ਇੰਦਰਜੀਤ ਢਿੱਲੋਂ, ਨੰਗਲ/ਨੰਗਲ ਇਲਾਕੇ ਵਿੱਚ ਪਿਛਲੇ ਲੰਬੇ ਸਮੇ ਤੋ ਹੋ ਰਹੀਆਂ ਚੋਰੀਆਂ ਕਾਰਣ ਲੋਕਾਂ ਵਿਚ ਡਰ ਦਾ ਮਾਹੋਲ ਬਣਿਆ ਹੋਇਆ ਹੈ। ਇਲਾਕੇ ਵਿੱਚ ਵਧਦੀਆਂ ਚੋਰੀਆਂ ਵੇਖਕੇ ਇੰਝ ਲੱਗਦਾ ਹੈ ਕਿ ਪੁਲਿਸ ਨਾਲੋਂ ਚੋਰ ਵੱਧ ਤੇਜ ਹਨ ਅਤੇ ਇਲਾਕਾ ਇਸ ਵੇਲੇ ਚੋਰਾਂ ਦੇ ਸਪੁਰਦ ਕੀਤਾ ਗਿਆ ਹੈ ਕਿਉਂਕਿ ਪਿਛਲੇ ਕੁੱਝ ਦਿਨਾਂ ਦੌਰਾਨ ਹੀ ਚੋਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਚੋਰ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਬੀਤੀ ਰਾਤ ਨੰਗਲ-ਚੰਡੀਗੜ ਮੁੱਖ ਮਾਰਗ ਤੇ ਬ੍ਰਹਮਪੁਰ ਕਸਬੇ ਵਿੱਚ ਚੋਰਾਂ ਨੇ ਇਕ ਮੋਬਾਇਲ ਰਿਪੇਅਰ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਕੀਤੀ। ਸੈਣੀਂ ਇੰਟਰਪ੍ਰਾਈਂਜਿਸ ਦੁਕਾਨ ਦੇ ਮਾਲਕ ਸਮੀਰ ਸੈਣੀਂ ਜੋ ਕਿ ਮੋਬਾਇਲ ਫੋਨਾਂ ਦਾ ਕਾਰੋਬਾਰ ਕਰਦੇ ਹਨ ਨੇ ਦੱਸਿਆ ਕਿ ਉਹ ਰਾਤ ਨੂੰ ਲੱਗਭੱਗ 9 ਵਜੇ ਦੁਕਾਨ ਬੰਦ ਕਰਕੇ ਰੋਜਾਨਾ ਦੀ ਤਰਾਂ ਘਰ ਗਿਆ ਸੀ ਅਤੇ ਜਦੋਂ ਸਵੇਰੇ ਰੋਜ ਵਾਂਗ 7 ਵਜੇ ਦੁਕਾਨ ਖੋਲਣ ਆਇਆ ਤਾਂ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ। ਚੋਰ ਦੁਕਾਨ ਅ¤ਗੇ ਲ¤ਗੇ ਫਰੇਮ ਵਿਚਲੇ ਸ਼ੀਸ਼ੇ ਨੂੰ ਤੋੜ ਕੇ ਦੁਕਾਨ ਅੰਦਰ ਵੜੇ ਅਤੇ ਕਰੀਬ 50,000 ਰੁਪਏ ਦਾ ਸਮਾਨ ਜਿਸ ਵਿ¤ਚ 6 ਮਹਿੰਗੇ ਮੋਬਾਇਲ ਫੋਨ , ਮੈਮੋਰੀ ਕਾਰਡ, ਬੈਟਰੀਆਂ ਅਤੇ ਗਲੇ ’ਚ ਰਖੀ 1 ਹਜ਼ਾਰ ਰੁਪਏ ਨਗਦੀ ਤੇ ਹੱਥ ਸਾਫ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸੇ ਮਾਰਕੀਟ ’ਚ ਬੀਤੇ 15 ਸਤੰਬਰ ਨੂੰ ਵੀ ਨਾਲ ਦੀ ਵਿਜੈ ਰੈਡੀਮੇਡ ਦੀ ਦੁਕਾਨ ’ਚ ਚੋਰਾਂ ਨੇ ਸ਼ਟਰ ਤੋੜ ਕੇ ਸਮਾਨ ਅਤੇ ਨਕਦੀ ਚੋਰੀ ਕਰ ਲਈ ਸੀ। ਮਾਲਕ ਸਮੀਰ ਸੈਣੀਂ ਨੇ ਦਸਿਆ ਕਿ ਨੰਗਲ ਥਾਣੇ ਨੂੰ ਇਸ ਘਟਨਾਂ ਸਬੰਧੀ ਇਤਲਾਹ ਦੇ ਦਿੱਤੀ ਹੈ।
ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ( ਹਾਸ਼ੀਏ ’ਚ ) ਚੋਰਾਂ ਵ¤ਲੋਂ ਤੋੜਿਆ ਫ੍ਰੇਮ ਅਤੇ ਖਿਲਰਿਆ ਪਿਆ ਕ¤ਚ।

Post a Comment