ਲੁਧਿਆਣਾ, ( ਸਤਪਾਲ ਸੋਨ ) ਸੇਵਾ, ਸਿਮਰਨ, ਸਤਿਸੰਗ, ਦਾਨ ਅਤੇ ਪੁੰਨ ਦੇ ਕੰਮ ਕਰਨ ਨਾਲ ਇਨਸਾਨ ਦਾ ਪ੍ਰਿਥਵੀ ਲੋਕ ਅਤੇ ਪਰਲੋਕ ਵੀ ਸੰਵਰ ਜਾਂਦਾ ਹੈ ਅਤੇ ਇਨਸਾਨ ਦੁੱਖ ਦਰਦ ਤੋਂ ਮ¤ੁਕਤ ਹੋ ਕੇ ਆਨੰਦ ਪ੍ਰਾਪਤੀ ਵੱਲ ਵੱਧਦਾ ਹੈ। ਇਸਦੇ ਉਲਟ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁ¤ਗਲੀ ਕਰਨ ਵਾਲਾ ਪ੍ਰਾਣੀ ਆਣ ਜਾਣ ਦੇ ਚੱਕਰਾਂ ਵਿੱਚ ਫਸਦਾ ਜਾਂਦਾ ਹੈ। ਉਪਰੋਕਤ ਪ੍ਰਗਟਾਵਾ ਗੁਰੂ ਅਨੰਦ ਅੱਤਰੀ ਜੀ ਨੇ ਸਿਵਿਲ ਸਿਟੀ ਸਥਿਤ ਸ੍ਰੀ ਗੰਗਾ ਧਾਮ ਆਸ਼ਰਮ ਵਿੱਖੇ ਆਯੋਜਿਤ ਮਾਸਿਕ ਭਜਨ ਸੰਧਿਆ ’ਚ ਹਾਜਰ ਸਰਧਾਲੁਆਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਸੇਵਾ, ਸਿਮਰਨ ਅਤੇ ਸਤਿਸੰਗ ਦਾ ਸਾਰ ਸਮਝਾਉਂਦੇ ਹੋਏ ਉਨ•ਾਂ ਕਿਹਾ ਕਿ ਨਿਸ਼ਕਾਮ ਭਾਵ ਨਾਲ ਗਰੀਬ-ਦੁੱਖੀ ਦੀ ਸੇਵਾ ਅਤੇ ਸਿਮਰਨ ਕਰਨ ਨਾਲ ਇਨਸਾਨ ਨੂੰ ਸਤਿਸੰਗ ਸੁਣਨ ਜਿਨ•ਾਂ ਫਲ ਹਾਸਲ ਹੋ ਜਾਂਦਾ ਹੈ। ਉਥੇ ਲੋੜ ਪੈਣ ਵੇਲੇ ਕਿਸੇ ਦੁੱਖੀ ਨੂੰ ਦਿੱਤਾ ਗਿਆ ਦਾਨ ਭਗਵਾਨ ਦੀ ਭਾਸ਼ਾ ਵਿੱਚ ਪੁੰਨ ਕਹਾਉਂਦਾ ਹੈ। ਜੇਕਰ ਤੁਸੀਂ ਕਿਸੇ ਕਾਰਨ ਸੇਵਾ ਅਤੇ ਸਿਮਰਨ ਨਾ ਵੀ ਕਰ ਪਾਉ ਤਾਂ ਤੀਸਰਾ ਵਿਕਲਪ ਸਤਿਸੰਗ ਬਚਦਾ ਹੈ। ਜਿਸ ਵਿੱਚ ਹਾਜਰ ਹੋ ਕੇ ਇਨਸਾਨ ਅਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਸਤਿਸੰਗ ਹੀ ਇਕ ਮਾਤਰ ਸਾਧਨ ਹੈ ਜਿਸ ਰਾਹੀਂ ਇਨਸਾਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਪਾ ਸਕਦਾ ਹੈ। ਇਸੇ ਸਮੇਂ ਦੇ ਦੌਰਾਨ ਚੰਦ ਮਿੰਟਾਂ ਲਈ ਨਿੰਦਾ ਅਤੇ ਚੁਗਲੀ ਕਰਨ ਤੋਂ ਵੀ ਪਰਹੇਜ ਕਰਦਾ ਹੈ। ਇਸ ਤੋਂ ਪਹਿਲਾ ਭਜਨ ਮੰਡਲੀ ਵਲੋਂ ਪ੍ਰਭੂ ਭਗਤੀ ਵਿ¤ਚ ਭਜਨ ਵੀ ਪ੍ਰਸਤੁਤ ਕੀਤੇ ਗਏ। ਇਸ ਮੋਕੇ ਰਾਜ ਗਰਗ,ਅਸ਼ੋਕ ਚਾਵਲਾ, ਅਨਿਲ ਕੁਮਾਰ, ਧਰਮਪਾਲ,ਅਮਿਤ,ਇੰਦਰ ਸਿੰਘ,ਸੁਮਨ,ਨੈਨਾ ਟੁਟੇਜਾ,ਸੁਨੀਤਾ,ਉਮਾ,ਅੰਜੂ,ਸੰਯੋਗਿਤਾ,ਰੀਟਾ,ਸ਼ੀਨਾ ਤੇ ਹੋਰ ਭਗਤ ਜਨ ਵੀ ਹਾਜਰ ਸਨ।
Post a Comment