Friday, December 07, 20120 comments


ਚੰਡੀਗੜ•: 07 ਦਸੰਬਰ 2012 (ਕੁਲਵੀਰ ਕਲਸੀ) ਸ੍ਰ. ਅਜਮੇਰ ਸਿੰਘ ਲੱਖੋਵਾਲ , ਚੇਅਰਮੈਨ ਕੋਸਾਂਬ ਵਲੋਂ ਅੱਜ ਇੱਥੇ ਇੱਕ ਸਾਦੇ ਸਮਾਰੋਹ ਦੌਰਾਨ ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ( ਕੌਸਾਂਬ ) ਦੀ ਸਾਲ 2013 ਦੀ ਡਾਇਰੀ ਅਤੇ ਟੇਬਲ ਕੈਲੰਡਰ  ਰਲੀਜ਼ ਕੀਤਾ।  ਸ੍ਰ. ਅਜਮੇਰ ਸਿੰਘ ਲੱਖੋਵਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ( ਕੌਸਾਂਬ ) ਭਾਰਤ ਦੇ ਸਾਰੇ ਮੰਡੀਕਰਨ ਬੋਰਡਾਂ ਤੋਂ ਇਲਾਵਾਭਨਵੀਂ ਦਿੱਲੀ ਦੇ ਵੀ ਚੇਅਰਮੈਨ ਹਨ। ਉਹਨਾਂ ਵਲੋਂ ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ, ਮੈਨੇਜਿੰਗ ਡਾਇਰੈਕਟਰ ਕੌਸਾਂਬ ਦੀ  ਪ੍ਰਸੰਸਾ ਕਰਦਿਆਂ ਕਿਹਾ ਕਿ ਸ੍ਰ. ਰੰਧਾਵਾ ਵਲੋਂ ਭਾਰਤ ਦੇਸ਼ ਦੇ ਸਮੁੱਚੇ ਮੰਡੀਕਰਣ ਬੋਰਡਾਂ ਦੇ ਪ੍ਰਬੰਧਕੀ ਢਾਂਚੇ ਅਤੇ ਮਿਤੀਆਂ/ਤਿਥੀਆਂ ਨੂੰ ਇੱਕ ਲੜੀ ਵਿੱਚ ਪਰੋਕੇ ਸ਼ਲਾਘਾਯੋਗ ਉਦਮ ਕੀਤਾ ਹੈ, ਜਿਸ ਨਾਲ ਵੱਖ- ਵੱਖ ਰਾਜਾਂ ਦੇ ਮੰਡੀਕਰਣ ਢਾਂਚੇ ਬਾਰੇ ਆਧੁਨਿਕ ਜਾਣਕਾਰੀ ਵੀ ਮਿਲ ਸਕੇਗੀ। ਡਝਗ਼5/ ਡਝਜ ਟਹ ਡਜ਼ੲੋ:'ਰ ਜ? ਡੲ ੲ';ਖਪ ਟਗ਼ਬ'1 7ਕੋਸ ਡਟਗ਼ੁ ਗਡਜਬਹ ਟਕੋ ੍ਰੁਵਹਰੜਥ ਡਟੇ/ ਡਗਸ਼ਬ/ ਾਜਹ2/ ਜਹ ਚਬ ਨਸ/ ;ਪਜ਼ਹਨਖ ਦ/ ੍ਰਾਵਹੲੋ2 ਪਕੋ/ ਡਝਗ਼ੲ ਨ੍ਰਸੋਕਸ਼ਂੋਹ ੲਕ2ਚ੍ਰੋ; ੲੋਟਕਝਹ ਰਝਹ ;ਹ ਡ;ਿ ਡਟਗ਼ੁ ਡਟਸ਼ਟ ਦ/ 14 ਸ'1 ਟਗ਼ਯ ਦ/ਸ਼ਖ 2/ 7ਕਰ ਡਬਨਕ ;ਹ.  ਨਗ਼ ਿਦ/ ;ਾਕੋ'ਜ ਡਟੇ/ ਸ੍ਰੀ ਮਹਿੰਦਰ  ਸਿੰਘ ਕੈਂਥ, ਆਈ. ਏ. ਐਸ., ਸਕੱਤਰ ਪੰਜਾਬ ਮੰਡੀ ਬੋਰਡ ਵਲੋਂ ਵੀ ਸ੍ਰ. ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ ਕੌਸਾਂਬ ਅਤੇ ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ, ਐਮ. ਡੀ., ਕੌਸਾਂਬ ਦੇ ਇਸ ਉਦਮ ਲਈ ਸ਼ਲਾਘਾ ਕੀਤੀ। ਇਸ ਮੌਕੇ ਸ੍ਰ. ਰਵਿੰਦਰ ਸਿੰਘ ਚੀਮਾ, ਉਪ ਚੇਅਰਮੈਨ, ਪੰਜਾਬ ਮੰਡੀ ਬੋਰਡ, ਸ੍ਰ. ਗੁਰਵਰਿਆਮ ਸਿੰਘ ਪੀ.ਸੀ.ਐਸ. ਵਧੀਕ ਡਾਇਰੈਕਟਰ ਪ੍ਰਸ਼ਾਸਨ ਤੋਂ ਇਲਾਵਾ ਮੰਡੀ ਬੋਰਡ ਦੇ ਉੱਚ ਅਧਿਕਾਰੀ ਹਾਜ਼ਰ ਸਨ। 



 ਸ੍ਰ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਕੌਸਾਂਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ, ਸ੍ਰ. ਰਵਿੰਦਰ ਸਿੰਘ ਚੀਮਾ, ਉਪ ਚੇਅਰਮੈਨ ਪੰਜਾਬ ਮੰਡੀ ਬੋਰਡ, ਸ੍ਰ. ਮਹਿੰਦਰ ਸਿੰਘ ਕੈਂਥ, ਆਈ.ਏ. ਐਸ., ਸਕੱਤਰ ਪੰਜਾਬ ਮੰਡੀ ਬੋਰਡ, ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ, ਐਮ. ਡੀ. ਅਤੇ ਸ੍ਰ. ਗੁਰਵਰਿਆਮ ਸਿੰਘ ਪੀ.ਸੀ.ਐਸ., ਵਧੀਕ ਡਾਇਰੈਕਟਰ ਪ੍ਰਸ਼ਾਸਨ ਪੰਜਾਬ ਮੰਡੀ ਬੋਰਡ, ਕੌਸਾਂਬ ਡਾਇਰੀ ਅਤੇ ਕੈਲੰਡਰ ਰਲੀਜ਼ ਕਰਦੇ ਹੋਏ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger