ਮਾਨਸਾ 14ਦਸੰਬਰ ( ) ਵੇਦਾਂਤਾਂ ਗਰੁੱਪ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮ: ਵੱਲੋ ਜਿਲਾ ਯੂਥ ਵੈਲਫੇਅਰ ਐਸ਼ੋਸੀਏਸ਼ਨ ਦੇ ਸਹਿਯੋਗ ਨਾਲ ਨਸ਼ਾ ਮੁਕਤ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਹਿੱਤ ਨਸ਼ੇ, ਕੈਂਸਰ, ਟੀ ਬੀ ਤੇ ਹੋਰ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਛੇੜੀ ਮੁਹਿੰਮ ਤਹਿਤ ਪਿੰਡ ਰਾਏਪੁਰ ਦੇ ਗੁਰਦੂਆਰਾ ਸਾਹਿਬ ਵਿਖੇ ਵਿਸ਼ਾਲ ਜਾਗਰੂਕਤਾ ਮੇਲੇ ਦਾ ਆਯੋਜਨ ਕੀਤਾ ਗਿਆ। ਏਸ ਮੌਕੇ ਤੇ ਭਾਰੀ ਗਿਣਤੀ ਵਿੱਚ ਬੀਬੀਆਂ, ਬੱਚਿਆਂ, ਬਜ਼ੁਰਗਾਂ ਅਤੇ ਨੋਜਵਾਨ ਪਹੁੰਚੇ । ਕਮਾਂਡਰ ਪੀ ਸੀ ਦਾਸ਼, ਤਲਵੰਡੀ ਸਾਬੋ ਪਾਵਰ ਲਿਮਿਟੇਡ ਦੇ ਅਧਿਕਾਰੀ ਅਤੇ ਲਛਮਣ ਮੰਗਾ ਪ੍ਰਧਾਨ ਯੂਥ ਐਸ਼ੋਸੀਏਸ਼ਨ ਨੇ ਪਿੰਡ ਵਾਸੀਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਜੀ ਆਇਆ ਕਿਹਾ । ਇਸ ਉਪਰੰਤ ਮੇਲੇ ਦੀ ਸ਼ੁਰੂਆਤ ਕਰਦੇ ਹੋਏ ਕਵੀਸਰੀ ਜੱਥੇ ਸੁਖਰਾਜ ਸੰਦੋਹਾ ਦੇ ਕਵੀਸਰੀਆਂ ਰਾਂਹੀ ਸਮੂੰਹ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਸ਼ਿਆਂ ਅਤੇ ਭਰੂਣ ਹੱਤਿਆਂ ਜਾਗਰੂਕ ਹੋਣ ਲਈ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿ•ਆਂ । ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਸੁਰਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਸਾਡੇ ਸਮਾਜ ਵਿਚ ਨੌਜਵਾਨ ਪੀੜੀ ਦਿਨੋ-ਦਿਨ ਨਸ਼ਿਆਂ ਵਿਚ ਉਲਝਦੀ ਜਾ ਰਹੀ ਹੈ, ਇਸ ਬੁਰਾਈ ਤੋ ਮੁਕਤ ਕਰਨ ਲਈ ਵੇਦਾਂਤਾਂ ਗਰੁਪ ਨੇ ਜਾਗਰੂਕਤਾ ਮੁਹਿੰਮ ਚਲਾਕੇ ਇੱਕ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਪ੍ਰਸੰਸ਼ਾ ਦੇ ਨਾਲ ਸਹਿਯੋਗ ਦੀ ਦੇਣਾ ਚਾਹਿਦਾ ਹੈ। ਕੈਂਸਰ ਗਲੋਬਲ ਸੰਸਥਾਂ ਦੀ ਮਾਹਿਰ ਚਿੰਤਕ ਪਿੰਕੀ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਦੀ ਸ਼ੁਰੂਆਤ ਦਾ ਪਤਾ ਲੱਗਣ ਤੇ ਇਸ ਬਿਮਾਰੀ ਦੇ ਇਲਾਜ ਲਈ ਯਤਨ ਆਰੰਭ ਦੇਣੇ ਚਾਹੀਦੇ ਹਨ, ਕਿਉਂਕਿ ਇਸ ਬਿਮਾਰੀ ਦਾ ਪਹਿਲੀ ਸਟੇਜ ਤੇ ਇਲਾਜ ਸੰਭਵ ਹੈ। ਇਸ ਬਿਮਾਰੀ ਲਈ ਵੀ ਜਾਗਰੂਕਤਾ ਦੀ ਲੋੜ ਹੈ। ਟੀ ਬੀ ਤੇ ਏਡਜ਼ ਰੋਗ ਬਾਰੇ ਜਸਵੀਰ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਥਾ ਵਾਚਕ ਜੱਗਚਾਨਣ ਸਿੰਘ ਨੇ ਕਿਹਾ ਕਿ ਸ਼ਰਾਬ , ਤੰਬਾਕੂ ਤੇ ਹੋਰ ਨਸ਼ਿਆਂ ਤੋ ਬਚਣ ਦੀ ਲੋੜ ਹੈ। ਵੇਦਾਂਤਾਂ ਗਰੁਪ ਦੇ ਕਮਾਂਡਰ ਪੀ ਸੀ ਦਾਸ਼ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਵੇਦਾਂਤਾਂ ਗਰੁਪ ਅੱਗੇ ਵੱਧ ਰਿਹਾ ਹੈ। ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਸਾਨੂੰ ਸਾਂਝੇ ਤੌਰ ਤੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਮਾਨਸਾ ਆਰਟ ਗਰੁੱਪ ਵੱਲੋ ਕੋਰੀਓ ਗਰਾਫੀ ਦੇ ਨਾਲ ਨਾਲ ਸਤਵਿੰਦਰ ਸਿੰਘ ਰਾਜਾ ਦੀ ਨਿਰਦੇਸ਼ਨਾਂ ਹੇਠ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵੱਲੋ ਦਿਖਾਏ ਕਰਤੱਵਾਂ ਦਾ ਦਰਸ਼ਕਾਂ ਨੇ ਭਰਭੂਰ ਆਨੰਦ ਮਾਣਿਆ,ਤੇ ਜੈਕਾਰੇ ਵੀ ਗੁੰਜਦੇ ਰਹੇ । ਇਸੇ ਦੌਰਾਨ ਹਾਜ਼ਰ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਨ ਦੇ ਨਾਲ ਭੰਗੜੇ ਵਿੱਚ ਉਭਰਰਹੇ ਜਸਪ੍ਰੀਤ ਅਤੇ ਪਿੰਡ ਦੇ ਕਬੱਡੀ ਵਿੱਚ ਨਿਮਾਣਾ ਖੱਟਣ ਵਾਲੇ ਗੁਰਦੀਪ ਸਿੰਘ ਲੱਡੂ ਦਾ ਵਿਸ਼ੇਸ਼ ਸਨਮਾਨ ਕਰਨ ਉਪਰੰਤ ਸਮੂਹ ਪਤਵੰਤੇ ਸੱਜਣਾਂ ਨੇ ਨਸ਼ਾ ਮੁਕਤ ਮਾਨਸਾ ,ਸਿਹਤਮੰਦ ਮਾਨਸਾ ਬੈਨਰ ਰਲੀਜ਼ ਕਰਨ ਦੀ ਰਸਮ ਅਦਾ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਿੱਕਾ ਸਿੰਘ ਚੇਅਰਮੈਨ ਪਸਵਕ ਕਮੇਟੀ, ਰਾਜ ਸਿੰਘ ਹੈਡ ਗਰੰਥੀ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਮਨਦੀਪ ਸਿੰਘ ਪ੍ਰਧਾਨ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਅਖੀਰ ਵਿਚ ਸੰਤ ਬਾਬਾ ਬੋਧਾ ਨੰਦ ਸਪੋਰਟਸ ਕਲੱਬ ਦੇ ਪ੍ਰਧਾਨ ਅਜੈਬ ਸਿੰਘ ਨੇ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ। ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਲੋਕ ਸੰਪਰਕ ਅਧਿਕਾਰੀ ਪ੍ਰੀਤੀ ਰਾਵਤ ਨੇ ਪ੍ਰੋਗਰਾਮ ਦੀ ਸਰਾਹਨਾ ਕਰਦੇ ਹੋਆਏ ਖਾਸ ਤੌਰ ਤੇ ਜਿਲਾ ਯੂਥ ਵੈਲਫੇਅਰ ਐਸ਼ੋਸੀਏਸ਼ਨ ਅਤੇ ਸਾਰੇ ਲੋਕਾਂ ਦਾ ਧਨਵਾਦ ਕੀਤਾ । ਉਘੇ ਗੀਤਕਾਰ ਤੇ ਨਿਰਦੇਸ਼ਕ ਬਲਜਿੰਦਰ ਸੰਗੀਲਾ ਜੋ ਕਿ ਇਸ ਮੁਹਿੰਮ ਨਾਲ ਜੁੜੇ ਹੋਏ ਹਨ , ਨੇ ਸਮੂਚੇ ਪ੍ਰੋਗਰਾਮ ਦਾ ਬਾਖੂਬੀ ਸੰਚਾਲਨ ਕੀਤਾ।

Post a Comment