ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ’ਚ ਸਟੇਟ ਬੈਂਕ ਆਫ਼ ਪਟਿਆਲਾ ਦੀ ਬ੍ਰਾਂਚ ਦਾ ਉਦਘਾਟਨ

Friday, December 21, 20120 comments

ਪਟਿਆਲਾ, 21 ਦਸੰਬਰ ਪਟਵਾਰੀ/ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ‘ਡੀ’ ਬਲਾਕ ’ਚ ਸਟੇਟ ਬੈਂਕ ਆਫ਼ ਪਟਿਆਲਾ ਦੇ ਚੱਲ ਰਹੇ ਵਿਸਥਾਰ ਕਾਊਂਟਰ ਨੂੰ ਅੱਜ ਬੈਂਕ ਦੀ ਪੂਰੀ ਬ੍ਰਾਂਚ ਵਜੋਂ ਚਾਲੂ ਕਰ ਦਿੱਤਾ ਗਿਆ। ਬੈਂਕ ਦੇ ਵਿਸਥਾਰ ਕਾਊਂਟਰ ਦੀ ਕਾਰਜਪ੍ਰਣਾਲੀ ਨੂੰ ਪੂਰੇ ਬੈਂਕ ਵਜੋਂ ਚਾਲੂ ਕਰਨ ਮੌਕੇ ਪੁੱਜੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਕਿਹਾ ਕਿ ਬੈਂਕਾਂ ਦਾ ਸਾਡੇ ਦੇਸ਼ ਦੇ ਆਰਥਿਕ ਵਿਕਾਸ ’ਚ ਅਹਿਮ ਯੋਗਦਾਨ ਹੈ। ਉਨ•ਾਂ ਕਿਹਾ ਕਿ ਬੈਂਕਾਂ ਸਾਡੇ ਜੀਵਨ ’ਚ ਵੀ ਅਹਿਮ ਰੋਲ ਅਦਾ ਕਰ ਰਹੀਆਂ ਹਨ, ਕਿਉਂਕਿ ਮੌਜੂਦਾ ਦੌਰ ’ਚ ਏ.ਟੀ.ਐਮ. ਅਤੇ ਇੰਟਰਨੈਟ ਬੈਂਕਿੰਗ ਨੇ ਸਾਡੇ ਜੀਵਨ ’ਚ ਇਕ ਨਵੀਂ ਕ੍ਰਾਂਤੀ ਲੈਆਂਦੀ ਹੈ ਅਤੇ ਇਸਦੇ ਨਾਲ ਹੀ ਸਾਡੇ ਦੇਸ਼ ਤੇ ਰਾਜ ਦੇ ਵਿਕਾਸ ਦੀ ਗਤੀ ਵੀ ਤੇਜ ਕਰ ਦਿੱਤੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਨੂੰ ਬਚਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਦੇਸ਼ ਦੀ ਤਰੱਕੀ ਲਈ ਬੈਂਕਾਂ ਰਾਹੀ ਆਪਣਾ ਯੋਗਦਾਨ ਪਾ ਸਕੀਏ। ਉਨ•ਾਂ ਸਟੇਟ ਬੈਂਕ ਆਫ ਪਟਿਆਲਾ ਦੇ ਚੀਫ਼ ਜਨਰਲ ਮੈਨੇਜਰ ਸ਼੍ਰੀ ਪੁਖਰਾਜ ਕੰਠ•ੇਰ ਨੂੰ ਬੈਂਕ ਦੀ 1082ਵੀਂ ਬ੍ਰਾਂਚ ਖੋਲ•ੇ ਜਾਣ ਲਈ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਕੰਪਲੈਕਸ ਦੇ ਅੰਦਰ ਇਕ ਹੋਰ ਏ.ਟੀ.ਐਮ. ਮਸ਼ੀਨ ਲਗਾਈ ਜਾਵੇ ਤਾਂ ਜੋ ਪੈਸੇ ਦਾ ਆਦਾਨ ਪ੍ਰਦਾਨ ਸੁਖਾਲਾ ਹੋ ਸਕੇ। ਉਨ•ਾਂ ਇਹ ਵੀ ਕਿਹਾ ਕਿ ਬੈਂਕ ਦੇ ਗ੍ਰਾਹਕਾਂ ਨੂੰ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡਾਂ ਦੀ ਦਿੱਤੀ ਜਾ ਰਹੀ ਸਹੂਲਤ ਦਾ ਦਾਇਰਾ ਵੀ ਵਧਾਇਆ ਜਾਵੇ। 

ਇਸ ਮੌਕੇ ਸਟੇਟ ਬੈਂਕ ਆਫ਼ ਪਟਿਆਲਾ ਦੇ ਚੀਫ਼ ਜਨਰਲ ਮੈਨੇਜਰ ਸ਼੍ਰੀ ਪੁਖਰਾਜ ਕੰਠ•ੇਰ ਨੇ ਕਿਹਾ ਕਿ ਇਹ ਉਨ•ਾਂ ਦੇ ਬੈਂਕ ਦੀ 1082ਵੀਂ ਬ੍ਰਾਂਚ ਹੈ ਅਤੇ ਦਸੰਬਰ ਦੇ ਅਖੀਰ ਤੱਕ ਬੈਂਕ ਦੀਆਂ 1100 ਬ੍ਰਾਂਚਾਂ ਖੁੱਲ• ਜਾਣਗੀਆਂ। ਉਨ•ਾਂ ਬੈਂਕ ਦੀਆਂ ਪ੍ਰਾਪਤੀਆਂ ਅਤੇ ਗ੍ਰਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਜਿਕਰ ਕੀਤਾ। ਉਨ•ਾਂ ਦੱਸਿਆ ਕਿ ਉਨ•ਾਂ ਦਾ ਬੈਂਕ ‘ਕੈਸ਼ ਟਰਾਂਜੈਕਸ਼ਨ’ ਨੂੰ ਘਟਾਉਣ ਲਈ ਯਤਨਸ਼ੀਲ ਹੈ ਇਸ ਲਈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨਾਲ ਰੋਡ ਟੈਕਸ ਭਰਵਾਉਣ ਲਈ ਸਮਝੌਤਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਨ•ਾਂ ਨੂੰ ਇੰਟਰਨੈਟ ਬੈਂਕਿੰਗ ਦੀ ਸਹੂਲਤ ਦਾ ਲਾਭ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਟੇਟ ਬੈਂਕ ਦੇ ਇਸ ਵੇਲੇ 27000 ਏ.ਟੀ.ਐਮ ਹਨ ਅਤੇ ਜਲਦ ਹੋਰ ਏ.ਟੀ.ਐਮ. ਮਸ਼ੀਨਾ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਬੈਂਕ ਦੇ ਜਨਰਲ ਮੈਨੇਜਰ ਸ਼੍ਰੀ ਹਰਗੋਵਿੰਦ ਸਚਦੇਵ, ਡਿਪਟੀ ਜਨਰਲ ਮੈਨੇਜਰ ਸ਼੍ਰੀ ਜੀ.ਐਸ. ਨਾਥਾਵਟ, ਸਹਾਇਕ ਜਨਰਲ ਮੈਨੇਜਰ ਸ. ਜੋਗਿੰਦਰਪਾਲ ਸਿੰਘ, ਸ਼੍ਰੀ ਐਸ.ਕੇ. ਆਨੰਦ, ਸ਼੍ਰੀ ਦੀਪਕ ਕੰਪਾਨੀ, ਬੈਂਕ ਦੇ ਬ੍ਰਾਂਚ ਮੈਨੇਜਰ ਸ਼੍ਰੀ ਰਾਜੇਸ਼ ਕੁਮਾਰ ਚੌਧਰੀ, ਸਹਾਇਕ ਕਮਿਸ਼ਨਰ ਜਨਰਲ ਮਿਸ ਅਨੁਪ੍ਰਿਤਾ ਜੌਹਲ, ਡੀ.ਐਫ਼.ਐਸ.ਸੀ. ਪਟਿਆਲਾ ਸ਼੍ਰੀਮਤੀ ਅੰਜੂਮਨ ਭਾਸਕਰ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਸ. ਦਰਸ਼ਨ ਸਿੰਘ ਲੁਬਾਣਾ ਸਮੇਤ ਬੈਂਕ ਦੇ ਗ੍ਰਾਹਕ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger