ਐਸ.ਓ.ਆਈ. ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ
ਨਾਭਾ, 5 ਦਸੰਬਰ (ਜਸਬੀਰ ਸਿੰਘ ਸੇਠੀ)-ਅੱਜ ਐਸ.ਓ.ਆਈ. ਦਫਤਰ ਪਟਿਆਲਾ ਗੇਟ ਨਾਭਾ ਵਿਖੇ ਐਸ.ਓ.ਆਈ. ਦੇ ਅਹੁਦੇਦਾਰ ਅਤੇ ਵਰਕਰਾਂ ਦੀ ਵਿਸ਼ੇਸ ਮੀਟਿੰਗ ਸ. ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਵਿੱਚ ਸੱਦੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸ. ਗੋਲੂ ਨੇ ਦੱਸਿਆ ਕਿ ਆਉਣ ਵਾਲੀ 9 ਦਸੰਬਰ ਨੂੰ ਗੁਰਅਸੀਸ ਟਰੱਸਟ ਤਹਿਤ ਐਸ.ਓ.ਆਈ. ਵੱਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਗੇਟ ਨਾਭਾ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵਿਸ਼ੇਸ ਤੌਰ ਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰ ਸਹਿਬਾਨ ਪਹੁੰਚ ਰਹੇ ਹਨ। ਇਸ ਕੈਂਪ ਵਿੱਚ ਮੁੱਖ ਮਹਿਮਾਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ, ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸ. ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ, ਸ. ਰਾਜਵਿੰਦਰ ਸਿੰਘ ਸੋਹਲ ਡੀ.ਐਸ.ਪੀ. ਅਮਿੱਤ ਸਿੰਘ ਰਾਠੀ ਇੰਚਾਰਜ ਪੰਜਾਬੀ ਯੂਨਵਰਸਿਟੀ, ਸ. ਗੁਰਿੰਦਰ ਸਿੰਘ ਬੱਲ ਐਸ.ਐਚ.ਓ. ਕੋਤਵਾਲੀ, ਪੂਨਮਦੀਪ ਕੌਰ ਐਸ.ਡੀ.ਐਮ.ਨਾਭਾ, ਜਸਵੰਤ ਸਿੰਘ ਮਾਂਗਟ ਐਸ.ਐਚ.ਓ. ਸਦਰ ਨਾਭਾ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਇਸ ਮੀਟਿੰਗ ਵਿਚ ਗੋਲੂ ਨੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਵਿਸ਼ੇਸ ਤੌਰ ਤੇ ਡਿਊਟੀਆਂ ਲਗਾਈਆਂ ਤਾਂ ਜੋ ਆਉਣ ਵਾਲੇ ਮਰੀਜਾਂ ਨੂੰ ਕੋਈ ਤਕਲੀਫ ਨਾ ਪਹੁੰਚੇ। ਕੈਂਪ ਦੌਰਾਨ ਸਾਰੇ ਟੈਸਟ ਦੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਯਾਦਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ, ਮਨਿੰਦਰਪਾਲ ਸਿੰਘ, ਵਿਵੇਕ ਸਿੰਗਲਾ, ਨਿਰਮਲਜੀਤ ਸਿੰਘ ਰਹਿਲ, ਬਿੱਟੂ ਮੌਲਾ, ਜਸਵਿੰਦਰ ਸਰਮਾ, ਤੇਜਿੰਦਰ ਸਿੰਘ ਬਾਜਵਾ, ਫਾਰੂਕ ਚੌਧਰੀ, ਇਰਫਾਨ ਖਾਨ, ਸੁਖਚੈਨ ਸੋਨੀ, ਪ੍ਰਿੰਸ ਬੌੜਾਂ ਗੇਟ, ਜਸਵਿੰਦਰ ਸਿੰਘ, ਕੁਨਾਲ ਕੁਮਾਰ, ਗੁਰਸੇਵਕ ਸਿੰਘ ਅਲੀਪੁਰ, ਲੱਕੀ, ਰਕੇਸ਼ ਬਿੰਦਰਾ, ਕੀਰਥ ਸਿੰਘ, ਗੋਗੀ, ਯਾਦਵਿੰਦਰ ਸਿੰਘ, ਦਿਲਸ਼ਾਦ ਚੌਧਰੀ, ਜੌਨ, ਰਮਨਜੀਤ, ਆਸ਼ੂ ਜਿੰਦਲ, ਰਿਸ਼ੂ ਮਿੱਤਲ, ਦੀਪਕ ਗੁਪਤਾ ਮੋਹਿਤ ਸੂਦ, ਕੁਲਵੰਤ ਸਿੰਘ, ਰਣਧੀਰ ਅਲੌਹਰਾਂ, ਮਨੋਜ ਮੋਜੀ, ਗਗਨਦੀਪ, ਸੁਖਵੀਰ ਸਿੰਘ, ਸਨੀ ਆਦਿ ਐਸ.ਓ.ਆਈ. ਵਰਕਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

Post a Comment