ਨਾਭਾ, 19 ਦਸੰਬਰ (ਜਸਬੀਰ ਸਿੰਘ ਸੇਠੀ)- ਅਧਿਆਪਕ ਦਲ ਪੰਜਾਬ ਦੀ ਬਹੁਤ ਵੱਡੀ ਕਾਨਫਰੰਸ ਅਧਿਆਪਕ ਮੰਗਾਂ ਸਬੰਧੀ ਤੇ ਇੱਕ ਸਨਮਾਨ ਸਮਾਰੋਹ ਅਧਿਆਪਕ ਦਲ ਦੇ ਪ੍ਰਧਾਨ ਸ. ਹਰਦੇਵ ਸਿੰਘ ਜਵੰਧਾ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਤੇਜਾ, ਤੇਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ 23-12-2012 ਦਿਨ ਐਂਤਵਾਰ ਨੂੰ ਅਨਾਜ ਮੰਡੀ ਸੰਗਰੂਰ ਵਿਖੇ 12 ਵਜੇ ਕੀਤੀ ਜਾ ਰਹੀ ਹੈ। ਇਸ ਸਮਾਗਮ ਦੇ ਸ. ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਪੰਜਾਬ ਸਰਕਾਰ ਮੁੱਖ ਮਹਿਮਾਨ ਹੋਣਗੇ। ਇਨਾਂ ਤੋਂ ਇਲਾਵਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪੇਂਡੂ ਵਿਕਾਸ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਿਸੇਸ ਮਹਿਮਾਨ ਹੋਣਗੇ। ਇਸ ਸਬੰਧੀ ਅਧਿਆਪਕ ਦਲ ਪੰਜਾਬ ਇਕਾਈ ਨਾਭਾ ਦੀ ਇੱਕ ਜਰੂਰੀ ਮੀਟਿੰਗ ਹੋਈ ਜਿਸ ਵਿੱਚ ਅਧਿਆਪਕ ਦਲ ਪੰਜਾਬ ਦੇ ਮੀਤ ਪ੍ਰਧਾਨ ਪਿਸੌਰਾ ਸਿੰਘ ਤੇ ਬਲਜੀਤ ਸਿੰਘ ਧਾਰੋਂਕੀ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਜਾਣ ਲਈ ਅਧਿਆਪਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਕਰਨੈਲ ਸਿੰਘ ਤੇਜਾ, ਬਲਾਕ ਪ੍ਰਧਾਨ ਹਰਿੰਦਰ ਸਿੰਘ ਸੋਹੀ, ਭਜਨ ਸਿੰਘ ਖੈਰਾ, ਜਨਰਲ ਸਕੱਤਰ ਜਗਦੇਵ ਸਿੰਘ ਬੌੜਾਂ, ਅਵਤਾਰ ਸਿੰਘ ਗੰਢਾ, ਸਿਵ ਕੁਮਾਰ, ਮਨਮੋਹਨ ਕੁਮਾਰ, ਕ੍ਰਿਸਨ ਲਾਲ, ਅਮਰੀਕ ਸਿੰਘ, ਜਸਪਾਲ ਸਿੰਘ ਧਾਰੋਂਕੀ, ਹਰਪ੍ਰੀਤ ਸਿੰਘ ਲੌਟ, ਗੁਰਪ੍ਰੀਤ ਸਿੰਘ ਭਾਦਸੋਂ ਅਤੇ ਹਰਵੇਲ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਅਧਿਆਪਕ ਸਾਮਲ ਸਨ।
ਅਧਿਆਪਕ ਦਲ ਦੇ ਆਗੂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇਸਤਿਹਾਰ ਦਿਖਾਉਂਦੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ
Post a Comment