ਸੰਗਰੂਰ,12 ਦਸੰਬਰ (ਸੂਰਜਭਾਨ)ਪਿੰਡ ਕੁਲਾਰ ਖੁਰਦ ਵਿਖੇ ਬਾਬਾ ਗੈਬ ਗਿਰੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਕਬੱਡੀ ਮੇਲਾ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਏ.ਐਸ.ਆਈ. ਸੁਨਾਮ ਸ਼੍ਰੀ ਕੇਵਲ ਸਿੰਘ ਨੇ ਕੀਤਾ ਜਦੋਂ ਕਿ ਇਨਾਮਾਂ ਦੀ ਵੰਡ ਅਕਾਲੀ ਆਗੂ ਅਮਨਵੀਰ ਸਿੰਘ ਚੈਰੀ ਨੇ ਕੀਤੀ। ਅਕਾਲੀ ਆਗੂ ਸ਼੍ਰੀ ਚੈਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆ ਤੋਂ ਦੂੁਰ ਰਹਿਣ ਦਾ ਸੱਦਾ ਦਿੱਤਾ ਅਤੇ ਖੇਡਾਂ ਪ੍ਰਤੀ ਝੁਕਣ ਲਈ ਪ੍ਰੇਰਿਆ। ਇਸ ਮੌਕੇ ਕਬੱਡੀ ਦੇ ਹੋਏ ਮੁਕਾਬਲਿਆਂ ਵਿੱਚ ਇੱਕ ਪਿੰਡ ਓਪਨ ਵਿੱਚ ਬਰੜ•ਵਾਲ ਦੀ ਟੀਮ ਨੇ ਪਹਿਲਾ ਅਤੇ ਦਿੜ•ਬਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋੀ ਕਿ 70 ਕਿਲੋ ਵਰਗ ਦੇ ਮੁਕਾਬਲਿਆਂ ਵਿੱਚ ਨਾਗਰਾ ਦੀ ਟੀਮ ਨੇ ਪਹਿਲਾ ਅਤੇ ਸੇਰੋਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਖੇਡ ਮੇਲੇ ਵਿੱਚ ਜ਼ਿਲ•ਾ ਸੰਗਰੂਰ ਦੇ ਉੱਘੇ ਨੌਜਵਾਨ ਲੇਖਕ ਕਾਲਾ ਤੂਰ ਤੁੰਗਾਂ ਨੂੰ ਉਨ•ਾਂ ਦੀਆਂ ਸਾਹਿਤਕ ਖੇਤਰ ਅੰਦਰ ਵਧੀਆਂ ਪ੍ਰਾਪਤੀਆਂ ’ਤੇ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਲੇਖਕ ਸ਼੍ਰੀ ਤੁੰਗਾਂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਨ•ਾਂ ਦੀ ਹਾਲ ਹੀ ਵਿੱਚ ਲਿਖੀ ਪੁਸਤਕ ‘ਕਬੱਡੀ ਦੇ ਹੀਰੇ’ ਦਰਸ਼ਕਾਂ ਦੇ ਹੱਥਾਂ ਵਿੱਚ ਗਈ ਹੈ ਜਿਸਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਉਹ ਆਪਣੀਆਂ ਲਿਖ਼ਤਾਂ ਰਾਹੀਂ ਕਬੱਡੀ ਖਿਡਾਰੀ ਅਤੇ ਖੇਡ ਪ੍ਰੇਮੀਆਂ ਨੂੰ ਹੱਲਾਸ਼ੇਰੀਆਂ ਦੇਣਗੇ। ਖੇਡ ਮੇਲੇ ਵਿੱਚ ਕਲੱਬ ਪ੍ਰਧਾਨ ਮਲਾਗਰ ਸਿੰਘ, ਬੁੱਧ ਸਿੰਘ ਸਰਾੳ, ਕਬੱਡੀ ਖਿਡਾਰੀ ਫੌਜੀ, ਤਾਰੀ ਸਿੰਘ ਮੀਤ ਪ੍ਰਧਾਨ ਤੋਂ ਇਲਾਵਾ ਕਲੱਬ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਪਿੰਡ ਕੁਲਾਰ ਖੁਰਦ ਵਿਖੇ ਕਬੱਡੀ ਖੇਡ ਮੇਲੇ ਦੌਰਾਨ ਲੇਖਕ ਕਾਲਾ ਤੂਰ ਤੁੰਗਾਂ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਦੀ ਤਸਵੀਰ


Post a Comment