ਭਦੌੜ/ਸ਼ਹਿਣਾ 4 ਦਸੰਬਰ (ਸਾਹਿਬ ਸੰਧੂ) ਮਾਣਯੋਗ ਅਦਾਲਤ ਦੇ ਵਧੀਕ ਜ਼ਿਲ ਤੇ ਸੈਸ਼ਨ ਜਜ ਸ੍ਰੀ ਬੀ.ਐਸ ਸੰਧੂ ਨੇ ਨਸ਼ੀਲੀਆਂ ਗੋਲੀਆਂ ਰਖਣ ਦੇ ਮਾਮਲੇਂ ਵਿੱਚ ਇੱਕ ਵਿਅਕਤੀ ਨੂੰ ਦਸ ਸਾਲ ਦੀ ਸਜ਼ਾ ਅਤੇ ਇਕ ਲਖ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ। ਮਿਲੀ ਜਾਣਕਾਰੀ ਅਨੁਸਾਰ ਥਾਣਾ ਭਦੌੜ ਦੀ ਪੁਲਿਸ ਨੇ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਿਚ ਟੀ ਪੁਆਇੰਟ ਨੇੜਿਓ ਕੇਵਲ ਸਿੰਘ ਪੁਤਰ ਮੁਨਸ਼ੀ ਸਿੰਘ ਨਿਵਾਸੀ ਬੁਰਜ ਰਾਜਗੜ ਥਾਣਾ ਭਗਤਾ ਭਾਈਕਾ ਤੋਂ 6500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਸਬੰਧੀ ਪੁਲਿਸ ਨੇ ਮੁਕ¤ਦਮਾ ਨੰਬਰ 99 ਦਰਜ ਕਰ ਕੇ ਅਦਾਲਤ ਵਿਚ ਚਲਾਣ ਪੇਸ਼ ਕਰ ਦਿ¤ਤਾ ਸੀ। ਜਿਸ ਤੇ ਵਧੀਕ ਜ਼ਿਲ•ਾ ਸੈਸ਼ਨ ਜ¤ਜ ਸ੍ਰੀ ਬੀ.ਐਸ ਸੰਧੂ ਨੇ ਜ਼ਿਲ•ਾ ਅਟਾਰਨੀ ਮੁਮਤਾਜ ਅਲੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਕਤ ਦੋਸ਼ੀ ਨੂੰ ਦਸ-ਦਸ ਸਾਲ ਦੀ ਕੈਦ ਅਤੇ ਇਕ ਲ¤ਖ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ।

Post a Comment