ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਲ ਇੰਡੀਆ ਆਸਾ ਵਰਕਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਆਸਾ ਵਰਕਰਾਂ ਵਲੋਂ ਐਸ.ਐਮ.ਓ. ਦਫ਼ਤਰ ਮਹਿਲ ਕਲਾਂ ਅ¤ਗੇ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਅਧਿਕਾਰੀਆਂ ਰਾਹੀਂ ਮੰਗ ਪ¤ਤਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੂੰ ਭੇਜਿਆ। ਹ¤ਕੀ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਇਸ ਮੌਕੇ ਵ¤ਖ-ਵ¤ਖ ਆਗੂਆਂ ਨੇ ਕਿਹਾ ਕਿ 200 ਰੁਪਏ ਨਿਗੂਣੇ ਜਿਹੇ ਫ਼ੰਡ ਦੀ ਤਜਵੀਜ਼ ਬਣਾ ਕੇ ਵਰਕਰਾਂ ਦੇ ਜ਼ਖ਼ਮਾਂ ਉ¤ਪਰ ਲੂਣ ਭੁ¤ਕਿਆ ਹੈ। ਉਨ•ਾਂ ਕਿਹਾ ਕਿ ਯੂਨੀਅਨ ਵ¤ਲੋਂ ਬਾਈਕਾਟ ਕਰ ਕੇ ਕੈਂਸਰ ਸਰਵੇ ਵਿਚ ਆਸਾ ਵਰਕਰ ਸਹਿਯੋਗ ਨਹੀ ਦੇਣਗੇ। ਜਥੇਬੰਦੀ ਵ¤ਲੋਂ ਹ¤ਕੀ ਮੰਗਾਂ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਗਏ ਸੰਘਰਸ਼ ਦੀ ਲੜੀ ਤਹਿਤ 7 ਦਸੰਬਰ ਨੂੰ ਜ਼ਿਲ•ਾ ਪ¤ਧਰ ਤੇ 27 ਦਸੰਬਰ ਰਾਜ ਪ¤ਧਰੀ ਧਰਨੇ ਦਿ¤ਤੇ ਜਾ ਰਹੇ ਹਨ। ਇਸ ਸਮੇਂ ਆਸਾ ਵਰਕਰ ਆਗੂ ਪਰਮਜੀਤ ਕੌਰ, ਗੁਰਵਿੰਦਰ ਕੌਰ, ਵੀਰਪਾਲ ਕੌਰ, ਦਰਸ਼ਨ ਕੌਰ, ਮਨਜਿੰਦਰ ਕੌਰ, ਰੁਪਿੰਦਰ ਕੌਰ, ਜਸਵੰਤ ਕੌਰ, ਗੁਰਮੇਲ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।

Post a Comment