ਲੁਧਿਆਣਾ (ਸਤਪਾਲ ਸੋਨੀ) ਅੱਜ ਇੰਡੀਆ ਸਮਰ ਹੋਟਲ ਵਿੱਖੇ ਫੈਡਰੇਸ਼ਨ ਆਪ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਸਕੱਤਰ ਅਤੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਮੁੱਖ ਸਰਪ੍ਰਸਤ ਸੁਖਮਿੰਦਰ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਜਨਵਰੀ ਅਤੇ ਫਰਵਰੀ ਨੂੰ ਮੈਂਬਰਸ਼ਿਪ ਮਹੀਨਿਆਂ ਵਜੋਂ ਮਨਾਵੇਗੀ ਅਤੇ ਸੂਬੇ ਭਰ ਦੇ 2832 ਪੈਟਰੋਲ ਪੰਪ ਮਾਲਕਾਂ ਨੂੰ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦਾ ਮੈਂਬਰ ਬਨਾਇਆ ਜਾਵੇਗਾ।ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਫੈਡਰੇਸ਼ਨ ਆਪ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਪ੍ਰਧਾਨ ਸ਼੍ਰੀ ਅਸ਼ੋਕ ਬੱਦਵਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਨ,ਜਿਨ੍ਹਾਂ ਦੀ ਮੇਹਨਤ ਸਦਕਾ ਪੈਟਰੋਲ ਅਤੇ ਡੀਜ਼ਲ ਦੀ ਕਮੀਸ਼ਨ ਵਿੱਚ ਵਾਧਾ ਹੋਇਆ ਹੈ। ਫੈਡਰੇਸ਼ਨ ਦੀ ਆਵਾਜ਼ ਉਠਾਉਣ ਸਦਕਾ ਹੁਣ ਤੇਲ ਕੰਪਨੀਆਂ ਵਲੋਂ ਆਪਣੇ ਨਵੇਂ ਪੈਟਰੋਲ ਪੰਪ ਲਗਾਉਣ ਲਈ ਖਰਚ ਕੀਤੀ ਜਾਣ ਵਾਲੀ ਰਕਮ ਤੇ ਕੇਂਦਰੀ ਤੇਲ ਮੰਤਰਾਲੇ ਨੇ ਰੋਕ ਲਗਾ ਦਿੱਤੀ ਹੈ। ਕਾਫੀ ਲੰਬੇ ਸਮੇਂ ਤੋਂ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਪ੍ਰਧਾਨ ਸ਼੍ਰੀ ਅਸ਼ੋਕ ਬੱਦਵਾਰ ਤੇਲ ਮੰਤਰਾਲੇ ਕੋਲ ਇਹ ਮਾਮਲਾ ਉਠਾ ਰਹੇ ਸਨ ਜਿਸ ਕਾਰਨ ਤੇਲ ਕੰਪਨੀਆਂ ਨੂੰ ਘਾਟਾ ਪੈ ਰਿਹਾ ਸੀ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਤੇਲ ਕੰਪਨੀਆਂ ਨੇ ਇਕ ਲੱਖ ਕਰੋੜ ਦਾ ਕਰਜ਼ਾ ਲੈ ਰਖਿਆ ਹੈ । ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦ ਹੋਏ ਤੇਲ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਨਵੇਂ ਪੰਪਾਂ ਤੇ ਖਰਚ ਕਰਨ ਤੇ ਰੋਕ ਲਗਾ ਦਿੱਤੀ ਹੈ।ਹੁਣ ਫੈਡਰੇਸ਼ਨ ਤੇਲ ਮੰਤਰਾਲੇ ਕੋਲ ਮੋਬਲ ਆਇਲ ਤੇ ਕਮੀਸ਼ਨ ਵਧਾਉਣ ਲਈ ਮਸਲਾ ਉਠਾਇਆ ਜਾ ਰਿਹਾ ਹੈ।ਮੋਬਲ ਆਇਲ ਦੇ ਭਾਅ ਕਈ ਗੁਣਾਂ ਵੱਧ ਚੁੱਕੇ ਹਨ ਪਰ ਪਿਛਲੇ 25 ਸਾਲਾਂ ਤੋਂ ਕਮਿਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪੈਟਰੋਲ ਪੰਪ ਮਾਲਕਾਂ ਨੂੰ ਜੋ ਮੁਸ਼ਕਿਲਾਂ ਦਾ ਰੋਜਾਨਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਹੱਲ ਕਰਾਉਣ ਦੇ ਯਤਨ ਕੀਤੇ ਜਾਣਗੇ । ਸੂਬਾ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਕਿਹਾ ਕਿ ਪੰਜਾਬ ਨੂੰ ਮਾਝਾ,ਮਾਲਵਾ ਅਤੇ ਦੁਆਬਾ ਤਿੰਨ ਭਾਗਾਂ ਵਿੱਚ ਵੰਡਕੇ ਮੈਂਬਰਸ਼ਿਪ ਕੀਤੀ ਜਾਵੇਗੀ। ਇਸ ਲਈ ਉੱਪ ਸੂਬਾ ਪ੍ਰਧਾਨ ਗੁਰਕ੍ਰਿਪਾਲ ਸਿੰਘ ਚਾਵਲਾ ਦਾਓਂ,ਰਜਿੰਦਰ ਕੁਮਾਰ ਚੀਮਾਂ ਮੰਡੀ,ਸੁਖਮੋਹਨ ਸਿੰਘ ਸੈਹਗਲ ਜਲੰਧਰ,ਕੁਲਤਾਰ ਸਿੰਘ ਸੰਧਵਾਂ ਅਤੇ ਸੂਬਾ ਜਨਰਲ ਸਕੱਤਰਾਂ ਅਸ਼ੋਕ ਕੁਮਾਰ ਜੈਨ ਲੁਧਿਆਣਾ,ਸੁਖਦੇਰ ਮਹਿਤਾ ਪਟਿਆਲਾ,ਅਜੈਪਾਲ ਸਿੰਘ ਰੰਧਾਵਾ ਅਮ੍ਰਿਤਸਰ ਨੂੰ ਜੁਮੇਵਾਰੀ ਸੌਂਪੀ ਜਾਂਦੀ ਹੈ। ਉਹ ਆਪਣੇ ਨਾਲ ਇਲਾਕੇ ਵਿੱਚ ਰਹਿੰਦੇ ਸੂਬਾ ਸਕੱਤਰਾਂ,ਜੱਥੇਬੰਦਕ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਨਾਲ ਲੈਦੇ ਹੋਏ ਪੈਟਰੋਲ ਪੰਪ ਆਗੂਆਂ ਦੀ ਟੀਮ ਬਣਾਕੇ ਇਸ ਨਵੀਂ ਭਰਤੀ ਦੇ ਕੰਮ ਨੂੰ ਨੇਪਰੇਚਾੜ੍ਹਨਗੇ ।ਇਸ ਮੌਕੇ ਤਰਨਜੀਤ ਸਿੰਘ ਬਾਵਾ,ਐਡਵੋਕੇਟ ਇਕਬਾਲ ਸਿੰਘ ਗਿੱਲ,ਰਾਮ ਲਾਲ ਗਰਗ,ਸਵਰਨ ਸਿੰਘ ਖੁਆਜਕੇ,ਗੁਰਮੀਤ ਸਿੰਘ ਗਰੇਵਾਲ ਭਾਮੀਆਂ ਕਲਾਂ,ਹੈਪੀ ਕੁਮਾਰ,ਰਮਨ ਸੁਬਰਾਮਨੀਅਮ,ਪ੍ਰੇਮ ਸਾਗਰ,ਜਰਨੈਲ ਸਿੰਘ,ਰਣਜੀਤ ਸਿੰਘ ਗਾਂਧੀ,ਸੁਖਵੰਤ ਸਿੰਘ,ਕਸਤੂਰੀ ਲਾਲ ਮਿੰਟੂ,ਗੁਰਪ੍ਰੀਤ ਸਿੰਘ ਕੋਚਰ,ਦਰਸ਼ਨ ਸਿੰਘ ਕਟਾਨੀਕਲਾਂ,ਸੁਖਦੇਵ ਮੇਹਤਾ ,ਮੌਂਟੀ ਸਹਿਗਲ, ਹਰਦੀਪ ਸ਼ਿੰਘ ਸ਼ਾਹੀ,ਐਡਵੋਕੇਟ ਭੁਪਿੰਦਰ ਕੁਮਾਰ,ਲਖਵਿੰਦਰ ਸਿੰਘ ਥਿੰਦ,ਰਮਨਦੀਪ ਸਿੰਘ ਪੀ.ਐਸ.ਨਿੱਜੀ ਸਕੱਤਰ ਸਮੇਤ ਭਾਰੀ ਗਿਣਤੀ ਵਿੱਚ ਪੈਟਰੋਲ ਪੰਪ ਆਗੂ ਹਾਜ਼ਿਰ ਸਨ ।

Post a Comment