ਪਿਛਲੇ ਦਿਨੀ ਵਾਰਡ ਨੰ. 115 ਦੇ ਕਾਂਉਨਸਰਲ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਆਪਣੇ ਸਾਰੇ ਕਾਰਜਕਰਤਾਵਾਂ ਨੂੰ ਲੈ ਕੇ ਪੂਰੀ ਤਿਲਕ ਨਗਰ ਵਿਧਾਨ ਸਭਾ ਵਿਖੇ ਕੈਂਡ ਮਾਰਚ ਕੱਢਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਦੇ ਨਿਵਾਸਿਆਂ ਨੇ ਇੱਕਤਰ ਹੋ ਕੇ ਪੀੜਿਤ ਕੂੜੀ ਦੇ ਹੱਕ ਵਿੱਚ ਅਤੇ ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਦੇ ਖਿਲਾਫ ਨਾਰੇ ਲਗਾਏ । ਇਸ ਮੌਕੇ ਡਿੰਪਲ ਚੱਡਾ ਨੇ ਕਿਹਾ ਕਿ ਕਾਂਗ੍ਰੇਸ ਰਾਜ ਹੁਣ ਗੁੰਡਾ ਰਾਜ ਬਣ ਚੁੱਕਾ ਹੈ ਅਗਰ ਇਸ ਘਟਨਾ ਦੇ ਦੋਸ਼ੀਆਂ ਨੂੰ ਕੜੀ ਸਜ਼ਾ ਨਾ ਦਿੱਤੀ ਗਈ ਤੇ ਉਹ ਦਿੱਲੀ ਦੇ ਮੁਖਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਧਰਨਾ ਦੇਣਗੇ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਮੰਡਲ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਲੀ, ਕਪਿਲਾ, ਹੈਪੀ, ਡੱਬੂ ਅਤੇ ਹੋਰ ਕਈ ਆਗੂ ਸ਼ਾਮਲ ਸਨ ।

Post a Comment