ਲੁਧਿਆਣਾ, (ਸਤਪਾਲ ਸੋਨ ):ਵਾਰਡ ਨੰ. 53 ਵਿੱਚ ਮਾਇਆ ਨਗਰ ਵਿੱਚ ਸੜ•ਕ ਸੀਵਰੇਜ਼ ਕੁਨੈਕਸ਼ਨ ਲਈ ਪੁੱਟੀ ਗਈ ਸੀ ਪਰ ਸ਼ਾਇਦ ਨਗਰ ਨਿਗਮ ਕਰਮਚਾਰੀ ਇਸ ਪੁੱਟੀ ਗਈ ਸੜ•ਕ ਨੂੰ ਭੁੱਲ ਹੀ ਗਏ ਹਨ । ਇਸ ਸੜ•ਕ ਕਾਰਨ ਜਿੱਥੇ ਰਾਹਗੀਰਾਂ ਨੂੰ ਆਉਣ-ਜਾਉਣਾ ਔਖਾ ਹੋ ਰਿਹਾ ਹੈ। ਦੂਸਰੇ ਪਾਸੇ ਰਾਤ ਵੇਲੇ ਇਹ ਕਿਸੇ ਵੱਡੇ ਹਾਦਸੇ ਨੂੰ ਵੀ ਸੱਦਾ ਦੇ ਰਹੀਆਂ ਹਨ ਕਿਉਂਕਿ ਇਸ ਸੜ•ਕ ਦੇ ਨਾਲ ਦੋ ਮੋੜ ਲੱਗਦੇ ਹਨ ਅਤੇ ਦੋਨੋਂ ਮੋੜਾਂ ’ਤੇ ਭਾਰੀ ਟ੍ਰੈਫ਼ਿਕ ਹੁੰਦੀ ਹੈ ਤੇ ਦੋਨੋਂ ਮੋੜੋਂ ਖਤਰਨਾਕ ਹਨ ਪਰ ਨਗਰ-ਨਿਗਮ ਦੇ ਅਧਿਕਾਰੀ ਮੂਕ ਦਰਸ਼ਨ ਬਣੀ ਬੈਠੇ ਹਨ। ਨਗਰ ਨਿਗਮ ਨਹੀਂ ਦੇ ਰਹੀ ਸਾਨੂੰ ਪੈਸੇ:ਗੋਗੀ
ਜਦੋਂ ਇਸ ਸਬੰਧੀ ਵਾਰਡ ਨੰ. 53 ਦੇ ਕੌਂਸਲਰ ਗੁਰਪ੍ਰੀਤ ਗੋਗੀ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਸੜਕ ਸੀਵਰੇਜ਼ ਕੁਨੈਕਸ਼ਨ ਲਈ ਪੁੱਟੀ ਗਈ ਸੀ ਪਰ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਜਦੋਂ ਇਹ ਸੜਕ ਤੁਸੀਂ ਪੁੱਟੀ ਹੈ ਤਾਂ ਤੁਸੀ ਰੀਪੇਅਰ ਕਿਉਂ ਨਹੀਂ ਕਰਾਈ ਤਾਂ ਉਹ ਦਾ ਜਵਾਬ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਉਹਨਾਂ ਕਿਹਾ ਕਿ ਨਗਰ ਨਿਗਮ ਸਾਨੂੰ ਪੈਸਾ ਨਹੀਂ ਦੇ ਰਹੀ। ਕੀ ਲਗਾਤਾਰ ਤਿੰਨ ਵਾਰ ਕੌਂਸਲਰ ਬਣੇ ਗੁਰਪ੍ਰੀਤ ਗੋਗੀ ਜੀ ਕੋਲ ਜੀ ਕੋਲ ਇੰਨੇ ਵੀ ਪੈਸੇ ਨਹੀਂ ਹਨ ਕਿ ਉਹ ਇਕ ਸੜਕ ਦੁਬਾਰਾ ਰੀਪੇਅਰ ਕਰਾ ਸਕਣ। ਜੇ ਨਹੀਂ ਤਾਂ ਉਹਨਾਂ ਦਾ ਉਹਨਾਂ ਅਗਲਾ ਚਾਰ ਸਾਲਾ ਦਾ ਰਾਜਨ9ਤਿਕ ਸਫਰ ਕਿਸ ਤਰ ਚੱਲੂ।

Post a Comment