ਨਾਭਾ 08 ਦਸਬੰਰ (ਜਸਬੀਰ ਸਿੰਘ ਸੇਠੀ)-ਐਸ.ਸੀ.ਵਿੰਗ ਦੇ ਜ਼ਿਲ•ਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ ਦੇ ਗ੍ਰਹਿ ਨਾਭਾ ਵਿਖੇ ਐਸ.ਸੀ. ਵਿੰਗ ਦੀ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਵਿੰਗ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੀਟਿੰਗ ਦੌਰਾਨ ਪਿਛਲੇ ਦਿਨੀਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ•ਾ ਪਟਿਆਲਾ ਸ. ਫੌਜਇੰਦਰ ਸਿੰਘ ਮੁਖਮੈਲਪੁਰ ਵੱਲੋਂ ਦਿੱਤੀਆਂ ਅਹੁਦੇਦਾਰੀਆਂ ਦੇ ਤਹਿਤ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਸਿਆਣ ਨੂੰ ਜ਼ਿਲ•ਾ ਪ੍ਰਚਾਰ ਸਕੱਤਰ ਅਤੇ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਢਿੱਲੋਂ ਨੂੰ ਸ੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ•ਾ ਪਟਿਆਲਾ ਦਾ ਮੀਤ ਸਕੱਤਰ ਨਿਯੁਕਤ ਕਰਨ ’ਤੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਅਟਵਾਲ, ਐਸ.ਸੀ. ਵਿੰਗ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਪਰਗਟ ਸਿੰਘ ਕੋਟ ਕਲਾਂ ਨੇ ਕਿਹਾ ਕਿ ਵਿੰਗ ਦੇ ਜਿਲ•ਾ ਪ੍ਰਧਾਨ ਜਸਪਾਲ ਸਿੰਘ ਕਲਿਆਣ ਦੀ ਅਗਵਾਈ ਹੇਠ ਅਕਾਲੀ ਦਲ ਦੀ ਮਜਬੂਤੀ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦਲਿਤ ਭਲਾਈ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ•ਾਂ ਕਿਹਾ ਕਿ ਉਹ ਹਲਕੇ ਵਿੱਚ ਅਕਾਲੀ ਦਲ ਦੇ ਕਿਸੇ ਵੀ ਧੜੇ ਨਾਲ ਨਹੀਂ ਹਨ ਬਲਕਿ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਪਾਲ ਸਿੰਘ ਦੁਲੱਦੀ, ਸੀਨੀ. ਮੀਤ ਪ੍ਰਧਾਨ ਐਸ.ਸੀ. ਵਿੰਗ ਪਟਿਆਲਾ ਗੁਰਤੇਜ ਸਿੰਘ ਊਧਾ, ਵਿੰਗ ਦੇ ਮੀਤ ਸਕੱਤਰ ਜਗਸੀਰ ਸਿੰਘ ਗਲਵੱਟੀ, ਜਸਵੰਤ ਸਿੰਘ, ਵਰਿੰਦਰ ਕੁਮਾਰ ਹੰਸ ਆਦਿ ਵੱਡੀ ਗਿਣਤੀ ਵਿਚ ਐਸ.ਸੀ. ਵਿੰਗ ਦੇ ਆਗੂ ਹਾਜਰ ਸਨ।
ਬੇਰੁਜਗਾਰ ਲਾਇਨਮੈਨਾਂ ਦੇ ਮਾਪੇ ਅਤੇ ਪਰਿਵਾਰ ਅੱਗੇ ਹੋ ਕੇ ਚੁੱਕਣਗੇ ਸੰਘਰਸ਼ ਦਾ ਝੰਡਾ
ਨਾਭਾ, 8 ਦਸੰਬਰ (ਜਸਬੀਰ ਸਿੰਘ ਸੇਠੀ)- ਅੱਜ ਬੇਰੁਜਗਾਰ ਲਾਇਨਮੈਨ ਯੂਨੀਅਨ (ਪੰਜਾਬ) ਦੀ ਰੁਜਗਾਰ ਪ੍ਰਾਪਤੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਬੇਰੁਜਗਾਰ ਲਾਇਨਮੈਨਾਂ ਦੇ ਮਾਪਿਆਂ, ਪਰਿਵਾਰਾਂ, ਮਿੱਤਰਾਂ, ਰਿਸਤੇਦਾਰਾਂਅਤੇ ਭਰਾਤਰੀ ਜਥੇਬੰਦੀਆਂ ਨੇ ਉਨ੍ਹਾਂ ਦੇ ਅੱਗੇ ਹੋ ਕੇ ਲੜਨ ਦਾ ਵਾਅਦਾ ਕੀਤਾ। ਪਿਛਲੀਂ ਦਿਨੀਂ ਬਾਰਾਂਦਰੀ ਪਟਿਆਲਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਬੇਰੁਜਗਾਰ ਲਾਇਨਮੈਨਾਂ ਨੇ ਸੂਬਾ ਪ੍ਰਧਾਨ ਪਿਰਮਲ ਸਿੰਘ ਸੰਗਰੂਰ ਦੀ ਅਗਵਾਈ ਵਿੱਚ ਸੰਘਰਸ ਦਾ ਬਿਗਲ ਬਜਾ ਦਿੱਤਾ। ਬੇਰੁਜਗਾਰ ਲਾਇਨਮੈਨ ਯੂਨੀਅਨ ਦੇ ਜਿਲ੍ਹਾ ਜਨਰਲ ਸੈਕਟਰੀ ਅਮਰਪ੍ਰੀਤ ਚੌਹਾਨ ਅਤੇ ਜਿਲ੍ਹਾ ਖਜਾਨਚੀ ਤੇਜਿੰਦਰ ਸਿੰਘ ਨਾਭਾ ਨੇਂ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਭਾਂਵੇਂ ਕਬੱਡੀ ਕੱਪ ਤੇ ਕਰੋੜਾਂ ਰੁਪਏ ਖਰਚ ਕਰਕੇ ਫੋਕੀ ਵਾਹ ਵਾਹ ਖੱਟ ਰਹੀ ਹੈ ਪਰ ਹਾਕਮ ਸਰਕਾਰ (ਅਕਾਲੀ ਭਾਜਪਾ) ਦੇ ਰਾਜ ਵਿੱਚ ਸਾਰੇ ਵਰਗ (ਕਿਸਾਨ, ਮੁਲਾਜਮ, ਵਪਾਰੀ ਮਜਦੂਰ) ਪੂਰੀ ਤਰ੍ਹਾਂ ਦੁੱਖੀ ਹਨ। ਸਰਕਾਰ ਨੇ ਪਿਛਲੇ ਕਬੱਡੀ ਕੱਪ ਤੋਂ ਪਹਿਲਾਂ ਬੇਰੁਜਗਾਰ ਲਾਇਨਮੈਨ ਯੂਨੀਅਨ ਨਾਲ ਹੋਈ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ 5000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਪਰ ਸਰਕਾਰ ਨੇ 1000 ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਕੇ 4000 ਲਾਇਨਮੈਨਾਂ ਨੂੰ ਸੜਕਾਂ ਤੇ ਧੱਕੇ ਖਾਣ ਲਈ ਛੱਡ ਦਿੱਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ 5000 ਲਾਇਨਮੈਨ ਕੈਟਾਗਰੀ ਦੀਆਂ ਪੋਸਟਾਂ ਨੂੰ ਆਪਣੀਆਂ ਪ੍ਰਾਪਤੀਆਂ ਵਿੱਚ ਸਾਮਲ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਅਤੇ ਅਜੇ ਤੱਕ ਉਸ ਨੂੰ ਅਸਲ ਜਾਮਾ ਨਹੀਂ ਪਹਿਨਾਇਆ। ਇਸ ਮੌਕੇ ਬੋਲਦਿਆਂ ਬਲਾਕ ਦੇ ਮੀਤ ਪ੍ਰਧਾਨ ਕੁਲਜਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਵੀ ਬੇਰੁਜਗਾਰ ਲਾਇਨਮੈਨਾਂ ਨੇ ਆਪਣੀ ਆਵਾਜ ਨੁੰ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸਿਸ ਕੀਤੀ ਤਾਂ ਉਹਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਪੰਜਾਬ ਪੁਲਿਸ ਨੇ ਹਾਕਮ ਸਰਕਾਰ ਦੀ ਸਹਿ ਤੇ ਬੇਰੁਜਗਾਰ ਲਾਇਨਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਅਤੇ ਸੰਘਰਸ਼ ਨੁੰ ਤਾਰੋਪੀੜ ਕਰਨ ਦੀਆਂ ਕੋਸਿਸਾਂ ਕੀਤੀਆਂ। ਉਨ੍ਹਾਂ ਆਖਿਆ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਬੇਰੁਜਗਾਰ ਲਾਇਨਮੈਨਾਂ ਦੇ ਮਾਪਿਆਂ ਅਤੇ ਪਰਿਵਾਰਾਂ ਵਲੋਂ ਲੜਾਈ ਨੂੰ ਅੱਗੇ ਹੋਰ ਲੜਨ ਦਾ ਐਲਾਨ ਕੀਤਾ। ਇਸ ਦੀ ਸੁਰੂਆਤ ਅੱਜ 9 ਦਸੰਬਰ ਨੂੰ ਸੰਗਰੂਰ ਦੇ ਬਨਾਰਸ ਬਾਗ ਤੋਂ ਕੀਤੀ ਜਾਵੇਗੀ।

Post a Comment