ਭਦੌੜ/ਸ਼ਹਿਣਾ 15 ਦਸੰਬਰ ( ਸਾਹਿਬ ਸੰਧੂ) ਬੀਤੀ ਰਾਤ ਨੌਂ ਵਜੇ ਦੇ ਕਰੀਬ ਹੋਈ ਭਾਰੀ ਬਾਰਿਸ਼ ਸਮੇਂ ਲਧਿਆਣਾ ਬਠਿੰਡਾ ਮੁ¤ਖ ਮਾਰਗ ਉ¤ਪਰ ਸਥਿਤ ਲਹਿਲ ਆਇਸ ਫੈਕਟਰੀ ਮਹਿਲ ਕਲਾਂ ਉ¤ਪਰ ਅਸਮਾਨੀ ਬਿਜਲੀ ਡਿ¤ਗਣ ਨਾਲ ਪਾਵਰ ਸਪਲਾਈ ਨਸ਼ਟ ਹੋ ਗਈ, ਜਿਸ ਕਾਰਨ ਭਾਰੀ ਆਰਥਿਕ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਕਸਬੇ ਦੇ ਕਈ ਘਰਾਂ ਅੰਦਰ ਟੈਲੀਵਿਜ਼ਨ, ਸਮਬਰਸੀਬਲ ਮੋਟਰਾਂ, ਕੰਪਿੳਟਰ, ਇਟਰਨੈ¤ਟ ਮੌਡਮ, ਫਰਿਜ਼ ਆਦਿ ਲ¤ਖਾਂ ਰੁਪਏ ਦਾ ਸਾਮਾਨ ਸੜ ਕੇ ਬੇਕਾਰ ਹੋ ਗਿਆ।ਇਸ ਤਰਾਂ ਹੀ ਬਾਰਿਸ਼ ਨਾਲ ਢਿੱਲਵਾਂ ਪਿੰਡ ਵਿਖੇ ਅਸਮਾਨੀ ਬਿਜਲੀ ਡਿ¤ਗਣ ਕਰ ਕੇ ਨੁਕਸਾਨ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਧਾਲੀਵਾਲ ਟੈਲੀਕਾਮ ਦੇ ਮਾਲਕ ਬਿੰਦਰ ਸਿੰਘ ਨੇ ਦ¤ਸਿਆ ਕਿ ਬੀਤੀ ਰਾਤ ਮੌਸਮ ਦੇ ਖ਼ਰਾਬ ਹੋਣ ਕਰ ਕੇ ਬਿਜਲੀ ਲਿਸ਼ਕ ਰਹੀ ਸੀ ਤੇ ਦੁਕਾਨ ‘ਤੇ ਅਸਮਾਨੀ ਬਿਜਲੀ ਡਿ¤ਗਣ ਕਰ ਕੇ ਦੁਕਾਨ ਦਾ ਭਾਰੀ ਨੁਕਸਾਨ ਹੋ ਗਿਆ। ਜਿਸ ਵਿਚ ਬਿਜਲੀ ਦਾ ਮੀਟਰ, ਫਿਟਿੰਗ, ਗੇਟ ਸ਼ੀਸ਼ੇ ਤੋਂ ਇਲਾਵਾ ਮੋਬਾਈਲ ਫ਼ੋਨ ਅਤੇ ਸਪੇਅਰ ਪਾਰਟਸ ਵੀ ਨੁਕਸਾਨੇ ਗਏ ਹਨ ਤੇ ਮਾਲੀ ਨੁਕਸਾਨ ਕੋਈ ਨਹੀਂ ਹੋਇਆ।

Post a Comment