ਭੀਖੀ 23 ਦਸੰਬਰ( ਬਹਾਦਰ ਖਾਨ ) ਦਿੱਲੀ ਵਿਖੇ ਵਾਪਰੇ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ,ਪੰਜਾਬ ਕਿਸਾਨ ਯੂਨੀਅਨ,ਮਜਦੂਰ ਮੁਕਤੀ ਮੋਰਚਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ।ਸਥਾਨਕ ਬਰਨਾਲਾ ਚੌਂਕ ਵਿਖੇ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਵਿਖੇ ਵਾਪਰਿਆ ਸਮੂਹਕ ਬਲਾਤਕਾਰ ਕਾਂਡ ਔਰਤਾਂ ਨਾਲ ਹੋ ਰਹੇ ਜਬਰ ਜ਼ਿਨਾਹ ਅਤੇ ਧੱਕੇ ਸ਼ਾਹੀ ਦਾ ਸਬੂਤ ਹੈ ਜੋ ਕਿ ਕਿਸੇ ਰਾਜਨੀਤਕ ਧਿਰ ਦੀ ਸ਼ਹਿ ਤੋਂ ਬਿਨਾਂ ਸਭੰਵ ਨਹੀ।ਉਨਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ ਅਤੇ ਅਜਿਹੇ ਘਿਨੋਣੇ ਕਾਂਡ ਕਰਨ ਵਾਲੇ ਗੁੰਡਾਂ ਅਨਸਰ ਸਰਕਾਰਾਂ ਦੀ ਸਹਿ ਤੇ ਸਰੇਆਮ ਘੁੰਮਦੇ ਰਹਿੰਦੇ ਹਨ।ਉਨਾਂ ਮੰਗ ਕੀਤੀ ਕਿ ਦਿੱਲੀ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾ ਦਿੱਤੀ ਜਾਵੇ।ਇਸ ਮੌਕੇ ਕਾ.ਗੁਰਨਾਮ ਭੀਖੀ,ਧਰਮਪਾਲ ਨੀਟਾ,ਦਿਨੇਸ਼ ਸੋਨੀ,ਹਰਭਗਵਾਨ ਭੀਖੀ,ਏਵਪਾ ਆਗੂ ਕਿਰਨਦੀਪ ਕੌਰ,ਰਾਜਿੰਦਰ ਜ਼ਾਫਰੀ,ਭੋਲਾ ਸਿੰਘ ਸਮਾਓ,ਕਾ. ਮੰਗਤ ਰਾਮ,ਕੇਵਲ ਸਿੰਘ,ਜਸਪਾਲ ਸਿੰਘ ਅਤਲਾ,ਕਿਰਪਾਲ ਬੀਰ,ਭਰਪੂਰ ਸਿੰਘ ਮੰਨਣ,ਵਰਿੰਦਰ ਸੋਨੀ,ਨਵਜੋਤ ਭੀਖੀ,ਦਰਸ਼ਨ ਟੇਲਰ,ਹੰਸਾ ਸਿੰਘ ਨੇ ਵੀ ਸੰਬੋਧਨ ਕੀਤਾ।

Post a Comment