ਨਾਭਾ, 3 ਦਸੰਬਰ (ਜਸਬੀਰ ਸਿੰਘ ਸੇਠੀ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋ ਸਹਿਰਾਂ ਅਤੇ ਪਿੰਡਾਂ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਸੁਰੂ ਕੀਤੇ ਹੋਏ ਹਨ ਜੋ ਆਉਣ ਵਾਲੇ ਦਿਨਾਂ ਵਿਚ ਪੂਰੇ ਕੀਤੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ ਨੇ ਨਾਭਾਂ ਦੀ ਪੁਰਾਣੀ ਦਾਣਾ ਮੰਡੀ ਵਿਖੇ ਦੁਕਾਨਦਾਰਾਂ ਦੀਆਂ ਮੁਸਕਲਾਂ ਸੁਨਣ ਉਪਰੰਤ ਕੀਤਾ। ਸ: ਲਾਲਕਾ ਨੇ ਕਿਹਾ ਕਿ ਸਹਿਰ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਹਿਰ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਸਬਜੀ ਮੰਡੀ ਦੇ ਪ੍ਰਧਾਨ ਸ੍ਰੀ ਸੋਹਣ ਲਾਲ, ਬਲਵਿੰਦਰ ਸਿੰਘ ਪੱਪੂ, ਕਪੂਰ ਹਰਗੋਪਾਲ ਵੱਲੋ ਸ: ਲਾਲਕਾ ਨੂੰ ਪਾਣੀ ਦੀ ਨਿਕਾਸੀ ਅਤੇ ਮੰਡੀ ਅੰਦਰ ਸਫਾਈ ਬਾਰੇ ਮੁਸਕਲਾਂ ਦੱਸੀਆ ਜਿਨ੍ਹਾ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮੰਡੀ ਦਾ ਦੌਰਾ ਕਰਨ ਤੋ ਬਾਅਦ ਸ: ਲਾਲਕਾ ਨੇ ਬੱਸ ਸਟੈਡ ਦਾ ਵੀ ਦੌਰਾਂ ਕੀਤਾ ਅਤੇ ਲੋਕਾਂ ਦੀਆਂ ਮੁਸਕਲਾਂ ਸੁਣੀਆਂ ਬੱਸ ਸਟੈਡ ਵਿਖੇ ਡਰਾਇਵਰਾਂ ਅਤੇ ਕੰਡਕਟਰਾਂ ਵੱਲੋ ਸ: ਲਾਲਕਾ ਨੂੰ ਬਾਥਰੂਮਾਂ ਅਤੇ ਸਵਾਰੀਆਂ ਦੇ ਬੈਠਣ ਦੇ ਪ੍ਰਬੰਧਾਂ ਬਾਰੇ ਦੱਸਿਆ ਇਨ੍ਹਾ ਮੁਸਕਲਾਂ ਨੂੰ ਸੁਣਨ ਉਪਰੰਤ ਸ: ਲਾਲਕਾ ਵੱਲੋ ਈ ਓ ਨਾਭਾ ਨੂੰ ਮੌਕੇ ਤੇ ਹੀ ਨਿਰਦੇਸ ਦਿੱਤੇ ਅਤੇ ਇਨ੍ਹਾਂ ਕੰਮਾਂ ਨੂੰ ਜਲਦ ਪੂਰਾ ਕਰਵਾਉਣ ਲਈ ਕਿਹਾ। ਇਸ ਮੌਕੇ ਉਨ੍ਹਾ ਦੇ ਨਾਲ ਉਪ ਮੰਡਲ ਮਜਿਸਟਰੇਟ ਪੂਨਮਦੀਪ ਕੌਰ, ਈ ਓ ਸੁਰਜੀਤ ਸਿੰਘ, ਧਰਮ ਸਿੰਘ ਧਾਰੋਕੀ ਸਾਬਕਾ ਚੇਅਰਮੈਨ, ਗੁਰਦਿਆਲਇੰਦਰ ਸਿੰਘ ਬਿੱਲੂ ਚੇਅਰਮੈਨ ਮਾਰਕੀਟ ਕਮੇਟੀ, ਗੁਰਸੇਵਕ ਸਿੰਘ ਗੋਲੂ ਜਿਲ੍ਹਾਂ ਪ੍ਰਧਾਨ ਐਸ ਓ ਆਈ, ਕੌਸਲਰ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਯੂਥ ਅਕਾਲੀ ਦਲ, ਨਗਰ ਕੌਸਲ ਦੇ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ, ਸਬ ਇੰਸਪੈਕਟ ਮਾਧਵਾ ਨੰਦ ਗੁਰਜੰਟ ਸਿੰਘ ਮਟੋਰੜਾ ਜਿਲ੍ਹਾਂ ਜਨਰਲ ਸਕੱਤਰ, ਮੇਜਰ ਸਿੰਘ ਤੂੰਗਾਂ ਜਿਲ੍ਹਾਂ ਮੀਤ ਪ੍ਰਧਾਨ, ਕਰਮ ਸਿੰਘ ਮਾਂਗੇਵਾਲ ਮੈਬਰ ਵਰਕਿੰਗ ਕਮੇਟੀ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ, ਸਤੀਸ ਬਾਂਸਲ, ਰਾਜੀਵ ਗੋਇਲ, ਤਾਰਾ ਸਿੰਘ, ਜੋਨੀ, ਸਰੈਣ ਜਿੰਦਲ ਅਤੇ ਵੱਡੀ ਗਿਣਤੀ ਵਿਚ ਸਹਿਰਾ ਨਿਵਾਸੀ ਮੌਜੂਦ ਸਨ।
ਪੁਰਾਣੀ ਅਨਾਜ ਮੰਡੀ ਵਿਖੇ ਦੁਕਾਨਦਾਰਾਂ ਦੀਆਂ ਮੁਸਕਲਾਂ ਸੁਣਦੇ ਹੋਏ ਹਲਕਾ ਇੰਚਾਰਜ ਸ: ਮੱਖਣ ਸਿੰਘ ਲਾਲਕਾ, ਐਸ ਡੀ ਐਮ ਪੂਨਮ ਦੀਪ ਕੌਰ, ਈ ਓ ਸੁਰਜੀਤ ਸਿੰਘ ਅਤੇ ਬੱਸ ਸਟੈਡ ਦਾ ਦੌਰਾਂ ਕਰਦੇ ਹੋਏ।

Post a Comment