ਵਰਦੀਆਂ ਚੋਰੀ ਵਿੱਚ ਆਪਣਾ ਨਾਮ ਆਉਣ ਤੇ ਭੜਕ ਉਠੀ ਮਹਿਲਾ ਅਧਿਆਪਕ
ਪਾਸਵਕ ਕਮੇਟੀ ਸਾਹਮਣੇ ਮੈਡਮ ਨੇ ਬੋਲੇ ਅਪਸ਼ਬਦ ਤੇ ਆਪਣਾ ਪਤੀ ਬੁਲਾ ਕੇ ਵੀ ਕਰਵਾਈ ਕੁੱਟਮਾਰਡਿਪਟੀ ਡੀ. ਈ. ਓ ਬਰਨਾਲਾ ਵੱਲੋਂ ਜਾਂਚ ਕਰਨ ਤੇ ਮੈਡਮ ਨੂੰ ਕੀਤਾ ਸਸਪੈਂਡ
ਭਦੌੜ 5 ਦਸੰਬਰ (ਸਾਹਿਬ ਸੰਧੂ) ਜਿਲ੍ਹਾ ਬਰਨਾਲਾ ਦੇ ਅਧੀਨ ਪੈਂਦ ਪਿੰਡ ਚੰਨਣਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੱਕ ਮਹਿਲਾ ਅਧਿਆਪਕ ਵੱਲੋਂ ਗੁੰਡਗਰਦੀ ਕਰਦਿਆਂ ਇੱਕ ਸਾਥੀ ਅਧਿਆਪਕ ਦੇ ਥੱਪੜ ਮਾਰਨ ਤੇ ਉਸ ਦੀ ਪੱਗ ਉਤਾਰ ਕੇ ਪੈਰਾਂ ਹੇਠ ਰੋਲਣ ਦਾ ਮਾਮਲੇ ਸਾਹਮਣੇ ਆਇਆ ਹੈ।ਪੀੜਤ ਅਧਿਆਪਕ ਬੇਅੰਤ ਸਿੰਘ ਗਹਿਲਾਂ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਮੂੰਮ, ਚੰਨਣਵਾਲ ਅਤੇ ਕਲਾਲਾਂ ਦੇ ਸਕੂਲੀ ਬੱਚਿਆਂ ਲਈ ਖੇਡ ਵਰਦੀਆਂ ਲੈਕੇ ਆਏ ਸਨ ਤੇ ਉਹਨਾਂ ਨੇ ਵਰਦੀਆਂ ਨੂੰ ਗਿਣ ਕੇ ਆਪਣੇ ਦਫਤਰ ਵਿੱਚ ਰੱਖ ਲਿਆ ਸੀ ਤੇ ਸਕੂਲ ਪ੍ਰਰਾਥਾਨਾ ਤੋਂ ਬਆਦ ਉਹਨਾਂ ਨੇ ਸ਼ੱਕ ਪੈਣ ਤੇ ਵਰਦੀਆਂ ਦੁਬਾਰਾ ਗਿਣੀਆਂ ਤੋਂ ਦੋ ਵਰਦੀ ਸੈਟ ਘੱਟ ਨਿਕਲੇ ਤੇ ਇਸ ਸਬੰਧੀ ਜਦ ਉਕਤ ਅਧਿਆਪਕ ਨੇ ਆਸ ਪਾਸ ਵਿਦਿਆਰਥੀਆਂ ਤੋਂ ਪਤਾ ਕੀਤਾ ਤਾਂ ਸਕੂਲ ਦੀ ਮੈਡਮ ਬਲਜਿੰਦਰ ਕੌਰ ਦੇ ਸੈਂਟਰ ਵਿੱਚ ਬੈਠਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਮੈਡਮ ਨੇ ਦੋ ਸੈਟ ਆਪਣੇ ਪਰਸ ਵਿਚ ਪਾਏ ਸਨ ਤੇ ਛੁੱਟੀ ਤੋਂ ਬਆਦ ਉਸ ਨੇ ਇੱਕ ਵਰਦੀ ਨਾਲ ਦੀ ਪੀ. ਟੀ. ਏ ਮੈਡਮ ਵੀਰਪਾਲ ਨੂੰ ਦੇ ਦਿੱਤੀ ਤੇ ਇੱਕ ਘਰ ਲੈ ਗਈ। ਅਧਿਆਪਕ ਨੇ ਦੱਸਿਆ ਕਿ ਤਿੰਨ ਮੈਂਬਰੀ ਕਮੇਟੀ ਵਿੱਚ ਵੀਰਪਾਲ ਕੌਰ ਨੇ ਇਹ ਮੰਨ ਲਿਆ ਸੀ। ਇਸ ਦੌਰਾਨ ਜਦ ਉਹਨਾਂ ਨੇ ਮੈਡਮ ਨੂੰ ਇਸ ਸਬੰਧੀ ਪੁੱਛਣਾ ਚਾਹਿਆ ਤਾਂ ਮੈਡਮ ਬਲਜਿੰਦਰ ਕੌਰ ਆਪਣਾ ਨਾਮ ਆਉਣ ਤੇ ਭੜਕ ਉਠੀ ਤੇ ਉਸ ਨੇ ਕਮੇਟੀ ਮੈਂਬਰਾਂ ਸਾਹਮਣੇ ਮੈਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਤੇ ਮੇਰੇ ਖੜ੍ਹੇ ਖੜ੍ਹੇ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਮੇਰੀ ਪੱਗ ਉਤਾਰ ਕੇ ਪੈਰਾਂ ਹੇਠ ਰੋਲ ਦਿੱਤੀ ਤੇ ਬਆਦ ਵਿੱਚ ਉਸ ਮਹਿਲਾ ਅਧਿਆਪਕ ਨੇ ਫੋਨ ਤੇ ਆਪਣੇ ਪਤੀ ਜਸਵੰਤ ਸਿੰਘ। ਉਸ ਨਾਲ ਸੁਖਬੀਰ ਸਿੰਘ ਅਤੇ ਇੱਕ ਹੋਰ ਨੌਜਵਾਨ ਨੂੰ ਬੁਲਾ ਲਿਆ ਤੇ ਕਮੇਟੀ ਮੈਂਬਰਾ ਸਾਹਮਣੇ ਹੋਰ ਕੁੱਟ ਮਾਰ ਕਰ ਉਸ ਨੂੰ ਜਖ਼ਮੀ ਕਰ ਦਿੱਤਾ। ਉਕਤ ਅਧਿਆਪਕ ਨੂੰ ਜਖ਼ਮੀ ਹਾਲਤ ਵਿੱਚ ਤਪਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਉਕਤ ਮਹਿਲਾ ਅਧਿਆਪਕ ਖਿਲਾਫ ਥਾਣਾ ਟੱਲੇਵਾਲ ਵਿਖੇ ਇੱਕ ਸਕਾਇਤ ਵੀ ਭੇਜ਼ੀ ਗਈ ਹੈ। ਜਿਸ ਦੇ ਅਧਾਰ ਤੇ ਪੁਲਿਸ ਨੇ ਪੀੜਤ ਦੇ ਬਿਆਨ ਲੈ ਲਏ ਹਨ। ਇਸ ਸਬੰਧੀ ਵਧੀਕ ਜਿਲ੍ਹਾ ਸਿੱਖਿਆ ਐਲੀਮੈਂਟਰੀ ਅਫਸਰ ਗੁਰਜੀਤ ਸਿੰਘ ਨਾ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਾਂਚ ਰਿਪੋਟ ਡਿਪਟੀ ਡੀ. ਈ. ਓ ਸੀਤਲ ਸਿੰਘ ਨੂੰ ਸੌਂਪ ਦਿੱਤੀ ਹੈ। ਇਸ ਬਾਬਤ ਜਦ ਡਿਪਟੀ ਡੀ. ਈ. ਓ ਸੀਤਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਕਾਰਵਾਈ ਦੇ ਅਧਾਰ ਤੇ ਉਕਤ ਮਹਿਲਾ ਅਧਿਆਪਕ ਬਲਜਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ੇਕਰ ਮੈਡਮ ਮਾਸਟਰ ਹੀ ਸਕੂਲਾਂ ਵਿੱਚ ਇਸ ਤਰਾਂ ਘਿਣਾਉਣੀਆਂ ਹਰਕਤਾਂ ਕਰਦੇ ਰਹੇ ਤਾਂ ਵਿਦਿਆਰਥੀਆਂ ਦੇ ਭਵਿੱਖ ਦਾ ਕੀ ਬਣੇਗਾ???

Post a Comment