ਬੱਸ ਦੇ ਡਰਾਇਵਰ ਵੱਲੋਂ ਪਿੰਡ ਦੇ ਕਿਸੇ ਘਰ ਵਿੱਚ ਬੱਸ ਨੂੰ ਵਾੜਕੇ ਬਚਾਈ ਜਾਨ
ਨਾਭਾ 13 ਦਸਬੰਰ (ਜਸਬੀਰ ਸਿੰਘ ਸੇਠੀ) ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ ਜਿਸ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਜਗੁਜਾਰੀ ਤੇ ਸਵਾਲ ਜਿਹੇ ਲੱਗ ਗਏ ਹਨ। ਇਸੇ ਤਰ•ਾਂ ਦੀ ਇੱਕ ਘਟਨਾਂ ਅੱਜ ਨਾਭਾ ਦੇ ਪਿੰਡ ਰੋਹਟੀ ਮੋੜਾ ਵਿਖੇ ਵਾਪਰੀ ਜਿਥੇ 25-30 ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਤੇ ਵਿਦਿਆਰਥਣਾਂ ਨਾਲ ਭਰੀ ਸਕੂਲੀ ਬੱਸ ਨੂੰ ਘੇਰਣ ਦੀ ਕੌਸ਼ਿਸ ਕੀਤੀ ਪਰ ਬੱਸ ਦੇ ਡਰਾਇਵਰ ਦੀ ਫੂਰਤੀ ਨੇ ਕੋਈ ਵੱਡੀ ਘਟਨਾਂ ਹੋਣ ਤੋ ਬਚ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਦੇ ਕਰੀਬ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੀਆਂ ਨਾਭਾ ਦੀ ਵਿਦਿਆਰਥਣਾਂ ਰੋਜਾਨਾ ਦੀ ਤਰ•ਾਂ ਮਿੰਨੀ ਬੱਸ ਰਾਹੀ ਆਪਣੇ ਘਰਾਂ ਲਈ ਰਵਾਨਾਂ ਹੋਈਆਂ ਪਰ ਜਿਵੇਂ ਹੀ ਇਹ ਬੱਸ ਨਾਭਾ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਰੋਹਟੀ ਮੋੜਾ ਕੋਲ ਪਹੁੰਚੀ ਤਾਂ ਸੂਏ ਕੋਲ 25-30 ਤੇਜਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਬੱਸ ਨੂੰ ਰੋਕਣ ਦੀ ਕੌਸ਼ਿਸ ਕੀਤੀ ਜਿਸ ਨਾਲ ਬੱਸ ਵਿੱਚ ਸਵਾਰ 35-40 ਵਿਦਿਆਰਥਣਾਂ ਬੁਰੀ ਤਰ•ਾਂ ਡਰ ਗਈਆਂ ਅਤੇ ਸਾਰੇ ਪਾਸੇ ਵਿਦਿਆਰਥਣਾਂ ਦਾ ਰੌਲਾ ਪੈ ਗਿਆ। ਬੱਸ ਦੇ ਡਰਾਇਵਰ ਨੇ ਚਲਾਕੀ ਦਿਖਾਉਂਦਿਆ ਬੱਸ ਨੂੰ ਪਿੰਡ ਵੱਲ ਭਜਾ ਲਿਆ ਅਤੇ ਵਿਦਿਆਰਥਣਾਂ ਦਾ ਰੌਲਾ ਸੁਣਕੇ ਪਿੰਡ ਵਾਸੀ ਇੱਕਠੇ ਹੋ ਗਏ ਜਿਸ ਕਰਕੇ ਬੱਸ ਦਾ ਪਿਛਾ ਕਰ ਰਹੇ ਨੌਜਵਾਨ ਮੌਕੇ ਤੋ ਫਰਾਰ ਹੋ ਗਏ ਪਰ ਫਿਰ ਵੀ ਬੱਸ ਅੰਦਰ ਬੈਠੀਆਂ ਵਿਦਿਆਰਥਣਾਂ ਬਹੁਤ ਸਹਿਮ ਗਈਆਂ ਸਨ। ਘਟਨਾ ਦੀ ਜਾਣਕਾਰੀ ਮਿਲਣ ਤੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਨ•ਾਂ ਦੇ ਘੇਰੇ ਵਿੱਚ ਲੜਕੀਆਂ ਨੂੰ ਉਨ•ਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ।
ਪਿੰਡ ਰੋਹਟੀ ਮੋੜਾ ਵਿਖੇ ਪਿੰਡ ਵਾਸੀ ਜਗਤਾਰ ਸਿੰਘ, ਬਚਨ ਸਿੰਘ ਅਤੇ ਹੋਰ ਪਿੰਡ ਵਾਲਿਆਂ ਨੇ ਦੱਸਿਆ ਕਿ ਤੇਜਧਾਰ ਹਥਿਆਰ ਦਿਖਾਕੇ ਨੌਜਵਾਨਾਂ ਵੱਲੋਂ ਬੱਸ ਨੂੰ ਘੇਰਿਆ ਗਿਆ ਸੀ ਜਿਨ•ਾਂ ਨੇ ਆਪਣੀ ਜਾਨ ਪਿੰਡ ਵਿੱਚ ਕਿਸੇ ਘਰ ਵਿੱਚ ਵੜਕੇ ਬਚਾਈ। ਪਿੰਡ ਵਾਲਿਆਂ ਨੇ ਮੰਗ ਕੀਤੀ ਕਿ ਇਸ ਤਰ•ਾਂ ਸਰੇਆਮ ਗੁੰਡਾਗਰਦੀ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਜਦੋਂ ਬੱਸ ਦੇ ਡਰਾਇਵਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਪਹਿਲਾਂ ਕਈ ਵਾਰ ਨੌਜਵਾਨਾਂ ਵੱਲੋਂ ਲੜਕੀਆਂ ਦਾ ਪਿੱਛਾ ਕੀਤਾ ਗਿਆ ਅਤੇ ਉਨ•ਾਂ ਨੂੰ ਛੇੜਿਆ ਗਿਆ ਜਿਨ•ਾਂ ਨੂੰ ਮੈਂ ਕਈ ਵਾਰ ਰੋਕਿਆ ਵੀ ਸੀ ਪਰ ਅੱਜ ਅਚਾਨਕ ਉਨ•ਾਂ ਵੱਲੋਂ ਬੱਸ ਨੂੰ ਘੇਰਣ ਸਬੰਧੀ ਕਿਸੇ ਨੂੰ ਕੁਝ ਪਤਾ ਨਹੀਂ।
ਇਸ ਸਬੰਧੀ ਜਦੋਂ ਮੌਕੇ ਤੇ ਪਹੁੰਚੇ ਏ.ਐਸ.ਆਈ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਪੁਲਿਸ ਨੂੰ ਨੌਜਵਾਨਾਂ ਵੱਲੋਂ ਬੱਸ ਘੇਰਨ ਦੀ ਸੂਚਨਾ ਮਿਲੀ ਸੀ ਜਿਸ ਕਰਕੇ ਅਸੀਂ ਮੌਕੇ ਤੇ ਪਹੁੰਚੇ ਹਾਂ। ਉਨ•ਾਂ ਦੱਸਿਆ ਕਿ ਬੱਸ ਵਿੱਚ ਸਵਾਰ ਸਕੂਲੀ ਵਿਦਿਆਰਥਣਾਂ ਕਾਫੀ ਘਬਰਾ ਗਈਆਂ ਹਨ ਇਨ•ਾਂ ਨੂੰ ਘਰ ਛੱਡਿਆ ਜਾ ਰਿਹਾ ਹੈ।
ਪਿੰਡ ਰੋਹਟੀ ਮੋੜਾ ਵਿਖੇ ਸਕੂਲੀ ਵਿਦਿਆਰਥਣਾਂ ਨਾਲ ਭਰੀ ਮਿੰਨੀ ਬੱਸ, ਘਟਨਾਂ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ । ਤਸਵੀਰ ਜਸਬੀਰ ਸਿੰਘ ਸੇਠੀ

Post a Comment