ਚੰਡੀਗੜ੍ਹ, 24 ਦਸੰਬਰ () : ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਭਰ ਅੰਦਰ ਬੇਹੱਦ ਖੁਸ਼ੀ ਭਰੇ ਮਾਹੌਲ ਅਤੇ ਰਵਾਇਤੀ ਸ਼ਰਧਾ ਨਾਲ ਮਨਾਏ ਜਾਂਦੇ ਕ੍ਰਿਸਮਿਸ ਦੇ ਤਿਉਹਾਰ ਦੀ ਪੂਰਵ ਸੰਧਿਆਂ ਤੇ ਸਮੂਹ ਪੰਜਾਬੀਆਂ ਨੂੰ ਹਾਰਦਿਕ ਵਧਾਈ ਦਿੱਤੀ।ਆਪਣੇ ਇਕ ਸੰਦੇਸ਼ ਵਿੱਚ ਉਪ-ਮੁੱਖ ਮੰਤਰੀ ਨੇ ਕਿਹਾ ਕਿ ਕ੍ਰਿਸਮਿਸ ਆਪਸੀ ਭਾਈਚਾਰੇ, ਅਮਨ ਅਤੇ ਖੁਸ਼ਹਾਲੀ ਦੀ ਭਾਵਨਾ ਦੀ ਪ੍ਰਤੀਕ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਖੁਸ਼ੀਆ ਭਰੇ ਦਿਹਾੜੇ ਦੇ ਜਸ਼ਨਾਂ ਨੂੰ ਅਰਥ ਪੂਰਨ ਬਣਾਉਣ ਦਾ ਸੱਦਾ ਦਿੰਦਿਆਂ ਕਾਮਨਾ ਕੀਤੀ ਹੈ ਕਿ ਇਸ ਪਵਿੱਤਰ ਮੌਕੇ 'ਤੇ ਸਮੁੱਚੀ ਲੋਕਾਈ ਦੇ ਹਿਰਦੇ ਖੁਸ਼ੀ ਅਤੇ ਉਮੀਦ ਨਾਲ ਭਰਪੂਰ ਹੋਣ।


Post a Comment