ਪੰਜਾਬ ਸਰਕਾਰ ਵੱਲੋਂ ਫਾਰਗ ਕਰਨ ਤੋਂ ਖਫਾ ਸਿੱਖਿਆ ਪ੍ਰੇਰਕਾਂ ਵੱਲੋ ਸਰਕਾਰ ਨੂੰ ਘੇਰਨ ਦੀ ਤਿਆਰੀ
Sunday, December 23, 20120 comments
ਭੀਖੀ,23 ਦਸੰਬਰ( ਬਹਾਦਰ ਖਾਨ )-ਬਲਾਕ ਭੀਖੀ ਦੇ ਸਿੱਖਿਆ ਪ੍ਰੇਰਕਾਂ ਦੀ ਮੀਟਿੰਗ ਸ੍ਰੀ ਹਨੂਮਾਨ ਮੰਦਰ ਵਿਖੇ ਹੋਈ ਜਿਸ ਵਿੱਚ ਸਿੱਖਿਆ ਪ੍ਰੇਰਕਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜੁਗਰਾਜ ਸਿੰਘ ਨੇ ਸਰਕਾਰ ਦੀਆਂ ਮਾੜੀਆਂ ਨੀਤੀਆ ਨੂੰ ਕੋਸਦਿਆ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਬੇਰੋਜਗਾਰਾਂ ਨੂੰ ਰੋਜਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀ ਥੱਕਦੀ ਪ੍ਰੰਤੂ ਦੂਜੇ ਪਾਸੇ ਸਿੱਖਿਆ ਪ੍ਰੇਰਕਾਂ ਨੂੰ ਦਿੱਤਾ ਗਿਆ ਰੋਜਗਾਰ ਖੋਹ ਕੇ ਉਂਨਾ ਨੂੰ ਨੋਕਰੀ ਤੋਂ ਫਾਰਗ ਕਰ ਰਹੀ ਹੈ।ਉਂਨਾ ਕਿਹਾ ਕਿ ਭਾਰਤ ਦੇ ਪੰਜ ਜਿਲਿਆ ਅੰਦਰ ਭਾਰਤ ਸਾਖਰ ਮਿਸ਼ਨ ਦੇ ਤਹਿਤ 4600 ਬਾਲਗ ਸਿੱਖਿਆ ਕੇਂਦਰ ਖੋਲ ਕੇ ਉਂਨਾ ਨੂੰ ਰੁਜਗਾਰ ਦਿੱਤਾ ਗਿਆ ਸੀ ਅਤੇ ਇਹ ਪ੍ਰੇਰਕ ਸੁਚੱਜੇ ਢੰਗ ਨਾਲ ਇੰਨਾ ਕੇਂਦਰਾਂ ਨੂੰ ਚਲਾ ਵੀ ਰਹੇ ਸਨ ਅਤੇ ਲੋਕ ਵੀ ਇੰਨਾ ਬਾਲਗ ਕੇਂਦਰਾ ਵਿੱਚ ਪੜਨ ਦੀ ਰੁਚੀ ਦਿਖਾਉਣ ਲੱਗ ਪਏ ਸਨ ਪ੍ਰੰਤੂ ਪੰਜਾਬ ਸਰਕਾਰ ਨੇ ਗਲਤ ਰਵੱਈਆਂ ਅਪਨਾਉਦੇ ਹੋਏ ਕੇਂਦਰ ਸਰਕਾਰ ਵੱਲੋ ਫੰਡ ਨਾ ਦਿੱਤੇ ਜਾਣ ਦਾ ਬਹਾਨਾ ਲਾਕੇ ਪੰਜਾਬ ਦੇ ਸਾਰੇ ਸਿੱਖਿਆ ਪ੍ਰੇਰਕਾਂ ਨੂੰ ਫਾਰਗ ਕਰ ਦਿੱਤਾ ਗਿਆ ਹੈ।ਉਂਨਾ ਕਿਹਾ ਕਿ ਜਦੋਂ ਤੱਕ ਇੰਨਾ ਸਿੱਖਿਆ ਪ੍ਰੇਰਕਾਂ ਨੂੰ ਸਿੱਖਿਆ ਵਿਭਾਗ ਨਾਲ ਜੋੜ ਕੇ ਮੁੜ ਨਿਯੁਕਤੀ ਪੱਤਰ ਨਹੀ ਦਿੱਤੇ ਜਾਂਦੇ ਤਾਂ ਉਹ ਹਰ ਪੱਧਰ ਤੇ ਸਰਕਾਰ ਨੂੰ ਘੇਰਨਗੇ ਅਤੇ ਲਗਾਤਾਰ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਹਰਦੀਪ ਸਿੰਘ ਖੀਵਾ,ਬਲਜੀਤ ਸਿੰਘ,ਰਾਜਕਰਨ,ਰਘਬੀਰ ਸਿੰਘ,ਸੁਖਵਿੰਦਰ ਕੌਰ,ਅਮਰਜੀਤ ਕੌਰ,ਹਰਜਿੰਦਰ ਕੌਰ,ਲਖਵੀਰ ਕੌਰ ਅਤੇ ਅਮਨਦੀਪ ਕੌਰ ਆਦਿ ਹਾਜਰ ਸਨ।

Post a Comment