ਚੰਡੀਗੜ੍ਹ, 25 ਦਸੰਬਰ () :ਯੂਥ ਅਕਾਲੀ ਆਗੂ ਸੰਨੀ ਗੁੱਡਵਿਲ ਵੱਲੋਂ ਵੱਡੀ ਗਿਣਤੀ 'ਚ ਲੋਕਾਂ ਦੇ ਸਾਹਮਣੇ ਏ.ਆਈ.ਜੀ. ਇੰਟੈਲੀਜੇਂਸ ਲੁਧਿਆਣਾ ਐਸ.ਐਸ ਮੁੰਡ 'ਤੇ ਬੇਰਹਿਮੀਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਜਿਹੀਆਂ ਵਾਰਦਾਤਾਂ ਸਿਰਫ ਪੰਜਾਬ ਪੁਲਿਸ ਦਾ ਮਨੋਬਲ ਘਟਾਉਣਗੀਆਂ।
ਉਨ੍ਹਾਂ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲੀ ਲੋਕਾਂ ਵਿਚਾਲੇ ਪੁਲਿਸ ਅਫਸਰਾਂ ਨਾਲ ਵਤੀਰਾ ਅਪਣਾ ਰਹੇ ਹਨ। ਇਸ ਨਾਲ ਸਿਰਫ ਪੁਲਿਸ ਅਫਸਰਾਂ ਦਾ ਮਨੋਬਲ ਘੱਟੇਗਾ ਤੇ ਸੂਬੇ ਲਈ ਬਹੁਤ ਗੰਭੀਰ ਨਤੀਜੇ ਨਿਕਲ ਸਕਦੇ ਹਨ।ਇਕ ਦਿਨ ਅਕਾਲੀ ਇਕ ਏ.ਐਸ.ਆਈ ਦਾ ਕਤਲ ਕਰਦੇ ਹਨ, ਅਗਲੇ ਦਿਨ ਅਕਾਲੀ ਲੀਡਰਾਂ ਵੱਲੋਂ ਟਰੈਫਿਕ ਪੁਲਿਸ ਮੁਲਾਜਮ ਨੂੰ ਕੁੱਟਿਆ ਜਾਂਦਾ ਹੈ ਤੇ ਹੁਣ ਇਕ ਸੀਨੀਅਰ ਪੁਲਿਸ ਅਫਸਰ, ਜਿਹੜਾ ਐਸ.ਐਸ.ਪੀ ਰੈਂਕ ਦਾ ਹੈ, ਨੂੰ ਲੁਧਿਆਣਾ ਵਿੱਚ ਲੋਕਾਂ ਵਿੱਚਕਾਰ ਕੁੱਟਿਆ ਗਿਆ ਹੈ। ਉਸਦੀ ਬਿਕ੍ਰਮ ਮਜੀਠੀਆ ਦੇ ਨਜਦੀਕੀ ਇਕ ਯੂਥ ਅਕਾਲੀ ਆਗੂ ਨੇ ਲੱਤ ਤੋੜ ਦਿੱਤੀ ਹੈ।ਉਨ੍ਹਾਂ ਕਿਹਾ ਜੇਕਰ ਪੁਲਿਸ ਦਾ ਮਨੋਬਲ ਢਿੱਗ ਗਿਆ, ਤਾਂ ਪੰਜਾਬ 'ਚ ਅਰਾਜਕਤਾ ਫੈਲ ਜਾਵੇਗੀ, ਕਿਉਂਕਿ ਅਜਿਹੀ ਘਟਨਾਵਾਂ ਅੱਗੇ ਵੀ ਹੋਣ ਦੀ ਪੂਰੀ ਸੰਭਾਵਨਾ ਹੈ। ਪੁਲਿਸ ਨੂੰ ਘਟਨਾ 'ਤੇ ਮਾਮਲਾ ਦਰਜ ਕਰਨ ਨੂੰ ਕਰੀਬ 24 ਘੰਟੇ ਦਾ ਸਮਾਂ ਲੱਗਿਆ, ਕਿਉਂਕਿ ਦੋਸ਼ੀ ਬਿਕ੍ਰਮ ਮਜੀਠੀਆ ਦੇ ਨਜਦੀਕੀ ਸਨ। ਜੇਕਰ ਇਹ ਐਸ.ਐਸ.ਪੀ ਰੈਂਕ ਦੇ ਅਫਸਰ ਦੀ ਵੱਡੀ ਗਿਣਤੀ 'ਚ ਲੋਕਾਂ ਵਿਚਾਲੇ ਬੁਰੀ ਤਰ੍ਹਾਂ ਕੁੱਟੇ ਜਾਣ ਤੇ ਲੱਤ ਤੋੜ ਦਿੱਤੇ ਜਾਣ ਦੇ ਬਾਵਜੂਦ ਸ਼ਿਕਾਇਤ ਨਹੀਂ ਦਰਜ ਹੋਈ, ਤਾਂ ਇਕ ਆਮ ਆਦਮੀ ਦੀ ਕੀ ਦਸ਼ਾ ਹੋਵੇਗੀ?ਜਦਕਿ ਬਾਅਦ 'ਚ ਇਸ ਮਾਮਲੇ ਨੂੰ ਸਿਰਫ ਆਪਣਾ ਚੇਹਰਾ ਬਚਾਉਣ ਲਈ ਦਰਜ ਕੀਤਾ ਗਿਆ ਹੈ।ਕੈਪਟਨ ਅਮਰਿੰਦਰ ਨੇ ਮਜੀਠੀਆ ਵਿਧਾਨ ਸਭਾ ਹਲਕੇ ਦੇ ਪਿੰਡ ਮੱਤੇਵਾਲ 'ਚ ਅਪਰਾਧੀਆਂ ਤੇ ਪੁਲਿਸ ਵਿਚਾਲੇ ਹੋਈ ਲੜਾਈ 'ਤੇ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ।


Post a Comment