ਮੋਗਾ, 7 ਦਸੰਬਰ (ਸਵਰਨ ਗੁਲਾਟੀ) : ਕਾਂਗਰਸੀਆਂ ਵੱਲੋਂ 108 ਐਬੂਲੈਂਸ ’ਤੇ ਪ੍ਰਧਾਨ ਮੰਤਰੀ ਦੀ ਫੋਟੋ ਲਗਾਉਣ ਬਾਰੇ ਬਿਨਾਂ ਵਜਾ ਰੌਲਾ ਪਾਇਆ ਜਾ ਰਿਹਾ ਹੈ, ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਰਕੇ ਸਿਰਫ ਇਕ ਚੋਣ ਸਟੰਟ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬੀਬੀ ਦਰਸ਼ਨ ਕੌਰ ਸੇਤੀਆ ਮੈਂਬਰ ਜਨਰਲ ਕੌਂਸਲ ਪੰਜਾਬ ਅਤੇ ਮੈਂਬਰ ਐਡਵਾਈਜ਼ਰੀ ਕਮੇਟੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਭਲੇ ਲਈ ਕੁਝ ਵੀ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਦੇ ਸਿਰ ਚੜਿ•ਆ ਕਰਜ਼ਾ ਮੁਆਫ ਕੀਤਾ। ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਕਰਜਾ ਮੁਆਫ ਕਰ ਦੇਣ ਅਤੇ ਵਿਦੇਸ਼ਾਂ ’ਚ ਪਿਆ ਕਾਲਾ ਧਨ ਭਾਰਤ ਵਾਪਿਸ ਲਿਆਉਣ ਤਾਂ ਅਕਾਲੀ ਸਰਕਾਰ ਐਬੂਲੈਂਸਾਂ ’ਤੇ ਸਾਰੇ ਪੰਜਾਬ ਵਿੱਚ ਇਨ•ਾਂ ਦੀ ਫੋਟੋ ਖੁਸ਼ੀ-ਖੁਸ਼ੀ ਲਗਾਵੇਗੀ। ਕਾਂਗਰਸੀਆਂ ਵੱਲੋਂ ਜੋ ਕੇਂਦਰੀ ਭਲਾਈ ਸਕੀਮਾਂ ਦਾ ਗੁਣਗਾਣ ਕੀਤਾ ਜਾਂਦਾ ਹੈ, ਉਹ ਪੈਸਾ ਦੇ ਕੇ ਦਿੱਲੀ ਸਰਕਾਰ ਪੰਜਾਬ ਸਰਕਾਰ ’ਤੇ ਅਹਿਸਾਨ ਨਹੀਂ ਕਰਦੀ, ਕਿਉਂਕਿ ਪੰਜਾਬ ਸਰਕਾਰ ਅਰਬਾਂ ਰੁਪਇਆ ਟੈਕਸਾਂ ਦੇ ਰੂਪ ਵਿੱਚ ਵੀ ਕੇਂਦਰ ਨੂੰ ਦਿੰਦਾ ਹੈ ਅਤੇ ਜਿਆਦਾਤਾਰ ਭਲਾਈ ਸਕੀਮਾਂ ਵਿਸ਼ਵ ਸੰਸਥਾਵਾਂ ਵੱਲੋਂ ਭਾਰਤ ਨੂੰ ਮਦਦ ਦੇ ਰੂਪ ਵਿੱਚ ਦਿੰਦੀਆਂ ਹਨ, ਜਿਸ ਨੂੰ ਕੇਂਦਰ ਸਰਕਾਰ ਦੁਆਰਾ ਆਪਣਾ ਨਾਮ ਵਰਤ ਕੇ ਪੰਜਾਬ ਨੂੰ ਦਿੱਤਾ ਜਾਂਦਾ ਹੈ।
ਬੀਬੀ ਦਰਸ਼ਨ ਕੌਰ ਸੇਤੀਆ


Post a Comment