ਜ਼ਿਲ ਜੇਲ, ਓਪਨ ਜੇਲ ਅਤੇ ਮੈਕਸੀਮਮ ਸਕਿਉਰਟੀ ਜੇਲ ਦਾ ਦੌਰਾ
ਨਾਭਾ, 5 ਦਸੰਬਰ (ਜਸਬੀਰ ਸਿੰਘ ਸੇਠੀ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਅਜੇ ਕੁਮਾਰ ਮਿੱਤਲ ਨੇ ਅੱਜ ਨਾਭਾ ਦੀਆਂ ਅਦਾਲਤਾਂ ’ਚ ਨਿਆਂਇਕ ਕੰਮ ਕਾਜ ਦਾ ਨਿਰੀਖਣ ਕੀਤਾ ਅਤੇ ਜ਼ਿਲ•ਾ ਜੇਲ•, ਓਪਨ ਜੇਲ• ਅਤੇ ਮੈਕਸੀਮਮ ਸਕਿਉਰਟੀ ਜੇਲ• ਦਾ ਦੌਰਾ ਕੀਤਾ ਅਤੇ ਜੇਲ•ਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਨੇ ਕੈਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਜਸਟਿਸ ਮਿੱਤਲ ਨੇ ਮੈਕਸੀਮਮ ਸਕਿਉਰਟੀ ਜੇਲ ਵਿਖੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਦੀਆਂ ਜੇਲਾਂ ਤਿੰਨੋ ਜੇਲਾਂ ਅੰਦਰ ਕੈਦੀਆਂ ਦੀਆਂ ਸਾਹਮਣੇ ਆਈਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲ•ਾ ਅਤੇ ਸ਼ੈਸਨ ਜੱਜ ਸ਼੍ਰੀ ਰਾਜ ਸੇਖਰ ਅੱਤਰੀ, ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਅਤੇ ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ ਸਮੇਤ ਬਾਰ ਐਸੋਸੀਏਸ਼ਨ ਨਾਭਾ ਦੇ ਨੁਮਾਇੰਦਿਆਂ ਨੇ ਅਦਾਲਤੀ ਕੰਪਲੈਕਸ ਨਾਭਾ ਵਿਖੇ ਜਸਟਿਸ ਮਿੱਤਲ ਦਾ ਸਵਾਗਤ ਕੀਤਾ। ਇਸ ਦੌਰਾਨ ਜਸਟਿਸ ਮਿੱਤਲ ਨੇ ਨਾਭਾ ਦੇ ਜੱਜ ਹਰਗੁਰਜੀਤ ਕੌਰ, ਬਲਜਿੰਦਰ ਕੌਰ ਦੀਆਂ ਅਦਾਲਤਾਂ ’ਚ ਨਿਆਂਇਕ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਅਦਾਲਤੀ ਕੰਪਲੈਕਸ ਦਾ ਦੌਰਾ ਕੀਤਾ।ਇਸ ਤੋਂ ਬਾਅਦ ਸ੍ਰੀ ਮਿੱਤਲ ਬਾਰ ਐਸੋਸੀਏਸ਼ਨ ਨਾਭਾ ਵੱਲੋਂ ਰੱਖੇ ਗਏ ਦੁਪਹਿਰ ਦੇ ਖਾਣੇ ’ਚ ਸ਼ਾਮਲ ਹੋਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਸ੍ਰੀ ਮਿੱਤਲ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰੀ ਮੂੰਗੋ ਨੇ ਵਕੀਲਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰਟ ਦਾ ਕੰਮਕਾਜ ਪੰਜ ਦਿਨਾਂ ਦਾ ਕੀਤਾ ਜਾਵੇ ਤੇ ਸ਼ਨੀਵਾਰ ਦੀ ਵਕੀਲਾਂ ਨੂੰ ਛੁੱਟੀ ਕੀਤੀ ਜਾਵੇ। ਉਨ•ਾਂ ਦੱਸਿਆ ਕਿ ਪਿੰਡ ਕਲਿਆਣ ਕੋਲ ਬਣੇ ਟੋਲ ਪਲਾਜ਼ਾ ਤੋਂ ਵਕੀਲਾਂ ਨੂੰ ਨਿਜ਼ਾਤ ਦਿਵਾਈ ਜਾਵੇ ਕਿਉਂਕਿ ਵਕੀਲਾਂ ਨੂੰ ਕੋਰਟ ਦੇ ਕੰਮਕਾਜ ਬਾਬਤ ਇਸੇ ਰਾਸਤਿਓਂ ¦ਘਣਾ ਪੈਂਦਾ ਹੈ। ਇਸ ਸਬੰਧੀ ਸ੍ਰੀ ਮਿੱਤਲ ਨੇ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਸ਼ਨੀਵਾਰ ਦੀ ਛੁੱਟੀ ਬਾਰੇ ਪਹਿਲਾਂ ਤੋਂ ਹੀ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ ਹੈ। ਉਨ•ਾਂ ਟੋਲ ਟੈਕਸ ਸਬੰਧੀ ਡੀ.ਸੀ. ਪਟਿਆਲਾ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਇਸ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕਰਕੇ ਇਸ ਮਸਲੇ ਨੂੰ ਹੱਲ ਕਰਨ। ਇਸ ਮੌਕੇ ਉਪ ਪੁਲਿਸ ਕਪਤਾਨ ਨਾਭਾ ਰਾਜਵਿੰਦਰ ਸਿੰਘ ਸੋਹਲ, ਤਹਿਸੀਲਦਾਰ ਪ੍ਰਦੀਪ ਬੈਂਸ, ਐਸੋਸੀਏਸ਼ਨ ਦੇ ਪ੍ਰਧਾਨ ਤੋਂ ਇਲਾਵਾ ਮੀਤ ਪ੍ਰਧਾਨ ਹਰਭਗਵਾਨ ਦਾਸ, ਸੈਕਟਰੀ ਐਚ.ਐਸ. ਗੰਡਾ, ਖਜਾਨਚੀ ਐਚ.ਕੇ ਖੁੱਲਰ, ਐਡੀਟਰ ਸਰਵਜੀਤ ਸਿੰਘ, ਹਰਿੰਦਰਜੀਤ ਬੋਪਾਰਾਏ, ਸੁਖਦੀਪ ਸਿੰਘ ਔਲਖ, ਧਨਵੀਰ ਬਾਤਿਸ, ਅਨਿਲ ਜਿੰਦਲ ਅਤੇ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸਨ ਦੇ ਵਕੀਲ ਵੀ ਮੌਜੂਦ ਸਨ। ਇਸ ਦੌਰਾਨ ਬਾਰ ਐਸੋਸੀਏਸਨ ਨਾਭਾ ਵੱਲੋਂ ਜਸਟਿਸ ਮਿੱਤਲ ਅਤੇ ਸ਼ੈਸ਼ਨ ਜੱਜ ਸ਼੍ਰੀ ਰਾਜ ਸੇਖਰ ਅੱਤਰੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਜਸਟਿਸ ਮਿੱਤਲ ਦਾ ਓਪਨ ਜੇਲ ਵਿਖੇ ਜੇਲ ਦੇ ਸੁਪਰਡੈਂਟ ਸ਼੍ਰੀ ਹਰੀ ਦੇਵ, ਮੈਕਸੀਮਮ ਸਕਿਉਰਟੀ ਜੇਲ ਦੇ ਸੁਪਰਡੈਂਟ ਸ. ਗੁਰਪਾਲ ਸਿੰਘ ਅਤੇ ਡਿਪਟੀ ਸੁਪਰਡੈਂਟ ਸ. ਗੁਰਚਰਨ ਸਿੰਘ ਧਾਲੀਵਾਲ ਅਤੇ ਜ਼ਿਲ•ਾ ਜੇਲ ਵਿਖੇ ਸੁਪਰਡੈਂਟ ਸ. ਜੋਗਾ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਅਜੇ ਕੁਮਾਰ ਮਿੱਤਲ, ਨਾਭਾ ਜੇਲ• ਦਾ ਦੌਰਾ ਕਰਦੇ ਹੋਏ। ਸੇਠੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਅਜੇ ਕੁਮਾਰ ਮਿੱਤਲ ਦਾ ਸੁਆਗਤ ਕਰਦੇ ਹੋਏ ਬਾਰ ਐਸੋਸੀਏਸ਼ਨ ਨਾਭਾ ਦੇ ਆਹੁਦੇਦਾਰ।

Post a Comment