ਲੋਕ ਨਸ਼ਿਆਂ ਤੇ ਭਰੂਣ ਹੱਤਿਆ ਨੂੰ ਜੜੋਂ ਖਤਮ ਕਰਨ ਲਈ ਸਾਥ ਦੇਣ- ਕੋਹਾੜ
ਸ਼ਾਹਕੋਟ, 16 ਦਸੰਬਰ (ਸਚਦੇਵਾ) ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ‘ਦੀ ਪੰਜਾਬ ਕਸ਼ਯਪ ਰਾਜਪੂਤ ਸਭਾ’ ਬਲਾਕ ਸ਼ਾਹਕੋਟ ਵੱਲੋਂ ਐਤਵਾਰ ਨੂੰ ਸ਼ਾਹਕੋਟ ਦੇ ਮੁਹੱਲਾ ਨਿਊ ਕਰਤਾਰ ਨਗਰ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਿਖੇ ਦੂਸਰਾ ਧਾਰਮਿਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾਈ । ਇਸ ਮੌਕੇ ਸਵੇਰੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਬੀਬੀ ਕੁਲਦੀਪ ਕੌਰ ਖਾਲਸਾ (ਸਮਰਾਵਾਂ ਵਾਲੇ) ਦੇ ਢਾਡੀ ਜਥੇ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ ਨਾਲ ਸਬੰਧਤ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹਲਕਾ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ, ਦੀ ਪੰਜਾਬ ਕਸ਼ਯਪ ਰਾਜਪੂਤ ਸਭਾ ਦੇ ਸੂਬਾ ਪ੍ਰਧਾਨ ਜਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ ਅਤੇ ਠੇਕੇਦਾਰ ਮੰਗਤ ਸਿੰਘ ਮੋਰਿੰਡਾ ਚੇਅਰਮੈਨ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਫਤਿਹਗੜ• ਸਾਹਿਬ ਨੇ ਧਾਰਮਿਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਜਥੇਦਾਰ ਕੋਹਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ, ਜੋ ਕਿ ਅੱਜ ਸਮਾਜਿਕ ਬੁਰਾਈਆਂ ਦੀ ਜਕੜ ਵਿੱਚ ਹੈ । ਉਨਾਂ ਇਸ ਮੌਕੇ ਸੰਗਤਾਂ ਨੂੰ ਨਸ਼ੇ ਅਤੇ ਭਰੂਣ ਹੱਤਿਆਂ ਵਰਗੀਆਂ ਬੁਰਾਈਆਂ ਨੂੰ ਜੜ ਤੋਂ ਖਤਮ ਕਰਨ ਦਾ ਸੱਦਾ ਦਿੱਤਾ । ਜਥੇਦਾਰ ਸ਼ਾਲੀਮਾਰ ਨੇ ਇਸ ਮੌਕੇ ਸੰਗਤਾਂ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ । ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਆਏ ਹੋਏ ਮਹਿਮਾਨ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ । ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਪ੍ਰੋ. ਕਰਤਾਰ ਸਿੰਘ ਸਚਦੇਵਾ (ਕੌਮੀ ਪੁਰਸਕਾਰ ਵਿਜੇਤਾ), ਬਾਬਾ ਜਸਵੰਤ ਸਿੰਘ ਕੋਟਲਾ, ਮਿਸਤਰੀ ਸੋਹਣ ਸਿੰਘ, ਜਗਤਾਰ ਸਿੰਘ ਤਾਰੀ ਜ਼ਿਲਾ ਜਨਰਲ ਸਕੱਤਰ, ਸੁਰਿੰਦਰਜੀਤ ਸਿੰਘ ਚੱਠਾ, ਪਹਿਲਵਾਨ ਜੋਗਿੰਦਰ ਸਿੰਘ, ਗੁਰਮੁੱਖ ਸਿੰਘ ਸਚਦੇਵਾ, ਸਤਿੰਦਰ ਸਿੰਘ ਰਾਜਾ ਮੁੱਖ ਸੰਪਾਦਕ ਰੋਜ਼ਾਨਾ ਟੌਪ ਨਿਊਜ਼ ਅਖ਼ਬਾਰ, ਅਰਜਨ ਸਿੰਘ, ਕੁਲਦੀਪ ਸਿੰਘ, ਗਰੀਬ ਸਿੰਘ, ਅਵਤਾਰ ਸਿੰਘ, ਅਜੈਬ ਸਿੰਘ ਪਰਜੀਆਂ ਕਲਾਂ, ਰਘਬੀਰ ਸਿੰਘ ਸਰਪੰਚ, ਅਮਰ ਸਿੰਘ ਪਰਜੀਆਂ ਖੁਰਦ, ਡਾ. ਜਰਨੈਲ ਸਿੰਘ ਧਰਮੀਵਾਲ, ਕਰਨੈਲ ਸਿੰਘ ਆਦਿ ਹਾਜ਼ਰ ਸਨ ।
ਬਾਬਾ ਮੋਤੀ ਰਾਮ ਮਹਿਰਾ ਜੀ ਯਾਦ ਵਿੱਚ ਸ਼ਾਹਕੋਟ ਵਿਖੇ ਕਰਵਾਏ ਧਾਰਮਿਕ ਮੇਲੇ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਨੂੰ ਸਨਮਾਨਤ ਕਰਦੇ ਹੋਏ ਜਥੇ. ਅਜੀਤ ਸਿੰਘ ਕੋਹਾੜ ਤੇ ਜਥੇ. ਸੁਖਬੀਰ ਸਿੰਘ ਸ਼ਾਲੀਮਾਰ । (ਹੇਠਾਂ) ਵਾਰਾਂ ਸੁਣਾਉਦਾ ਢਾਡੀ ਜਥਾ ਅਤੇ ਹਾਜ਼ਰ ਸੰਗਤਾਂ ।


Post a Comment