ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਕਿਸੇ ਨੇ ਇਹ ਸੱਚ ਹੀ ਕਿਹਾ ਹੈ ਕਿ “ਹੰਕਾਰ ਤੇ ਹਾਉਮੈ”ਦਾ ਰੱਬ ਵੈਰੀ ਹੈ ।ਜਿੱਥੇ ਇਹ ਦੋਵੇ ਚੀਜਾ ਪ੍ਰਵੇਸ਼ ਕਰ ਜਾਣ ਸਾਰੀ ਕਾਏਨਾਤ ਉਸ ਚੀਜ ਦਾ ਅੰਤ ਕਰਨ ਤੇ ਤੁਲ ਜਾਦੀ ਹੈ ।ਇਸ ਵਾਰ ਹੋਈਆ ਵਿਧਾਨ ਸਭਾ ਚੋਣਾ ਦੌਰਾਨ ਰੱਬ ਦੀਆ ਵੈਰੀ ਇਹ ਦੋਵੇ ਬੁਰੀਆ ਬਲਾਵਾ ਕਾਂਗਰਸੀਆ ਦੇ ਅੰਦਰ ਘਰ ਕਰ ਗਈਆ ਸਨ ।ਤੇ ਸਾਰੇ ਸੂਬੇ ਦੇ ਕਾਂਗਰਸੀਏ ਲੀਡਰ ਤੇ ਵਰਕਰ ਬੰਦੇ ਨੂੰ ਬੰਦਾ ਨਹੀ ਸਨ ਸਮਝਦੇ ਸਗੋ ਆਪਣੀ ਫੋਕੀ ਤੇ ਪੱਕੀ ਜਿੱਤ ਦੇ ਨਸ਼ੇ ਵਿੱਚ ਰੱਬ ਨੂੰ ਵੀ ਟੱਬ ਦੱਸਣ ਲਗ ਪਏ ਸਨ ।ਰਾਜਨੀਤੀ ਦੇ ਖੇਤਰ ਵਿੱਚ ਪੂਰੀ ਤਰਾਂ ਕਾਬਜ ਅਕਾਲੀ ਦਲ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਚੋਣਾ ਸਮੇਂ ਖੁੰਡਾ ਵਿਖਾਉਣ ਲੱਗ ਪਿਆ ਸੀ ।ਆਪਣੇ ਪ੍ਰਧਾਨ ਨੂੰ ਅਜਿਹੀਆ ਹਰਕਤਾ ਕਰਦੇ ਵੇਖ ਸਾਰੇ ਕਾਂਗਰਸੀਏ ਅਕਾਲੀਆ ਨੂੰ ਵੱਖ ਵੱਖ ਤਰਾਂ ਨਾਲ ਲਲਕਾਰਣ ਲੱਗੇ ਤੇ ਪਿੰਡਾ ਸ਼ਹਿਰਾ ਵਿੱਚ ਆਪਣੇ ਪਾਰਟੀ ਵਰਕਰਾ ਤੇ ਵੋਟਰਾਂ ਨੂੰ ਸੰਬੋਧਤ ਕਰਦੇ ਹੋਏ ਇਹ ਬਿਆਨ ਬਾਜੀਆਂ ਕਰਨ ਲੱਗੇ ਕਿ ਇੱਕ ਵਾਰ ਸਾਡੀ ਸਰਕਾਰ ਬਣ ਜਾਣ ਦਿੳੇੁ ਅਕਾਲੀਆ ਦੇ ਸਭ ਲੀਡਰਾ ਤੇ ਵਰਕਰਾ ਨੂੰ ਐਨਾ ਘਸੀਟਾਗੇ ਕਿ ਫਿਰ ਉਹ ਕਦੇ ਵੀ ਸਾਡੇ ਵਿਰੁਧ ਖੜੇ ਨਹੀ ਹੋਣਗੇ ।ਇਸ ਤਰਾਂ ਸਭ ਕਾਂਗਰਸੀਏ ਬਿਆਨ ਬਾਜੀਆ ਕਰਦੇ ਗਏ ,ਕਰਨ ਵੀ ਕਿਉ ਨਾ ਉਹਨਾ ਦੇ ਪ੍ਰਧਾਨ ਨੇ ਜੋ ਖੁਲ੍ਹ ਛੱਡੀ ਹੋਈ ਸੀ ।ਪਰ ਇਸ ਦੇ ਉਲਟ ਕਾਂਗਰਸ ਦੀ ਵਿਰੁਧੀ ਧਿਰ ਅਕਾਲੀਆਂ ਨੇ ਇਹਨਾ ਨੂੰ ਅਲਫੋ ਬੇ ਨਹੀ ਕਿਹਾ ਸਗੋ ਪਿਆਰ ਤੇ ਨਿਮਰਤਾ ਨਾਲ ਸਭ ਹਲਕਿਆ ਦੇ ਵੋਟਰਾ ਤੇ ਸਪੋਟਰਾ ਨਾਲ ਵਿਚਰਦੇ ਗਏ ।ਅਕਾਲੀਆ ਦੀ ਇਸ ਮੇਜਬਾਨੀ ਨੇ ਆਖਰ ਮਾਚਰ ਵਿੱਚ ਰੰਗ ਲਿਆਦਾ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਮਾਣ ਮੱਤੇ ਬੋਹੜ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ।ਤੇ ਕਾਂਗਰਸੀਆ ਦੇ ਸੁਫਨਿਆ ਦੇ ਬੂਰ ਤੇ ਰੱਬ ਵੱਲੋਂ ਵਰਾਏ ਗੜਿਆ ਵਾਂਗ ਇਸ ਤਰਾਂ ਪਏ ਕਿ ਸਭ ਕੁੱਝ ਤਹਿਸ ਨਹਿਸ ਕਰ ਦਿੱਤਾ ਹਰ ਪਾਸੇ ਤੋਂ ਕਾਂਗਰਸ ਬੁਰੀ ਤਰਾਂ ਹਾਰੀ ।ਉਸ ਸਮੇਂ ਤੋਂ ਹੁਣ ਤੱਕ ਸਭ ਲੋਕ ਇਹ ਵਿਅੰਗ ਕਸਦੇ ਹਨ ਤੇ ਹੱਸਦੇ ਹਨ ਕਿ “ਨਾ ਕੱਢ ਸਕਿਆ ਅਕਾਲੀਆ ਦੀਆ ਰੜਕਾ,ਕੈਪਟਨ ਦਾ ਖੁੰਡਾ” ਤੇ ਸਾਡੇ ਸੂਬਾ ਵਾਸੀ ਇਹ ਵੀ ਆਖ ਰਹੇ ਹਨ ਕਿ ਕਾਂਗਰਸੀਉ ਜੇਕਰ ਆਉਦੀ ਵਾਰ ਕੁੱਝ ਖਟਨਾ ਏ ਤਾ ਰੱਬ ਨੂੰ ਟੱਬ ਤੇ ਲੋਕਾਂ ਨੂੰ ਬੇਕਰ ਸਮਝਣਾ ਛੱਡਕੇ ਨਿਮਰਤਾ ਨਾਲ ਚੱਲੋ ਨਹੀ ਤਾਂ ਇਸ ਵਾਰ ਦੀ ਤਰਾਂ ਹੀ ਵੋਟਰਾ ਦੇ ਧੋਬੀ ਪਟਕਿਆ ਦੀ ਮਾਰ ਖਾਦੇ ਰਹੋਗੇ

Post a Comment