ਬੱਸਾਂ ਪਿੰਡ ਨਾਂ ਆਉਣ ਕਾਰਨ ਦੁਖੀ ਪਿੰਡ ਵਾਸੀਆਂ ਨੇ ਰਾਸ਼ਟਰੀ ਰਾਜ ਮਾਰਗ ’ਤੇ ਜ਼ਾਮ ਲਗਾਇਆ
ਬੱਧਨੀ ਕਲਾਂ, 8 ਦਸੰਬਰ ( ਚਮਕੌਰ ਲੋਪੋਂ ) ਪੰਜਾਬ ਸਰਕਾਰ ਵੱਲੋਂ ਨਿੱਤ ਦਿਨ ਪੰਜਾਬ ਦੀ ਦਸ਼ਾ ਸੁਧਾਰਨ ਦੇ ਮਾਰੇ ਜਾ ਰਹੇ ਦਮਗੱਜ਼ਿਆਂ ਦੀ ਫੂਕ ਕੱਢਣ ਲਈ ਅੰਮ੍ਰਿਤਸਰ ਤੋਂ ਬਰਨਾਲਾ ਵਾਇਆ ਜੀਂਦ ਜਾਣ ਵਾਲੀ ਨੈਸ਼ਨਲ ਹਾਈਵੇ ਨੰਬਰ 71 ਦੀ ਬਦਤਰ ਹਾਲਤ ਹੀ ਕਾਫੀ ਹੈ, ਕਿਉਂਕਿ ਇਸ ਸੜਕ ਦੀ ਮਾੜੀ ਹਾਲਤ ਇਸ ਕਦਰ ਹੋ ਚੁੱਕੀ ਹੈ ਕਿ ਜੇਕਰ ਕੋਈ ਆਦਮੀ ਬੱਧਨੀ ਤੋਂ ਕਿਲੋ ਕੁ ਦਹੀਂ ਲੈ ਕੇ ਬਿਲਾਸਪੁਰ ਤੱਕ ਚਲਿਆ ਜਾਵੇ ਤਾਂ ਉਸਨੂੰ ਘਰ ਜਾਕੇ ਲੱਸੀ ਰਿੜ•ਕਨ ਦੀ ਲੋੜ• ਨਹੀਂ ਅਤੇ ਮੱਖਣ ਆਪਣੇ ਆਪ ਹੀ ਨਿਕਲ ਜਾਵੇਗਾ। ਇਸ ਸੜਕ ਦੀ ਤਰਸਯੋਗ ਹਾਲਤ ਦਾ ਖਮਿਆਜ਼ਾ ਕਈ ਪਿੰਡਾਂ ਵਾਲੇ ਭੁਗਤ ਰਹੇ ਹਨ ਅਤੇ ਇਸ ਸੜਕ ਉਪਰ ਘੁੱਗ ਵਸਿਆ ਪਿੰਡ ਮਾਛੀਕੇ ਇਸ ਟੁੱਟੀ ਸੜਕ ਕਾਰਨ ਦੂਸਰੇ ਪਿੰਡਾਂ ਨਾਲ ਨਾਤਾ ਤੋੜ• ਚੁੱਕਾ ਹੈ। ਪਿੰਡ ਮਾਛੀਕੇ ਨੂੰ ਜਾਣ ਵਾਲੀਆਂ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਨੂੰ ਇਸ ਟੁੱਟੀ ਹੋਈ ਸੜਕ ਤੋਂ ਬਚਾਉਣ ਲਈ ਬੱਸਾਂ ਨੂੰ ਮਾਛੀਕੇ ਪਿੰਡ ਵਿੱਚ ਦੀ ਲਿਜਾਣ ਬਜਾਇ ਬਿਲਾਸਪੁਰ ਤੋ ਵਾਇਆ ਹਿੰਮਤਪੁਰਾ ਲਿੰਕ ਸੜਕ ਉਪਰੋਂ ਲੰਘਾਇਆ ਜਾ ਰਿਹਾ ਹੈ ਜਿਸ ਕਾਰਨ ਮਾਛੀਕੇ ਮੋਗਾ ਅਤੇ ਬਰਨਾਲਾ ਜ਼ਿਲੇ ਨਾਲੋਂ ਪੂਰੀ ਤਰ•ਾਂ ਕੱਟਿਆ ਜਾ ਚੁੱਕਾ ਹੈ। ਪ੍ਰਸ਼ਾਸ਼ਨ ਨੂੰ ਵਾਰ-ਵਾਰ ਮੀਡੀਆ ਅਤੇ ਹੋਰਨਾਂ ਸਾਧਨਾਂ ਰਾਹੀਂ ਫਰਿਆਦਾਂ ਲਗਾਉਣ ਦੇ ਬਾਵਜੂਦ ਵੀ ਟੁੱਟੀ ਸੜਕ ਦਾ ਕੋਈ ਹੱਲ ਨਹੀਂ ਹੋਇਆ ਅਤੇ ਅੱਜ ਅੱਕੇ ਹੋਏ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਕਾਈ ਮਾਛੀਕੇ ਦੀ ਅਗਵਾਈ ਹੇਠ ਰਾਸ਼ਟਰੀ ਰਾਜ ਮਾਰਗ ਤੇ ਜਾਮ ਲਗਾ ਕੇ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਇਕਾਈ ਮਾਛੀਕੇ ਦੇ ਪ੍ਰਧਾਨ ਕਾਕਾ ਸਿੰਘ ਮਾਛੀਕੇ, ਮਹਿੰਦਰ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਪਿੰਡ ਮਾਛੀਕੇ ਮੋਗਾ ਜਿਲੇ ਨਾਲੋ ਪੂਰੀ ਤਰਾਂ ਕੱਟਿਆ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਜਨਤਾ ਨੂੰ ਆਉਣ-ਜਾਣ ਲਈ ਖੱਜ਼ਲ-ਖੁਆਰ ਹੋਣਾ ਪੈਂਦਾ ਹੈ। ਇਸ ਰਾਸ਼ਟਰੀ ਮਾਰਗ ਤੇ ਕਈ-ਕਈ ਫੁੱਟ ਡੂੰਘੇ ਟੋਇਆਂ ਕਾਰਨ ਸੈਂਕੜੇ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿੰਨਾਂ ’ਚੋਂ ਅਨੇਕਾਂ ਕੀਮਤੀ ਜਾਨਾਂ ਵੀ ਇਸ ਮਾਰਗ ਦੀ ਭਂੇਟ ਚੜ• ਚੁੱਕੀਆਂ ਹਨ, ਪ੍ਰੰਤੂ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਇਸ ਦੀ ਕੋਈ ਸਾਰ ਨਹੀਂ ਲੈ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਿਲਾ ਪ੍ਰਸ਼ਾਸ਼ਨ ਨੇ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਤਾਂ ਆਉਂਦੇ ਦਿਨਾਂ ’ਚ ਨਵੀਂ ਰਣਨੀਤੀ ਉਲੀਕ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਮਤਲਬਪ੍ਰਸਤ ਸਿਆਸਤਦਾਨਾਂ ਦਾ ਮੁਕੰਮਲ ਬਾਈਕਾਟ ਕਰਕੇ, ਇੰਨ•ਾਂ ਲਈ ਪਿੰਡਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ।
ਟੁੱਟੀ ਸੜਕ ਕਾਰਨ ਪਿੰਡ ਮਾਛੀਕੇ ’ਚ ਬੱਸਾਂ ਨਾਂ ਆਉਣ ਦੇ ਵਿਰੋਧ ’ਚ ਮੁੱਖ ਮਾਰਗ ਉਪਰ ਲਗਾਏ ਜ਼ਾਮ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ


Post a Comment