ਝੁਨੀਰ– 25 ਦਸੰਬਰ ( ਸੰਜੀਵ ਸਿੰਗਲਾ): ਸਰਦੂਲਗੜ੍ਹ ਦੇ ਪਿੰਡ ਜਟਾਣਾਂ ਕਲਾਂ ਵਿਖੇ ਸਰਬਸਾਂਝਾ ਸਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਅਤੇ ਪਿੰਡ ਦੇ ਸਹਿਯੋਗ ਨਾਲ ਸ਼ਾਨਦਾਰ ਸੱਭਿਆਚਾਰਿਕ ਮੇਲਾ 28 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ।ਜਿਸਦੇ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ.ਬਲਵਿੰਦਰ ਸਿੰਘ ਭੂੰਦੜ੍ਹ ਹੋਣਗੇ।ਕਲੱਬ ਵੱਲੋਂ ਰਿਟਾਇਰ ਡੀ ਆਈ ਜੀ ਹਰਿੰਦਰ ਸਿੰਘ ਚਹਿਲ,ਅਮਰਦੀਪ ਗਿੱਲ ਗੀਤਕਾਰ, ਬਾਸਕਾਟਬਾਲ ਕੋਚ ਕੈਪਟਨ ਗੁਲਜ਼ਾਰ ਸਿੰਘ ਅਤੇ ਵਿੱਦਿਅਕ ਖੇਤਰ ਵਿੱਚ ਮੋਹਰੀ ਅਮਨਦੀਪ ਜਟਾਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਪ੍ਰਸਿੱਧ ਪੰਜਾਬੀ ਗਾਇਕ ਲਾਭ ਹੀਰਾ ,ਮੀਨੂੰ ਸਿੰਘ, ਕਾਮੇਡੀ ਕਲਾਕਾਰ ਭਜਨਾਂ ਅਮਲੀ ਅਤੇ ਸੰਤੀ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਹੱਥਾਂ ਨਾਲ ਬਣੀਆਂ ਕਲਾਂ ਕ੍ਰਿਤਾਂ ਦੀ ਇੱਕ ਵਿਸੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ।ਕਵੀਸ਼ਰੀ ਅਤੇ ਨਾਟਕਾਂ ਰਾਹੀ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਦਰਸਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ।ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਿਲਰਾਜ ਸਿੰਘ ਭੂੰਦੜ ਮੇਲੇ ਦੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ ਅਤੇ ਪ੍ਰਧਾਨਗੀ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਕੋਅਰਡੀਨੇਟਰ ਮੈਡਮ ਪਰਮਜੀਤ ਸੋਹਲ ਵੱਲੋਂ ਕੀਤੀ ਜਾਵੇਗੀ।ਉਹਨਾਂ ਦੂਰੋ ਨੇੜਿਓ ਦਰਸਕਾਂ ਨੂੰ 28 ਦਸੰਬਰ ਨੂੰ ਇਸ ਮੇਲੇ ‘ਚ ਪਹੁੰਚਕੇ ਅੰਨਦ ਮਾਨਣ ਦੀ ਅਪੀਲ ਕੀਤੀ।

Post a Comment