ਘੋਨਾ ਪੁੱਲ ਹੋਣ ਕਰਕੇ ਕਈ ਹਾਦਸੇ ਵਾਪਰੇ- ਪ੍ਰਸ਼ਾਸਨ ਬੇ-ਖਬਰ
ਸਰਦੂਲਗੜ੍ਹ 4 ਦਸੰਬਰ (ਸੁਰਜੀਤ ਸਿੰਘ ਮੋਗਾ) ਰਤੀਆ ਰੋੜ ਤੇ ਪਿੰਡ ਆਹਲੂਪੁਰ ਤੋ ਬਾਹਿਵਲ, ਫਤਿਆਬਾਦ ਨੂੰ ਜਾਣ ਵਾਲੀ ਲਿੰਕ ਰੋੜ ਤੇ ਬਣੇ ਨਿਉ ਢੰਡਾਲ ਨਹਿਰ ਦੇ ਪੁੱਲ ਦੀਆ ਦੋਵਾ ਪਾਸਿਆ ਦੀ ਦੀਵਾਰਾ ਪੂਰੀ ਤਰ੍ਹਾ ਡਿੰਗ ਚੁੱਕੀਆ ਹਨ। ਜਿਸ ਤੇ ਕਈ ਹਾਦਸਿਆ ਨਾਲ ਅਨੇਕਾ ਵਿਅਕਤੀ ਜਖਮੀ ਹੋਏ ਅਤੇ ਆਹਲੂਪੁਰ ਦੇ ਸੰਦੀਪ ਚੋਪੜਾ ਨਾਮਕ ਵਿਅਕਤੀ ਇਸ ਪੁੱਲ ਦੇ ਕਾਰ ਹਾਦਸੇ ਦੌਰਾਨ ਆਪਣੀ ਜਾਣ ਗੁਵਾ ਗਿਆ ਹੈ। ਪੱਤਰਕਾਰਾ ਦੀ ਟੀਮ ਨਾਲ ਬਲਵੀਰ ਸਿੰਘ ਬਾਗੀ ਨੇ ਗੱਲਬਾਤ ਦੌਰਾਨ ਦੱਸਿਆ ਹੈ ਇਸ ਪੁੱਲ ਰਾਹੀ ਤਕਰੀਬਨ ਵੱਡੀ ਗਿਣਤੀ ਵਿਚ ਮਸੀਨਰੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਨਹਿਰ ਦਾ ਪੁੱਲ ਉਚੱਾ ਅਤੇ ਸੜਕ ਨੀਵੀ ਹੈ।ਪੁੱਲ ਭੀੜਾਂ ਹੋਣ ਕਰਕੇ ਤੇਜ ਆ ਰਹੀ ਮਸ਼ੀਨਰੀ ਨੂੰ ਦੂਸਰੇ ਪਾਸੇ ਤੋ ਆ ਰਹੀ ਮਸ਼ੀਨਰੀ ਦਾ ਕੋਲੋ ਆ ਕੇ ਪਤਾ ਲੱਗਦਾ ਹੈ, ਅੱਗੋ ਆ ਰਹੀ ਮਸ਼ੀਨਰੀ ਨੂੰ ਵੇਖ ਉਕਤ ਆਪਣਾ ਸੁਤਲੰਨ ਗੁਵਾ ਬੈਠਦੇ ਹਨ,ਜਿਸ ਨਾਲ ਹਾਦਸਾੇ ਦੇ ਸ਼ਿਕਾਰ ਹੋ ਜਾਦੇ ਹਨ। ਉਨ੍ਹਾਂ ਦੱਸਿਆ ਭਾਵੇ ਇਹ ਛੋਟੀ ਲਿੰਕ ਰੋੜ ਹੈ, ਪਰ ਇਸ ਰਾਹੀ ਗੁਆਢੀ ਰਾਜ ਹਰਿਆਣਾ ਦੇ ਵੱਡੇ ਸ਼ਹਿਰ ਹਿਸਾਰ, ਰੋਹਤਕ ਅਤੇ ਰਾਜ ਦੀ ਰਾਜਧਾਨੀ ਦਿੱਲੀ ਨੂੰ ਮਿਲਾਉਦੀ ਹੈ। ਜਿਸ ਨੂੰ ਵੱਡਾ ਬਣਾਉਣਾ ਸਮੇ ਦੀ ਬਹੁਤ ਵੱਡੀ ਜਰੂਰਤ ਹੈ। ਉਹਨਾ ਕਿਹਾ ਪ੍ਰਸ਼ਾਸਨ ਅੱਖੀਆ ਮੀਚਕੇ ਪੁੱਲ ਕਾਰਨ ਹੋਣ ਵਾਲੀਆ ਦੁਰਘਟਨਾ ਦਾ ਤਮਾਸਾ ਵੇਖਦਾ ਰਹਿੰਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਸੁਖਦੇਵ ਸਿੰਘ, ਮਹਿੰਦਰ ਚੋਪੜਾ, ਦਰਸਨ ਜੈਨ ਅਤੇ ਲਾਡਾ ਆਦਿ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਨਿਉ ਢੰਡਾਲ ਨਹਿਰ ਦਾ ਪੁੱਲ ਜੋ ਬਾਹਿਵਲ, ਫਤਿਆਬਾਦ ਨੂੰ ਪੰਜਾਬ ਦੇ ਸਰਦੂਲਗੜ, ਆਹਲੂਪੁਰ ਨਾਲ ਮਿਲਾਉਣ ਵਾਲੀ ਸੜਕ ਨੂੰ ਚੌੜਾ ਅਤੇ ਸਾਇਡਾ ਦੀਆ ਦੀਵਾਰਾ ਨੂੰ ਤਰੁੰਤ ਕਿਸੇ ਵੱਡੇ ਦਰਘਟਨਾ ਵਾਪਰਨ ਤੋ ਪਹਿਲਾ ਬਣਾ ਦਿੱਤਾ ਜਾਵੇ।
ਜਦੋ ਇਸ ਸਬੰਧੀ ਪੰਜਾਬ ਮੰਡੀ ਬੋਰਡ ਮਾਨਸਾ ਦੇ ਐਸ.ਡੀ.ੳ. ਤਰਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਦੌਰਾਨ ਪੁੱਛਿਆ ਗਿਆ ਤਾ ਉਹਨਾ ਨੇ ਕਿਹਾ ਕਿ ਇਹ ਪੁੱਲ ਪੁਰਾਣੇ ਹਨ, ਪਹਿਲਾ ਪੁੱਲ ਭੀੜੇ ਬਣਾਏ ਜਾਦੇ ਸਨ। ਹੁਣ ਜੋ ਨਵੇ ਪੁੱਲ ਬਣਦੇ ਹਨ ਉਹ ਵੱਡੇ ਤੇ ਚੌੜੇ ਬਣਾਏ ਜਾਦੇ ਹਨ। ਇਹਨਾ ਪੁਰਾਣਿਆ ਪੁੱਲਾ ਦੇ ਦੀਵਾਰਾ ਆਦਿ ਲਾਏ ਗਏ ਸਨ, ਪਰ ਕੰਪਾਇਨਾ ਦੇ ਅਗਲੇ ਕਟਰ ਲੰਘਾਉਣ ਸਮੇ ਉਹਨਾ ਵੱਲੋ ਆਪਣੇ ਸੁੱਖ ਲਈ ਇਹ ਦੀਵਾਰਾ ਤੋੜ ਦਿੰਦੇ ਹਨ, ਜਿਸ ਕਾਰਨ ਸਾਰੇ ਪੁਰਾਣੇ ਪੁੱਲ ਰੋਡੇ ਹੋ ਗਏ ਹਨ।


Post a Comment