਾਰਾ ਮਾਲਸਰ ਸਾਹਿਬ ਵਿਖੇ ਪਰਿਆਸ ਵੈਲਫੇਅਰ ਕਲੱਬ ਵੱਲੋ ਕੜਾਕੇ ਦੀ ਠੰਢ ਵਿਚ ਠਰੂੰ-ਠਰੂੰ ਕਰਦੇ ਲੋੜਬੰਦ ਵਿਅਕਤੀਆ ਨੂੰ ਕਲੱਬ ਪ੍ਰਧਾਨ ਕਾਕਾ ਉੱਪਲ ਅਤੇ ਪਣਵੱਤੇ ਸੱਜਣਾ ਦੀ ਹਾਜੀ ਵਿਚ ਗਰਮ ਲੋਈਆ ਵੰਡੀਆ ਗਈਆ। ਇਸ ਕਲੱਬ ਵੱਲੋ ਹੋਰ ਵੀ ਅਨੇਕਾ ਬਿਮਾਰੀਆ, ਨਸ਼ਾ ਛਡਾਉ ਕੈੱਪ ਸਮੇ-ਸਮੇ ਤੇ ਆਯੋਜਿਨ ਕੀਤੇ ਜਾਦੇ ਹਨ। ਵੱਡੇ ਪੱਧਰ ਤੇ ਲੋੜਬੰਦਾ ਵਿਅਕਤੀਆ ਦੇ ਮੁੱਫਤ ਅੱਖਾ ਦੇ ਅੱਪਰੈਸ਼ਨ ਕੈੱਪ ਕਰਵਾਏ ਜਾ ਰਹੇ ਹਨ।ਇਸ ਅੱਪਰੈਸ਼ਨ ਕੈੱਪ ਦੌਰਾਨ ਬਾਹਰੋ ਅੱਖਾ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ। ਜਿਸ ਕਲੱਬ ਵੱਲੋ ਲੌੜੀਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕਲੱਬ ਵੱਲੋ ਹਰ ਵੀ ਸਮਾਜ ਸੇਵੀ ਕੰਮਾ ਨੰ ਪਹਿਲ ਦੇ ਅਧਾਰ ਤੇ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਨਾਮ ਸਿੰਘ ਫੌਜੀ, ਨਾਇਬ ਸਿੰਘ ਸੰਧੂ, ਗੁਰਲਾਲ ਸਿੰਘ ਸੋਨੀ, ਉਮਪ੍ਰਕਾਸ ਗਰਗ ਅਤੇ ਸੰਦੀਪ ਸਿੰਘ ਆਦਿ ਹਾਜਿਰ ਸਨ।

Post a Comment