ਸ਼ਹਿਰ ਦੇ ਰਖ ਰਖਾਅ ਲਈ ਜਿੰਮੇਵਾਰ ਗ੍ਰੇਟਰ ਏਰੀਆ ਮੋਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਨਗਰ ਨਿਗਮ ਵ¤ਲੋਂ ਸ਼ਹਿਰ ਦੀ ਸੁੰਦਰਤਾ ਲਈ ਸਮੇਂ ਸਮੇਂ ’ਤੇ ਕਈ ਤਰ•ਾਂ ਦੇ ਫੁ¤ਲ ਬੂਟੇ ਲਾਏ ਜਾਂਦੇ ਹਨ ਪਰ ਇੰਨ•ਾਂ ਵ¤ਲ ਧਿਆਨ ਨਾ ਦੇਣ ਕਾਰਨ ਫਾਲਤੂ ਝਾੜੀਆਂ ਅਤੇ ਪੀਲੇ ਰੰਗ ਦੀ ਅਮਰ ਵੇਲ ਇਨ•ਾਂ ਬੂਟਿਆਂ ਨੂੰ ਆਪਣੀ ਚਪੇਟ ’ਚ ਲੈ ਲੈਂਦੀਆਂ ਹਨ। ਜਿਸ ਕਰਕੇ ਬੂਟੇ ਦਾ ਵਿਕਾਸ ਹੋਣ ਤਾਂ ਦੂਰ ਬਲਕਿ ਇਹ ਪੂਰੀ ਤਰ•ਾਂ ਨਸ਼ਟ ਹੋ ਜਾਂਦੇ ਹਨ ਅਤੇ ਇਨ•ਾਂ ਨੂੰ ਕ¤ਟਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਇਸੇ ਗ¤ਲ ਨੂੰ ਧਿਆਨ ’ਚ ਰ¤ਖਦੇ ਹੋਏ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਡਾ. ਬਲਜੀਤ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਵ¤ਖ-ਵ¤ਖ ਖੇਤਰਾਂ ’ਚ ਲਗਾਏ ਗਏ ਫੁ¤ਲ ਬੂਟਿਆਂ ਦੀਆਂ ਜੜ•ਾਂ ’ਚ ਉ¤ਗੀਆਂ ਝਾੜੀਆਂ ਅਤ ਵੇਲਾਂ ਨੂੰ ਹਟਾਉਣ ਦਾ ਅਭਿਆਨ ਸ਼ੁਰੂ ਕੀਤਾ। ਇਨ•ਾਂ ਵਿਦਿਆਰਥੀਆਂ ਨੇ ਅ¤ਜ ਸਥਾਨਕ ਫੋਰਟਿਸ ਹਸਪਤਾਲ ਦੇ ਨੇੜੇ ਰੋਡ ਡਿਵਾਈਡਰ ’ਤੇ ਲ¤ਗੇ ਫੁ¤ਲ ਬੂਟਿਆਂ ਤੋਂ ਝਾੜੀਆਂ ਅਤੇ ਵੇਲਾਂ ਨੂੰ ਹਟਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਸ਼ਹਿਰ ਵਾਸੀਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਵੀ ਕੀਤਾ। ਡਾ. ਬਲਜੀਤ ਸਿੰਘ ਨੇ ਦ¤ਸਿਆ ਕਿ ਆਮ ਲੋਕ ਆਪਣੇ ਆਸੇ ਪਾਸੇ ਸਾਫ ਸਫਾਈ ਤਾਂ ਕਰ ਲੈਂਦੇ ਹਨ ਪਰ ਪਰਿਆਵਰਣ ਨੂੰ ਸਾਫ ਸੁਥਰਾ ਰ¤ਖਣ ਅਤੇ ਸ਼ਹਿਰ ਦੀ ਸੁੰਦਰਤਾ ਲਈ ਲਗਾਏ ਗਏ ਫੁ¤ਲ ਬੂਟਿਆਂ ਵ¤ਲ ਧਿਆਨ ਨਹੀਂ ਦਿੰਦੇ, ਜਦੋਂ ਕਿ ਉਨ•ਾਂ ਦਾ ਪਾਲਣ ਪੋਸ਼ਣ ਕਰਨਾ ਅਤੇ ਉਨ•ਾਂ ਵ¤ਲ ਧਿਆਨ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ•ਾਂ ਨੇ ਦ¤ਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚੇ ਨਾਲ ਸਕੂਲ ਦੀ ਪ੍ਰਿੰਸੀਪਲ ਵੀ ਟਿਵਾਣਾ ਦੀ ਪ੍ਰੇਰਣਾ ਨਾਲ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਹੜਾ ਅ¤ਗੇ ਵੀ ਜਾਰੀ ਰਹੇਗਾ।
ਪ੍ਰਾਚੀਨ ਸ਼੍ਰੀ ਸ¤ਤ ਨਾਰਾਇਣ ਮੰਦਰ ’ਚ ਨਵਾਂ ਸਾਲ ਮਨਾਉਣ ਦੀਆਂ ਤਿਆਰੀਆਂ
ਪ੍ਰਾਚੀਨ ਸ਼ੀ ਸ¤ਤ ਨਾਰਾਇਣ ਮੰਦਰ ਮਟੌਰ, ਸੈਕਟਰ 70, ਮੋਹਾਲੀ ’ਚ ਨਵਾਂ ਸਾਲ 2013 ਨੂੰ ਜੀ ਆਇਆਂ ਆਖਣ ਲਈ ਮੰਦਰ ਦੀ ਸੰਚਾਲਕ ਸ਼੍ਰੀ ਸਨਾਤਨ ਧਰਮ ਵੇਲਫੇਅਰ ਸੁਸਾਇਟੀ ਰਜਿ ਨੇ ਤਿਆਰੀਆਂ ਸ਼ੁਰੂ ਕਰ ਦਿ¤ਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਰਕੇਸ਼ ਬੰਸਲ, ਉਪ ਪ੍ਰਧਾਨ ਸਿਕੰਦਰ ਸ਼ਰਮਾ ਅਤੇ ਚੇਅਰਮੈਨ ਸੁਰਿੰਦਰ ਲਖਨਪਾਲ ਨੇ ਦ¤ਸਿਆ ਕਿ 31 ਦਸੰਬਰ ਨੂੰ ਮੰਦਰ ਨੂੰ ਪੂਰੀ ਤਰ•ਾਂ ਸਜਾਇਆ ਜਾਵੇਗਾ ਅਤੇ ਰਾਤੀ 9 ਵਜੇ ਤੋਂ 12 ਵਜੇ ਤ¤ਕ ਮੰਦਰ ਸਥਿ¤ਤ ਧਰਮਸ਼ਾਲਾ ’ਚ ਖ਼ਾਸ ਭਜਨ ਸੰਧਿਆ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੌਰਾਨ ਭਗਾਵਨ ਦੇ ਭਜਨਾ ’ਤੇ ਨਾਚ ਕੀਤਾ ਜਾਵੇਗਾ। ਇਸ ਸਮਾਗਮ ’ਚ ਹੋਟਲਾਂ ਦੀ ਤਰਜ ’ਤੇ ਸ਼ਾਕਾਹਾਰੀ ਸਨੈਕਸ, ਕਾਫੀ ਅਤੇ ਚਾਹ ਆਦਿ ਦੀ ਵਿਵਸਥਾ ਕੀਤੀ ਜਾਵੇਗੀ।


Post a Comment