ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਹਕਲੇ ਦਾਖੇ ਦੇ ਪਿੰਡ ਜੰਡੀ ਦੇ ਯੂਥ ਅਕਾਲੀ ਆਗੂ ਗੁਰਨਾਮ ਸਿੰਘ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਸਰਕਾਰ ਜਦੋ ਦੀ ਸੱਤਾ ਵਿੱਚ ਦੁਆਰਾ ਕਾਬਜ ਹੋਈ ਹੈ ਉਸ ਸਮੇਂ ਤੋਂ ਹੀ ਹਲਕੇ ਦਾਖੇ ਵਿੱਚੋਂ ਕਾਂਗਰਸ ਪਾਰਟੀ ਦੇ ਕਈ ਨਾਮਵਾਰ ਵਰਕਰ ਇਆਲੀ ਸਾਹਿਬ ਦੀ ਰਹਿਨੁਮਾਈ ਹੇਠ ਅਕਾਲੀ ਦਲ ਨਾਲ ਜੁੜੇ ਹਨ ।ਸਮੇਂ ਦੀ ਇਸ ਨਬਜ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਹੁਣ ਸਦਾ ਸੱਤਾ ਵਿੱਚ ਕਾਬਜ ਰਹੇਗੀ ।ਇਸ ਸਮੇਂ ਇਹਨਾ ਦੇ ਨਾਲ ਅਕਾਲੀ ਦਲ ਦੇ ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਕਿੰਦਰ ਵੀ ਹਾਜਰ ਸਨ ਉਹਨਾ ਨੇ ਵੀ ਆਪਣੇ ਬਿਆਨ ਪ੍ਰਗਟ ਕਰਦੇ ਹੋਏ ਕਿਹਾ ਕਿ ਇਆਲੀ ਸਾਹਿਬ ਹੁਣ ਲੋਕਾਂ ਦੇ ਦਿਲਾਂ ਵਿੱਚ ਇੱਕ ਧੜਕਣ ਦੀ ਤਰ੍ਹਾ ਹਨ ਅੱਜ ਦਾ ਨੌਜਵਾਨ ਵਰਗ ਇਹਨਾਂ ਨੂੰ ਆਪਣਾ ਨਿਰਪੱਖ ਸੋਚ ਵਾਲਾ ਲੀਡਰ ਮੰਨਦੇ ਹਨ ਅਤੇ ਇਆਲੀ ਵੀ ਇੰਨਾ ਦੀ ਇਸ ਸੋਚ ਤੇ ਖਰੇ ਉਤਰ ਰਹੇ ਹਨ ।ਇਸ ਸਮੇਂ ਇਹਨਾ ਦੇ ਨਾਲ ਪੰਚ ਜਗਦੇਵ ਸਿੰਘ ਸਿੱਧੂ,ਜੈਲਦਾਰ ਕੰਮਲਜੀਤ ਸਿੰਘ,ਬਲਜੀਤ ਸਿੰਘ ਪੰਧੇਰ,ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਤੇ ਹੋਰ ਅਕਾਲੀ ਵਰਕਰ ਹਾਜਰ ਸਨ ।
Post a Comment