ਨਾਭਾ, 19 ਦਸੰਬਰ ( ਜਸਬੀਰ ਸਿੰਘ ਸੇਠੀ )-ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਰਿਵਾਈਜ਼ਡ ਨੈਸ਼ਨਲ ਟਿਊਬਰ ਕਲੋਸਿਸ ਕੰਟਰੋਲ ਪ੍ਰੋਗਰਾਮ (ਆਰ.ਐਨ.ਟੀ.ਸੀ.ਪੀ.) ਅਧੀਨ ਸਿਹਤ ਵਿਭਾਗ ਪੰਜਾਬ ਵੱਲੋਂ ਸਿਵਲ ਸਰਜਨ ਪਟਿਆਲਾ ਡਾ. ਊਸ਼ਾ ਬਾਂਸਲ ਵੱਲੋਂ ਐ¤ਸ.ਐ¤ਮ.ਓ. ਨਾਭਾ ਡਾ. ਅਨੂਪ ਕੁਮਾਰ ਮੋਦੀ ਅਤੇ ਨਾਭਾ ਟੀ.ਬੀ. ਕਲੀਨਿਕ ਦੇ ਇੰਚਾਰਜ ਡਾ. ਗੁਰਪ੍ਰੀਤ ਨਾਗਰਾ ਦੀ ਅਗਵਾਈ ਹੇਠ ਨਾਭਾ ਵਿਖੇ ਨੁਕੜ ਨਾਟਕ ਅਤੇ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਟੀ.ਬੀ. ਰੋਗ ਸੰਬੰਧੀ ਜਾਗਰੂਕ ਕਰਨ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਨ•ਾਂ ਪ੍ਰੋਗਰਾਮਾਂ ਦਾ ਆਯੋਜਨ ਨਾਭਾ ਸੋਸ਼ਲ ਵੈਲਫੇਅਰ ਕਲੱਬ (ਰਜਿ:) ਅਤੇ ਨਾਭਾ ਕਲੀਨੀਕਲ ਲੈਬਾਰਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਸਿਹਤ ਵਿਭਾਗ ਪੰਜਾਬ ਵੱਲੋਂ ਭੇਜੀ ਗਈ ਕਲਾਕਾਰਾਂ ਦੀ ਟੀਮ ਨੇ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਨਾਭਾ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਸਾਹਮਣੇ ਨੁਕੜ ਨਾਟਕ ਰਾਹੀਂ ਟੀ.ਬੀ. ਰੋਗ ਬਾਰੇ ਜਾਣਕਾਰੀ ਦਿੱਤੀ। ਜਿਸਨੂੰ ਸੰਸਥਾ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਵੇਖਿਆ ਅਤੇ ਸੁਣਿਆ।ਸ੍ਰੀ ਭੁਪਿੰਦਰ ਕੁਮਾਰ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ (ਆਰ.ਐਨ.ਟੀ.ਸੀ.ਪੀ.) ਵੱਲੋਂ ਵੀ ਵਿਦਿਆਰਥੀਆਂ ਨੂੰ ਟੀ.ਬੀ. ਰੋਗ ਦੇ ਮੁਫ਼ਤ ਇਲਾਜ ਅਤੇ ਮੁਫ਼ਤ ਦਵਾਈਆਂ ਦੇਣ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ‘ਡੌਟਸ’ ਪ੍ਰਣਾਲੀ ਨਾਲ ਇਸ ਰੋਗ ਦਾ ਇਲਾਜ ਸੰਭਵ ਹੈ।ਡਾ. ਗੁਰਪ੍ਰੀਤ ਨਾਗਰਾ ਨੇ ਟੀ.ਬੀ. ਦੀ ਬਿਮਾਰੀ ਹੋਣ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਸਬੰਧੀ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਬੋਲਦੇ ਹੋਏ ਨਾਭਾ ਕਲੀਨੀਕਲ ਲੈਬਾਰਟਰੀ ਦੇ ਪ੍ਰਧਾਨ ਡਾ. ਜੈਨਿੰਦਰ ਚੌਹਾਨ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਇਨ•ਾਂ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਇਨ•ਾਂ ਦਾ ਲਾਭ ਲੈਣ ਲਈ ਪ੍ਰੇਰਿਆ। ਵਿਸ਼ੇਸ਼ ਤੌਰ ਤੇ ਪੁੱਜੇ ਸਦਭਾਵਨਾ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ੍ਰੀ ਵਿੱਕੀ ਬਾਂਸਲ ਨੇ ਵੀ ਲੋਕਾਂ ਨੂੰ ਇਨ•ਾਂ ਪ੍ਰੋਗਰਾਮਾਂ ਦਾ ਫਾਇਦਾ ਉਠਾਉਣ ਲਈ ਪ੍ਰੇਰਿਆ।ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਦੇ ਮੀਤ ਪ੍ਰਧਾਨ ਅਮਰਜੀਤ ਸ਼ਰਮਾ ਨੇ ਆਖਿਆ ਕਿ ਲੋਕਾਂ ਨੂੰ ਵਹਿਮਾਂ–ਭਰਮਾਂ ਵਿਚ ਨਾ ਪੈ ਕੇ ਇਸ ਬਿਮਾਰੀ ਦਾ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਸੁਖਵੰਤ ਸਿੰਘ ਕੌਲ ਜਨਰਲ ਸਕੱਤਰ ਰਵਿੰਦਰ ਸਿੰਘ ਮੂੰਗੋ, ਨਾਭਾ ਕਲੀਨੀਕਲ ਲੈਬਾਰਟਰੀਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਅਰੋੜਾ, ਮੀਤ ਪ੍ਰਧਾਨ ਪਿਸ਼ੌਰਾ ਸਿੰਘ ਅਤੇ ਕੈਸ਼ੀਅਰ ਸੰਦੀਪ ਜਿੰਦਲ ਤੋਂ ਇਲਾਵਾ ਭਾਈ ਕਾਨ• ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਮੈਂਬਰ ਸ਼ੇਰ ਸਿੰਘ ਮਵੀਸੱਪਾਂ ਅਤੇ ਸਰਕਾਰੀ ਆਈ.ਟੀ.ਆਈ. ਇਸਤਰੀਆਂ ਦੇ ਪ੍ਰਿੰਸੀਪਲ ਸ. ਮੀਹਾਂ ਸਿੰਘ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
Post a Comment