ਸ੍ਰੀ ਮੁਕਤਸਰ ਸਾਹਿਬ, 1 ਦਸੰਬਰ ( ਵਿਸਵ ਏਡਜ਼ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ: ਚਰਨਜੀਤ ਸਿੰਘ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਹੈ। ਜਿਸ ਵਿਚ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਸਾਮਿਲ ਹੋਏ । ਸ੍ਰੀ ਦਲਜੀਤ ਸਿੰਘ ਰਲਹਣ ਸਿਵਲ ਜੱਜ ਸੀਨੀਅਰ ਡਵੀਜਨ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਿਸੇਸ ਤੌਰ ਤੇ ਸਾਮਿਲ ਹੋਏ। ਡਾ: ਅਜੈ ਕੁਮਾਰ ਝਾਂਜੀ ਜ਼ਿਲ੍ਹਾ ਸਿਹਤ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋ ਸਮਾਗਮ ਦੇ ਸ਼ੁਰੂ ਵਿਚ ਸ੍ਰੀ ਇੰਦਰ ਕੁਮਾਰ ਗੁਜਰਾਲ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਦੀ ਅਚਨਚੇਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸ਼ਰਧਾਂਜਲੀ ਭਂੇਟ ਕੀਤੀ । ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਏਡਜ਼ ਦੀ ਬੀਮਾਰੀ ਦਾ ਇਕੋ ਇਕ ਹੱਲ ਇਸ ਬੀਮਾਰੀ ਪ੍ਰਤੀ ਜਾਣਕਾਰੀ ਰੱਖ ਕੇ ਪ੍ਰਹੇਜ ਕਰਨਾ ਹੀ ਹੈ ਅਤੇ ਇਸ ਬੀਮਾਰੀ ਦੇ ਭਾਰਤ ਵਿਚ 24 ਲੱਖ ਦੇ ਲਗਭਗ ਐਚ.ਆਈ.ਵੀ ਦੇ ਮਰੀਜ ਹਨ ਅਤੇ ਪੰਜਾਬ ਵਿਚ ਹੁਣ ਤੱਕ 33709 ਮਰੀਜ ਐਚ.ਆਈ.ਵੀ ਪੋਜਟਿਵ ਪਾਏ ਗਏ ਹਨ। ਇਸ ਤਰਾਂ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 295 ਮਰੀਜ ਐਚ.ਆਈ.ਵੀ ਪੋਜਟਿਵ ਪਾਏ ਗਏ ਹਨ ਅਤੇ ਇਹਨਾਂ ਵਿਚੋ 15 ਮਰੀਜਾਂ ਦੀ ਮੌਤ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਏਡਜ ਦੀ ਬੀਮਾਰੀ ਦੂਸਿਤ ਸੂਈਆ/ਸਰੀਜਾਂ ਦੀ ਵਰਤਂੋ, ਅਣਸੁਰੱਖਿਅਤ ਸੰਭੋਗ, ਦੂਸਿਤ ਖੂਨ ਚੜਾਉਣ ਕਾਰਨ ਜਾਂ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ । ਉੁਨ੍ਹਾਂਂ ਕਿਹਾ ਕਿ ਅੱਜ‑ਕੱਲ ਹਰੇਕ ਜ਼ਿਲ੍ਹੇ ਵਿਚ ਸਿਹਤ ਵਿਭਾਗ ਵੱਲੋ ਮਾਨਤਾ ਪ੍ਰਾਪਤ ਬਲੱਡ ਬੈਂਕ ਸਿਹਤ ਸੰਸਥਾਵਾਂ ਵਿਖੇ ਚਲਾਏ ਜਾ ਰਹੇ ਹਨ, ਜਿੱਥੇ ਹਰ ਤਰਾਂ ਦੇ ਲੋੜੀਂਦੇ ਟੈਸਟ ਕਰਕੇ ਹੀ ਬਲੱਡ ਮਰੀਜ ਨੂੰ ਜਾਰੀ ਕੀਤਾ ਜਾਂਦਾ ਹੈ । ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਮਾਨਤਾ ਪ੍ਰਾਪਤ ਬਲੱਡ ਬੈਂਕਾਂ ਤੋਂ ਹੀ ਲੋੜ ਵੇਲੇ ਬਲੱਡ ਲਿਆ ਜਾਵੇ । ਇਸ ਤੋ ਇਲਾਵਾ ਇਕ ਤੋ ਜਿਆਦਾ ਲੋਕਾਂ ਵੱਲੋ ਨਸ਼ੇ ਲਈ ਸੂਈਆਂ/ਸਰੀਜਾਂ ਦੀ ਵਰਤਂੋ ਅਤੇ ਝੋਲਾ ਝਾਪ ਡਾਕਟਰਾਂ ਵੱਲੋਂ ਅਣ ਸਟੇਰੇਲਾਇਜਡ ਸੂਈਆ/ਸਰੀਜਾਂ ਦੀ ਵਰਤੋਂ ਤੋ ਪ੍ਰਹੇਜ ਕਰਨਾ ਚਾਹੀਦਾ ਹੈ । ਇਸ ਸਮੇ ਸ੍ਰੀ ਦਲਜੀਤ ਸਿੰਘ ਰਹਲਣ ਨੇ ਬੋਲਦਿਆਂ ਦੱਸਿਆ ਕਿ ਸਾਨੂੰ ਏਡਜ ਦੇ ਮਰੀਜਾਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦਾ ਠੀਕ ਥਾਂ ਤੋ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਵਧੀਆ ਵਿਵਹਾਰ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਕੋਈ ਵੀ ਪ੍ਰਾਈਵੇਟ ਜਾ ਸਰਕਾਰੀ ਹਸਪਤਾਲ ਏਡਜ ਦੇ ਮਰੀਜ ਨੂੰ ਸਿਰਫ ਏਡਜ ਦਾ ਰੋਗੀ ਹੋਣ ਕਾਰਨ ਇਲਾਜ ਤੋ ਇਨਕਾਰ ਨਹੀ ਕਰ ਸਕਦਾ, ਇਸੇ ਤਰਾਂ ਹੀ ਕੋਈ ਵੀ ਸੰਸਥਾ ਕਿਸੇ ਵਿਅਕਤੀ ਸਿਰਫ ਏਡਜ ਦਾ ਰੋਗੀ ਹੋਣ ਕਾਰਨ ਨੌਕਰੀ ਤੋ ਨਹੀ ਕੱਢ ਸਕਦੀ । ਐਸ.ਡੀ.ਐਮ, ਸ੍ਰੀ ਮੁਕਤਸਰ ਸਾਹਿਬ ਨੇ ਇਸ ਦਿਨ ਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਲੋਕਾਂ ਨੂੰ ਏਡਜ ਸਬੰਧੀ ਜਾਗਰੂਕ ਕਰਨ ਤਾਂ ਜੋ ਇਸ ਬੀਮਾਰੀ ਤੋ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਇਸ ਸਾਲ ਦਾ ਵਿਸਾ ਐਚ.ਆਈ.ਵੀ ਪੋਜਟਿਵ 0 ਕੇਸ ਲਿਆਉਣਾ ਹੈ ਤਾਂ ਜੋ ਏਡਜ਼ ਦੇ ਮਰੀਜਾਂ ਨੂੰ ਘ੍ਰਿਣਾ ਨਾ ਕਰਨਾ ਅਤੇ ਏਡਜ ਦੇ ਮਰੀਜਾਂ ਨੂੰ ਸਵੱਸਥ ਜਿੰਦਗੀ ਦੇਣਾ ਹੈ । ਇਸ ਸਮਾਗਮ ਵਿਚ ਡਾ: ਨਰੇਸ ਪਰੂਥੀ ਐਨ.ਜੀ.ਓ ਜ਼ਿਲ੍ਹਾ ਕੁਆਰਡੀਨੇਟਰ, ਸ੍ਰੀ ਸੁਰਿੰਦਰ ਸਚਦੇਵਾ ਏ.ਡੀ.ਏ, ਡਾ: ਮਦਨ ਗੋਪਾਲ ਸ਼ਰਮਾ ਕਾਰਜਕਾਰੀ ਐਸ.ਐਮ.ਓ, ਸ੍ਰੀ ਸੁਖਮੰਦਰ ਸਿੰਘ ਨੇ ਏਡਜ ਸਬੰਧੀ ਜਾਣਕਾਰੀ ਦਿੱਤੀ। ਇਸ ਸਮਾਗਮ ਦੇ ਵਿਚ ਸ੍ਰੀ ਬੂਟਾ ਰਾਮ ਕਮਰਾ, ਸ੍ਰੀ ਨਿਰੰਜਣ ਸਿੰਘ ਰੱਖੜਾ, ਸ੍ਰੀ ਵਰਿੰਦਰ ਗਲੋਰੀ, ਗੁਰਸੇਵਕ ਸਿੰਘ ਭੰਡਾਰੀ ਅਤੇ ਸ਼ਹਿਰ ਦੀਆਂ ਵੱਖ‑ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾ ਆਦੇਸ ਨਰਸਿੰਗ ਕਾਲਜ ਦੇ ਸਟਾਫ ਅਤੇ ਵਿਦਿਆਰਥਣਾ ਅਤੇ ਸੈਂਟ ਸਹਾਰਾ ਨਰਸਿੰਗ ਇਸੰਟਿਚਿਉਟ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਭਾਗ ਲਿਆ ।
ਵਿਸ਼ਵ ਏਡਜ਼ ਦਿਵਸ ਮੌਕੇ ਰੈਡ ਕ੍ਰਾਸ ਭਵਨ ਵਿਖੇ ਆਯੋਜਿਤ ਸੈਮੀਨਾਰ ਦੇ ਦ੍ਰਿਸ਼


Post a Comment