*‘ਆਰਥਿਕ ਗਣਨਾ ਦਾ ਦੇਸ਼ ਦੀ ਤਰੱਕੀ ’ਚ ਅਹਿਮ ਯੋਗਦਾਨ’
ਪਟਿਆਲਾ, 21 ਦਸੰਬਰ ਪਟਵਾਰੀ/ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਕੀਤੀ ਜਾਣ ਵਾਲੀ ਛੇਵੀਂ ਆਰਥਿਕ ਗਣਨਾ ਦਾ ਦੇਸ਼ ਦੀ ਤਰੱਕੀ ਵਿੱਚ ਬਹੁਤ ਅਹਿਮ ਯੋਗਦਾਨ ਹੋਵੇਗਾ ਕਿਉਂਕਿ ਆਰਥਿਕ ਗਣਨਾ ਤੋਂ ਹੀ ਲੋਕਾਂ ਦੀਆਂ ਆਰਥਿਕ ਗਤੀਵਿਧੀਆਂ ਪ੍ਰਤੀ ਰੁਝਾਨ ਦਾ ਪਤਾ ਲਗਦਾ ਹੈ। ਉਨ•ਾਂ ਕਿਹਾ ਕਿ ਇਸ ਆਰਥਿਕ ਗਣਨਾ ਦੇ ਆਧਾਰ ਤੇ ਹੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵਿਕਾਸ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ, ਜ਼ਿਲ•ਾ ਪਟਿਆਲਾ ’ਚ 16 ਜਨਵਰੀ 2013 ਤੋਂ ਸ਼ੁਰੂ ਹੋਣ ਵਾਲੀ 6ਵੀਂ ਆਰਥਿਕ ਗਣਨਾ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਹੇਠ ਕਰ ਰਹੇ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ•ੇ ਦੇ ਸਮੂਹ ਐਸ.ਡੀ.ਐਮਜ ਅਤੇ ਚਾਰਜ ਅਫਸਰਾਂ ਬੀ.ਡੀ.ਪੀ.ਓਜ ਅਤੇ ਕਾਰਜ ਸਾਧਕ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦੀਆਂ ਸੂਚੀਆਂ ਤੁਰੰਤ ਉ¤ਪ ਅਰਥ ਤੇ ਅੰਕੜਾ ਸਲਾਹਕਾਰ ਦੇ ਦਫਤਰ ਵਿਖੇ ਭੇਜੀਆਂ ਜਾਣ। ਉਨ•ਾਂ ਦੱਸਿਆ ਕਿ ਇਹ ਗਣਨਾ ਇੱਕ ਮਹੀਨੇ ਵਿੱਚ ਮੁਕੰਮਲ ਹੋ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ•ੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਰਥਿਕ ਗਣਨਾ ਦੌਰਾਨ ਗਿਣਤੀਕਾਰਾਂ ਨੂੰ ਆਪਣੇ ਕਾਰੋਬਾਰ ਬਾਰੇ ਸਹੀ ਸੂਚਨਾ ਦੇਣ ਕਿਉਂਕਿ ਸਟੈਟੇਸਟਿਕਸ ਐਕਟ 2008 ਅਧੀਨ ਇਹ ਸੂਚਨਾ ਦੇਣੀ ਲਾਜਮੀ ਹੈ ਅਤੇ ਸੂਚਨਾ ਨਾ ਦੇਣ ਵਾਲੇ ਵਿਅਕਤੀ ਨੂੰ ਜੁਰਮਾਨਾ ਅਤੇ ਸਜਾ ਵੀ ਹੋ ਸਕਦੀ ਹੈ। ਉਨ•ਾਂ ਦੱਸਿਆ ਕਿ ਇਸ ਗਣਨਾ ਦੌਰਾਨ ਦਿੱਤੀ ਗਈ ਸੂਚਨਾ ਗੁਪਤ ਰੱਖੀ ਜਾਂਦੀ ਹੈ।
ਸ. ਜੀ.ਕੇ. ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰ ਵਿੱਚ ਬੀ.ਡੀ.ਪੀ.ਓਜ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਚਾਰਜ ਅਫਸਰ ਹੋਣਗੇ। ਉਨ•ਾਂ ਜ਼ਿਲ•ੇ ਦੇ ਸਮੂਹ ਐਸ.ਡੀ.ਐਮਜ ਨੂੰ ਨਿਰਦੇਸ਼ ਦਿੱਤੇ ਕਿ ਉਹ ਸਮੇਂ-ਸਮੇਂ ’ਤੇ ਆਰਥਿਕ ਗਣਨਾ ਦੀ ਪ੍ਰਕ੍ਰਿਆ ਦੀ ਨਿਗਰਾਨੀ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਗਣਨਾ ਦੌਰਾਨ ਮੁਕੰਮਲ ਜਾਣਕਾਰੀ ਇਕੱਤਰ ਹੋ ਸਕੇ। ਉਨ•ਾਂ ਦੱਸਿਆ ਕਿ 2 ਜਨਵਰੀ ਤੋਂ 14 ਜਨਵਰੀ ਤੱਕ ਬਲਾਕ ਪੱਧਰ ਤੇ ਮਾਸਟਰ ਟਰੇਨਰ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਇਸ ਆਰਥਿਕ ਗਣਨਾ ਸਬੰਧੀ ਵਿਸਥਾਰ ਪੂਰਵਕ ਸਿਖਲਾਈ ਦੇਣਗੇ। ਉਨ•ਾਂ ਦੱਸਿਆ ਕਿ ਜ਼ਿਲ•ੇ ਦੇ 3660 ਗਿਣਤੀਕਾਰ ਬਲਾਕ ਹਨ, ਪੇਂਡੂ ਖੇਤਰ ’ਚ 752 ਤੇ ਸ਼ਹਿਰੀ ਖੇਤਰ ’ਚ 475 ਗਿਣਤੀਕਾਰ ਲਗਾਏ ਜਾਣੇ ਹਨ, ਜਦੋਂ ਕਿ ਪੇਂਡੂ ਖੇਤਰ ’ਚ 378 ਸੁਪਰਵਾਈਜਰ ਅਤੇ ਸ਼ਹਿਰੀ ਖੇਤਰ ’ਚ 239 ਸੁਪਰਵਾਈਜਰ ਲਗਾਏ ਜਾਣੇ ਹਨ।
ਮੀਟਿੰਗ ਵਿੱਚ ਜ਼ਿਲ•ੇ ਦੇ ਐਸ.ਡੀ.ਐਮਜ ਸ. ਗੁਰਪਾਲ ਸਿੰਘ ਚਹਿਲ, ਸ. ਸੁਖਵਿੰਦਰ ਸਿੰਘ ਗਿੱਲ, ਸ਼੍ਰੀਮਤੀ ਪੂਨਮਦੀਪ ਕੌਰ, ਸ਼੍ਰੀਮਤੀ ਪ੍ਰਨੀਤ ਕੌਰ ਸ਼ੇਰਗਿੱਲ ਤੇ ਸ਼੍ਰੀ ਜੇ.ਕੇ. ਜੈਨ, ਜ਼ਿਲ•ਾ ਸ਼ਿਕਾਇਤ ਨਿਵਾਰਨ ਅਫ਼ਸਰ ਸ਼੍ਰੀਮਤੀ ਇੰਦਰਬੀਰ ਕੌਰ ਮਾਨ, ਸਹਾਇਕ ਕਮਿਸ਼ਨਰ(ਜ)(ਅੰਡਰ ਟ੍ਰੇਨਿੰਗ) ਪੂਜਾ ਸਿਆਲ, ਆਰਥਿਕ ਗਣਨਾ ਲਈ ਰੀਜਨਲ ਅਧਿਕਾਰੀ ਸ਼੍ਰੀਮਤੀ ਦੀਪਿੰਦਰ ਕੌਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਤੇ ਨੋਡਲ ਅਧਿਕਾਰੀ ਸ਼੍ਰੀਮਤੀ ਪਰਮਿੰਦਰਪਾਲ ਕੌਰ ਤੋਂ ਇਲਾਵਾ ਸਮੂਹ ਤਹਿਸੀਲਦਾਰ, ਕਾਰਜਸਾਧਕ ਅਫਸਰ, ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।
Post a Comment