ਵਿਕਲਾਂਗ ਵਿਦਿਆਰਥੀਆਂ ਦੀਆਂ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ
Wednesday, December 26, 20120 comments
ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲਾਂ ਨਾਲ ਕੀਤਾ ਸਨਮਾਨਿਤ
ਮੋਗਾ, 26 ਦਸੰਬਰ, / ਵਿਸ਼ੇਸ਼ ਲੌੜਾਂ ਵਾਲੇ ਵਿਦਿਆਰਥੀਆਂ (ਵਿਕਲਾਂਗ) ਦੀਆਂ ਖੇਡਾਂ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕਰਵਾਈਆਂ ਗਈਆਂ। ਖੇਡਾਂ ਦੀ ਸ਼ੁਰੂਆਤ ਜਿਲ੍ਹਾ ਪ੍ਰੋਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਸ਼੍ਰੀਮਤੀ ਭੁਪਿੰਦਰ ਕੌਰ ਸੰਧੂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਬੱਚਿਆਂ ਨੇ 100 ਮੀਟਰ ਦੌੜ, 50 ਮੀਟਰ ਦੌੜ, ਸ਼ੌਰਟ-ਪੁੱਟ ਗੋਲਾ, ਰੱਸਾ ਕੱਸੀ, ਲੰਬੀ ਛਾਲ ਸਟੈਂਡਿੰਗ, ਲੰਬੀ ਛਾਲ ਦੌੜ ਆਦਿ ਖੇਡਾਂ ‘ਚ ਹਿੱਸਾ ਲਿਆ। ਖੇਡਾਂ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਈਆਂ ਗਿਆ। ਇਸ ਮੌਕੇ ਸ੍ਰ੍ਰੀ ਐਸ.ਕੇ. ਬਾਂਸਲ ਐਨ.ਜੀ.ਓ. ਕੋਆਰਡੀਨੇਟਰ ਅਤੇ ਮੈਂਬਰ ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੱਭਿਆਚਾਰਕ ਪ੍ਰੋਗਰਾਮ ‘ਚ ਸੋਲੋ ਗੀਤ, ਸੋਲੋ ਡਾਂਸ, ਗਰੱਪ ਡਾਂਸ ਕੋਰੀਓਗ੍ਰਾਫੀ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸ਼੍ਰੀਮਤੀ ਭੁਪਿੰਦਰ ਕੌਰ ਸੰਧੂ ਅਤੇ ਸ੍ਰੀ ਐਸ.ਕ.ੇ ਬਾਂਸਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਕਿਸੇ ਵੀ ਪੱਖ ਤੋਂ ਕਿਸੇ ਨਾਲੋਂ ਘੱਟ ਨਹੀਂ ਹਨ। ਜੇਤੂ ਬੱਚਿਆਂ ਨੂੰ ਗੋਲਡ ਅਤੇ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜਿਲ੍ਹੇ ਦੇ ਸਾਰੇ ਵਿਸ਼ੇਸ਼ ਲੌੜਾਂ ਵਾਲੇ ਬੱਚਿਆਂ ਨੂੰ ਡਰਾਇੰਗ ਕਾਪੀਆਂ, ਵੈਕਸ ਰੰਗ, ਪੈਨਸਲਾਂ ਅਤੇ ਵੱਖ-ਵੱਖ ਰੰਗਾਂ ਦੀਆਂ ਟੌਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਉਪਕਾਰ ਸਿੰਘ ਡੀ.ਪੀ.ਸੀ., ਅਮਨਦੀਪ ਸਿੰਘ ਏ.ਪੀ.ਸੀ (ਜ), ਮਨੂ ਸ਼ਰਮਾਂ ਜਿਲ੍ਹਾ ਕੋਆਰਡੀਨੇਟਰ, ਲਖਵਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ, ਰਮੇਸ਼ ਕੁਮਾਰ ਡੀ.ਐਸ.ਈ, ਸੰਦੀਪ ਸੇਠੀ, ਮਨਜੀਤ ਸਿੰਘ, ਸੁਖਜੀਤ ਸਿੰਘ ਅਤੇ ਮੈਡਮ ਹਰਪ੍ਰੀਤ ਸ਼ਰਮਾਂ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਡਾ. ਪ੍ਰੀਤੀ ਫਰਮਾਂਹ ਫਿਜੀਓਥੈਰੇਪਿਸਟ ਬੱਚਿਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਲਈ ਹਾਜ਼ਰ ਰਹੇ।
- ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਕਲਾਂਗ ਬੱਚਿਆਂ ਦੀਆਂ ਜਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਕਰਦੇ ਹੋਏ ਭੁਪਿੰਦਰ ਕੌਰ ਸੰਧੂ ਅਤੇ ਹੋਰ।

Post a Comment