ਪ੍ਰਸ਼ਾਸ਼ਨ ਤੋ ਕੀਤੀ ਸਖਤ ਕਾਰਵਾਈ ਦੀ ਮੰਗ
ਅਨੰਦਪੁਰ ਸਾਹਿਬ, 17 ਦਸੰਬਰ (ਸੁਰਿੰਦਰ ਸਿੰਘ ਸੋਨੀ)ਨਿਕੀਆਂ ਜਿੰਦਾਂ ਵੱਡਾ ਸਾਕਾ ਫਾਊਂਡੇਸ਼ਨ ਵਲੋ 22 ਦਸੰਬਰ ਨੂੰ ਪਿੰਡ ਡੁੂਮੇਵਾਲ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਸਬੰਧੀ ਮਾਤਾ ਗੁੂਜਰੀ ਤੇ ਸਾਹਿਬਜਾਦਿਆਂ ਦੇ ਲਗਾਏ ਹੋਰਡਿੰਗ ਬੋਰਡ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵਲੋ ਉਤਾਰੇ ਜਾਣ ਦੀ ਘਟਨਾ ਤੇ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਅਨੰਦਪੁਰ ਸਾਹਿਬ ਦੇ ਮੈਂਬਰ ਪ੍ਰਿੰ:ਸੁਰਿੰਦਰ ਸਿੰਘ,ਸੰਸਥਾਂ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ,ਮਾ:ਜਸਵਿੰਦਰ ਸਿੰਘ,ਬੀਬੀ ਗੁਰਚਰਨ ਕੋਰ,ਬੀਬੀ ਜਸਵਿੰਦਰ ਕੋਰ,ਜਥੇ:ਸੰਤੋਖ ਸਿੰਘ,ਸੁਰਿੰਦਰ ਸਿੰਘ ਮਟੋਰ ਨੇ ਸਖਤ ਨਿਖੇਧੀ ਕੀਤੀ ਹੈ। ਉਨਾਂ ਦੱਸਿਆ ਕਿ ਇਸ ਸਮਾਗਮ ਸਬੰਧੀ ਅਗੰਮਪੁਰ ਟੀ ਪੁਆਇੰਟ ਅਬਿਆਣਾ ਖੁਰਦ,ਨੈਣਾਂ ਦੇਵੀ,ਮਾਧੋਵਾਲ ਆਦਿ ਵਿਖੇ ਲਗਾਏ ਗਏ ਹੋਰਡਿੰਗ ਬੋਰਡ ਜਿਨਾਂ ਤੇ ਕੇਵਲ ਮਾਤਾ ਗੂਜਰੀ ਤੇ ਸਾਹਿਬਜਾਦਿਆਂ ਦੀ ਫੋਟੋਆਂ ਲਗਾਈਆਂ ਗਈਆਂ ਸਨ ਨੂੰ ਕਿਸੇ ਸ਼ਰਾਰਤੀ ਅਨਸਰ ਵਲੋ ਉਤਾਰ ਦਿਤਾ ਗਿਆ। ਉਨਾਂ ਦੱਸਿਆ ਕਿ ਇਨਾਂ ਬੋਰਡਾਂ ਦੀ ਪੀ ਡਬਲਿਊ ਡੀ ਤੇ ਰੋਹਨ ਰਾਜਦੀਪ ਵਲੋ ਪ੍ਰਵਾਨਗੀ ਵੀ ਲਈ ਗਈ ਸੀ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਸਬੰਧਿਤ ਥਾਨਿਆਂ ਵਿਚ ਰਿਪੋਰਟ ਵੀ ਲਿਖਵਾ ਦਿਤੀ ਗਈ ਹੈ। ਉਨਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਇਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇ।


Post a Comment