ਅੰਮ੍ਰਿਤਸਰ 15 ਦਸੰਬਰ ( ਡਾ. ਚਰਨਜੀਤ ਸਿੰਘ ) :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਪ੍ਰਨਾਬ ਮੁਕਰਜੀ, ਉਪ- ਮੁੱਖ ਮੰਤਰੀ ਸ. ਸੁਖਬੀਰ ਬਾਦਲ , ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠਿਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਸਰਕਾਰੀ ਇਸ਼ਤਿਹਾਰਾਂ ਵਿਚ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀਆਂ ਤਸਵੀਰਾਂ ਲਾਉਣ ’ਤੇ ਪਾਬੰਦੀ ਲਾਈ ਜਾਵੇ ਅਤੇ ਲੋਕ ਪੱਖੀ ਇਸ਼ਤਿਹਾਰ ਨੀਤੀ ਬਨਾਈ ਜਾਵੇ।ਕੈਨੇਡਾ ਅਤੇ ਹੋਰਨਾਂ ਮੁਲਕਾਂ ਵਿਚ ਸਰਕਾਰੀ ਇਸ਼ਤਿਹਾਰਾਂ ਵਿਚ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ ਵਗੈਰਾ ਦੀ ਫੋਟੋ ਨਹੀਂ ਲਗਦੀ ਕਿਉਂਕਿ ਇਹ ਜਨਤਾ ਦਾ ਪੈਸਾ ਹੈ ,ਇਸ ਲਈ ਲੋਕਾਂ ਦੇ ਪੈਸੇ ਨਾਲ ਹੋਰਨਾਂ ਨੂੰ ਤਸਵੀਰਾਂ ਲਗਵਾਉਣ ਦਾ ਕੋਈ ਅਧਿਕਾਰ ਨਹੀਂ, ਇਹ ਉਨ•ਾਂ ਮੁਲਕਾਂ ਦੀ ਸੋਚ ਹੈ। ਦੂਜਾ ,ਇਸ਼ਤਿਹਾਰ ਦੇਣ ਸੰਬੰਧੀ ਇਕ ਕਮੇਟੀ ਬਣੀ ਹੋਈ ਹੈ, ਜਿਹੜੀ ਇਸ਼ਤਿਹਾਰ ਦੇਣ ਦਾ ਫੈਸਲਾ ਕਰਦੀ ਹ। ਬੜੀ ਸੋਚ ਵਿਚਾਰ ਦੇ ਬਾਦ ਇਸ਼ਤਿਹਾਰ ਦਿੱਤੇ ਜਾਂਦੇ ਹਨ ਤਾਂ ਜੋ ਲੋਕਾਂ ਦੇ ਟੈਕਸਾਂ ਰਾਹੀਂ ਉਗਰਾਹੇ ਪੈਸੇ ਨਾਲ ਹਾਕਮ ਪਾਰਟੀ ਨਜ਼ਾਇਜ ਲਾਭ ਨਾ ਉਠਾ ਸਕੇ। ਇਸ ਲਈ 17 ਦਸੰਬਰ ਤੋਂ ਸ਼ੁਰੂ ਹੋ ਰਹਿ ਵਿਧਾਨ ਸਭਾ ਦੇ ਅਜਲਾਸ ਵਿਚ ਇਸ ਸਬੰਧੀ ਕਾਨੂੰਨ ਬਨਾਉਣਾ ਚਾਹੀਦਾ ਹ ਅਤੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਵੀ ਅਜਿਹਾ ਕਾਨੂੰਨ ਬਨਾਉਣ ਲਈ ਕਹਿਣਾ ਚਾਹੀਦਾ ਹੈ ਤਾਂ ਜੋ 108 ਨੰਬਰ ਐਂਮਬੂਲੈਂਸ ਉਪਰ ਕੇਵਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ ਹੈ, ਉਹ ਖਤਮ ਹੋ ਸਕੇ।ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸੀ ਮੰਗ ਕਰ ਰਹੇ ਹਨ ਕਿ ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਲਾਈ ਜਦ ਕਿ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੇ ਸਮਰਥਕ ਕਹਿ ਰਹੇ ਹਨ ਕਿ ਪ੍ਰੋ. ਚਾਵਲਾ ਦੀ ਤਸਵੀਰ ਵੀ ਲਾਈ ਜਾਵੇ।


Post a Comment