ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਸ਼ਹੀਦ ਊਧਮ ਸਿੰਘ ਦੇ ਭਾਣਜੀ ਦੀ ਦੋਹਤਰੀ ਬੀਬੀ ਰਣਜੀਤ ਕੌਰ ਤੇ ਉਨ ਦੀ ਭੂਆ ਦੇ ਲੜਕੇ ਅਜੀਤ ਸਿੰਘ, ਗੁਰਮੀਤ ਸਿੰਘ ਨੂੰ ਸ਼ਹੀਦ ਊਧਮ ਸਿੰਘ ਯੂਥ ਕਲਬ ਵਿਧਾਤੇ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਤੇ 71 ਹਜ਼ਾਰ ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨ ਚਿੰਨ• ਭੇਟ ਕੀਤੇ। ਇਸ ਸਮੇਂ ਭਾਈ ਉਂਕਾਰ ਸਿੰਘ ਬਰਾੜ ਜ਼ਿਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਪੰਚ ਪ੍ਰਧਾਨੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਨ ਦੇ ਪਰਿਵਾਰਾਂ ਨੂੰ ਸਨਮਾਨ ਦੇ ਕੇ ਅਸੀਂ ਉਨ ਸ਼ਹੀਦਾਂ ਵਲੋਂ ਆਜ਼ਾਦੀ ਲੈ ਕੇ ਦੇਣ ਲਈ ਦਿਤੀ ਕੁਰਬਾਨੀ ਦਾ ਕਰਜ਼ ਉਤਾਰਨ ਲਈ ਯਤਨ ਕਰੀਏ। ਇਸ ਸਮੇਂ ਕਲਬ ਦੇ ਪ੍ਰਧਾਨ ਸੁਖਦੇਵ ਸਿੰਘ ਡੇਅਰੀ ਵਾਲਾ, ਸੁਰਜੀਤ ਸਿੰਘ ਨੰਬਰਦਾਰ, ਇਕਬਾਲ ਸਿੰਘ ਆਦਿ ਨੇ ਤਿੰਨੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।

Post a Comment