ਮਾਨਸਾ 14ਦਸੰਬਰ ( ) ਜਿਲ•ਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੀ ਜਨਰਲ ਬਾਡੀ ਦੀ ਅਹਿਮ ਮੀਟਿੰਗ ਸ਼੍ਰੀ ਅਮਿੰਤ ਢਾਕਾ ਆਈ.ਐਸ. ਡਿਪਟੀ ਕਮਿਸ਼ਨਰ ਮਾਨਸਾ ਕਮ ਚੇਅਰਮੈਨ ਜਿਲ•ਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਜੀ ਦੀ ਪ੍ਰਧਾਨਗੀ ਹੇਠ ਮਿਤੀ 14-12-2012 ਸ਼ਾਮ 4:15 ਵਜੇ ਡੀ.ਸੀ. ਦਫ਼ਤਰ ਮਾਨਸਾ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਵੱਖ - ਵੱਖ ਮੁੱਦਿਆਂ ਤੇ ਡੀ.ਸੀ. ਸਾਹਿਬ ਅਤੇ ਪ੍ਰਧਾਨ ਸ੍ਰ. ਦਿਲਰਾਜ ਸਿੰਘ ਭੂੰਦੜ ਨਾਲ ਵੱਖ-ਵੱਖ ਮਸ਼ਲਿਆਂ ਤੇ ਵਿਚਾਰ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਕੀ ਸਹੂਲਤਾਂ ਦੇ ਸਕਦੇ ਹਾਂ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ। ਜਿਲ•ਾ ਕ੍ਰਿਕਟ ਚੈਂਪੀਅਨਸ਼ਿਪ ਕਰਵਾਉਣ ਲਈ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਐਸੋਸੀਏਸ਼ਨ ਕੀ ਉਪਰਾਲੇ ਕਰ ਸਕਦੀ ਹੈ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ। ਜਿਲ•ਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਮੂਹ ਅਹੁੱਦੇਦਾਰ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਖੇਚਲ ਕਰਨ। ਇਹ ਸਮੁੱਚੀ ਜਾਣਕਾਰੀ ਜਿਲ•ਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦਿੱਤੀ।

Post a Comment