ਦਿੜਬਾ, 5 ਦਸੰਬਰ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਖੋਲੇ ਗਏ ਪੁਲਿਸ ਸਾਂਝ ਕੇਂਦਰ ਆਮ ਲੋਕਾਂ ਨੂੰ ਪੁਲਿਸ ਪ੍ਰਸਾਸ਼ਨ ਦੀਆਂ ਬੇਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਹੋ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ. ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਵੱਲੋਂ ਅੱਜ ਸਥਾਨਕ ਦਿੜਬਾ ਪੁਲਿਸ ਥਾਣਾ ਵਿਖੇ ਸਾਂਝ ਕੇਂਦਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਗਿੱਲ ਨੇ ਕਿਹਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਰਹਿਨੁਮਈ ਹੇਠ ਪੁਲਿਸ ਸਾਂਝ ਕੇਂਦਰਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ ਕਿਹਾ ਇਨ ਕੇਂਦਰਾਂ ਦਾ ਮਕਸਦ ਸੇਵਾ ਅਧਿਕਾਰ ਕਾਨੂੰਨ ਤਹਿਤ ਆਮ ਲੋਕਾਂ ਨੂੰ ਸਮਾਂਬੱਧ ਸਹੂਲਤਾਂ ਪ੍ਰਦਾਨ ਕਰਨੀਆਂ ਹਨ। ਇਸ ਨਾਲ ਪੁਲਿਸ ਅਤੇ ਜਨਤਾ ਦਰਮਿਆਨ ਦੂਰੀਆਂ ਘਟ ਰਹੀਆਂ ਹਨ ਅਤੇ ਪੁਲਿਸ ਦੇ ਕੰਮਕਾਰ ’ਚ ਪਾਰਦਰਸ਼ਤਾ ਅਤੇ ਸਮਾਬੱਧਤਾ ਵਧ ਰਹੀ ਹੈ। ਉਨ•ਾਂ ਕਿਹਾ ਬਹੁਤ ਸਾਰੀਆਂ ਅਜਿਹੀਆਂ ਮਿਲਣ ਵਾਲੀਆਂ ਸੁਵਿਧਾਵਾਂ ਵੀ ਹਨ ਜਿਨ•ਾਂ ਦਾ ਜੁਰਮ ਨਾਲ ਕੋਈ ਸੰਬੰਧ ਨਹੀ ਇਸੇ ਲੜੀ ਤਹਿਤ ਪੁਲਿਸ ਅਤੇ ਪਬਲਿਕ ਦੇ ਵਿੱਚ ਨੇੜਤਾ ਲਿਆਉਣ ਲਈ ਪੁਲਿਸ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ। ਸ. ਗਿੱਲ ਨੇ ਦੱਸਿਆ ਕਿ 3 ਦਸੰਬਰ ਤੋਂ 9 ਦਸੰਬਰ 2012 ਤੱਕ ਜ਼ਿਲ•ੇ ਦੇ ਅਧੀਨ ਆਉਂਦੇ ਸਾਰੇ ਪੁਲਿਸ ਥ੍ਯਾਣਿਆਂ ਦੀ ਸਮੀਖਿਆਂ ਕਰਨ ਲਈ ਗਲੋਬਲ ਵਿਜ਼ਿਟ ਵੀਕ ਸ਼ੁਰੂ ਕੀਤਾ ਗਿਆ ਹੈ। ਇਸ ਵੀਕ ਤਹਿਤ ਸਾਰੇ ਪੁਲਿਸ ਥਾਣਿਆਂ ਦੀਆਂ ਬਣਾਈਆਂ ਪੁਲਿਸ ਪਬਲਿਕ ਕਮੇਟੀਆਂ ਥਾਣਿਆਂ ਦੇ ਕੰਮ ਕਾਰ ਦੀ ਜਾਂਚ ਕਰਨਗੀਆਂ ਅਤੇ ਆਪਣੀ ਰਿਪੋਰਟ ਪੁਲਿਸ ਦੇ ਮੁੱਖ ਦਫ਼ਤਰ ਨੂੰ ਭੇਜਣਗੀਆਂ। ਉਨ•ਾਂ ਕਿਹਾ ਇਨ•ਾਂ ਕਮੇਟੀਆਂ ਵੱਲੋਂ ਕੀਤੀ ਰਿਪੋਰਟ ਦੇ ਅਧਾਰ ’ਤੇ ਆਦਰਸ਼ ਪੁਲਿਸ ਥਾਣੇ ਚੁਣੇ ਜਾਣਗੇ।
ਇਸ ਤੋਂ ਪਹਿਲਾਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੜ•ਬਾ ਥਾਣਾ ਵਿਖੇ ਸਥਾਪਿਤ ਕੀਤੇ ਪੁਲਿਸ ਸਾਂਝ ਕੇਂਦਰ ਦੇ ਮਿਲਣ ਵਾਲੀਆਂ 25 ਸੁਵਿਧਾਵਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਸੁਵਿਧਾਂ ਕੇਂਦਰ ’ਤੇ ਤਿੰਨ ਕਾਊਂਟਰ ਸਥਾਪਿਤ ਕੀਤੇ ਗਏ ਹਨ। ਉਨ•ਾਂ ਕਿਹਾ ਕਾਊਂਟਰ ਨੰ:1 ਦੇ ਚਾਲ ਚਲਣ ਤਸਦੀਕ ਅਤੇ ਨਵਾਂ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਸੰਬੰਧੀ, ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕੱਢਣ, ਮੇਲਿਆਂ ਅਤੇ ਪ੍ਰਦਰਸ਼ਨੀਆਂ ਲਈ, ਧਰਨਾ ਲਾਉਣ ਅਤੇ ਜਲੂਸ ਕੱਢਣ ਸਬੰਧੀ ਇਤਰਾਜਹੀਣਤਾ ਲੈਣ ਲਈ, ਲਾਊਡ ਸਪੀਕਰਾਂ ਦੀ ਵਰਤੋਂ ਕਰਨ ਅਤੇ ਆਰਕੈਸਟਰਾਂ ਆਦਿ ਦੀ ਮਨਜੂਰੀ ਸੰਬੰਧੀ, ਸੁਰੱਖਿਆਂ ਪ੍ਰਬੰਧਾਂ ਸਬੰਧੀ ਪ੍ਰਤੀ ਬੇਨਤੀ ਪਾਸਪੋਰਟ, ਚਰਿੱਤਰ, ਨੌਕਰੀ ਸਮੇਂ ਵੈਰੀਫਿਕੇਸ਼ਨ, ਕਿਰਾਏਦਾਰ ਸਬੰਧੀ ਫੈਰੀਫਿਕੇਸ਼ਨ ਵਾਹਨਾਂ ਦੀ ਰਜ਼ਿਸਟ੍ਰੇਸ਼ਨ ਸੰਬੰਧੀ ਐਨ.ਓ.ਸੀ, ਅਸਲਾ ਡੀਲਰਾਂ ਅਤੇ ਪੈਟਰੋਲ ਪੰਪਾਂ ਆਦਿ ਲਈ ਇਤਜਾਹੀਣਤਾ ਸਰਟੀਫਿਕੇਟ ਲੈਣ ਸੰਬੰਧੀ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸੇ ਤਰ•ਾਂ ਕਾਊਂਟਰ ਨੰਬਰ 2 ਤੇ ਕਰਾਇਮ ਸੰਬੰਧੀ ਐਫ.ਆਈ.ਆਰ ਜਾਂ ਨਕਲ ਰਿਪੋਟ ਦੀ ਕਾਪੀ ਲੈਣ ਲਈ, ਅਨਟਰੇਸ ਜਾਂ ਅਖਰਾਜ ਰਿਪੋਰਟਾਂ ਸਬੰਧੀ ਜਾਣਕਾਰੀ ਲੈਣ ਲਈ, ਮੁਕੱਦਮਿਆਂ ਦੀ ਤਫਤੀਸ਼ ਦੀ ਪ੍ਰਗਤੀ, ਆਰਥਿਕ ਜਰਮਾਂ ਸੰਬੰਧੀ, ਟਰੈਵਲਜ਼ ਏਜੰਟਾਂ ਵੱਲੋਂ ਕੀਤੀ ਧੋਖਾ-ਧੜੀ ਸੰਬੰਧੀ, ਅਜਨਬੀਆਂ ਦੀ ਜਾਂਚ ਪੜ•ਤਾਲ, ਅਸਲਾ ਡੀਲਰਾਂ ਅਤੇ ਪੈਟਰੋਲ ਪੰਪਾਂ ਆਦਿ ਦੀ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸੇ ਲੜੀ ਤਹਿਤ ਕਾਊਂਟਰ ਨੰਬਰ 3 ਵਿਦੇਸ਼ੀ ਨਾਗਰਿਕਾਂ ਲਈ ਵਿਦੇਸ਼ ਦੀ ਰਜਿਸ਼ਟ੍ਰੇਸ਼ਨ, ਵਿਦੇਸ਼ੀਆਂ ਦੇ ਰਿਹਾਇਸ਼ੀ ਪਰਮਿਟ ਦਾ ਪ੍ਰਸ਼ਾਰ, ਐਨ.ਆਰ.ਆਈ ਦੀਆਂ ਦਰਖਾਸਤਾਂ ਅਤੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਇਸ ਤੋਂ ਇਲਾਵਾ ਪੁਲਿਸ ਸਾਂਝ ਕੇਂਦਰਾਂ ਵਿੱਚ ਬਣਾਈਆਂ ਕਮੇਟੀਆਂ ਦੇ ਸਹਿਯੋਗ ਨਾਲ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਤ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ ਅਤੇ ਸਥਾਨਕ ਸਮੱਸਿਆਵਾਂ ਦਾ ਆਪਸੀ ਮਿਲਵਰਤਣ ਨਾਲ ਹਲ ਕੀਤਾ ਜਾਵੇਗਾ। ਇਸ ਮੌਕੇ ਐਸ.ਪੀ. ਐਚ ਸ੍ਰੀ ਨਰਿੰਦਰ ਕੌਸ਼ਲ, ਡੀ.ਐਸ.ਪੀ ਸੁਨਾਮ ਸ. ਜਸਕਰਨ ਸਿੰਘ ਤੇਜਾ, ਥਾਣਾ ਇੰਚਾਰਜ਼ ਦਿੜ•ਬਾ ਸ੍ਰੀ ਕ੍ਰਿਸ਼ਨ ਕੁਮਾਰ ਪੈਥੇ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।


Post a Comment