ਚੰਡੀਗੜ•, 15 ਦਸੰਬਰ: ਨੈਸ਼ਨਲ ਸਟੂਡੇਂਟਸ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਗੋਬਿੰਦ ਖਟੜਾ ਨੂੰ ਐਨ.ਐਸ.ਯੂ.ਆਈ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ•ਾਂ ਦੀ ਇਹ ਨਿਯੁਕਤੀ ਅੱਜ ਕੀਤੀ ਗਈ।ਇਸ ਲਈ ਕੌਮੀ ਲੀਡਰਸ਼ਿਪ ਤੇ ਵਿਸ਼ੇਸ਼ ਕਰਕੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਖਟੜਾ ਨੇ ਕਿਹਾ ਕਿ ਉਹ ਐਨ.ਐਸ.ਯੂ.ਆਈ ਨੂੰ ਨਾ ਸਿਰਫ ਪੰਜਾਬ, ਬਲਕਿ ਪੂਰੇ ਦੇਸ਼ ’ਚ ਵੀ ਮਜਬੂਤ ਕਰਨ ਲਈ ਕੰਮ ਕਰਨਗੇ।ਜਿਕਰਯੋਗ ਹੈ ਕਿ ਖਟੜਾ ਨੇ ਜਦੋਂ ਤੋਂ ਐਨ.ਐਸ.ਯੂ.ਆਈ ਦੀ ਕਮਾਂਡ ਸੰਭਾਲੀ ਹੈ, ਇਸਨੇ ਸੂਬੇ ’ਚ ਮਜਬੂਤੀ ਹਾਸਿਲ ਕੀਤੀ ਹੈ। ਖਾਸ ਕਰ ਉਸ ਵੇਲੇ ਜਦੋਂ ਅਕਾਲੀ ਸਮਰਥਨ ਹਾਸਿਲ ਸਟੂਡੇਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵਿਰੋਧੀਆਂ ’ਤੇ ਅੱਤਿਆਚਾਰ ਕਰ ਰਹੀ ਸੀ।ਹਾਲ ਵਿੱਚ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਐਨ.ਐਸ.ਯੂ.ਆਈ ਨੇ ਖਟੜਾ ਦੀ ਅਗੁਵਾਈ ਹੇਠ ਪੰਜਾਬ ਯੂਨੀਵਰਸਿਟੀ, ਚੰਡੀਗੜ• ਦੇ ਕੈਂਪਸ ਵਿੱਚ ਵੱਡੇ ਪੱਧਰ ’ਤੇ ਵਿਦਿਆਰਥੀ ਰੈਲੀ ਆਯੋਜਿਤ ਕੀਤੀ।ਖਟੜਾ ਦੀ ਐਨ.ਐਸ.ਯੂ.ਆਈ ਦੇ ਕੌਮੀ ਜਨਰਲ ਸਕੱਤਰ ਵਜੋਂ ਨਿਯੁਕਤੀ ’ਤੇ ਉਨ•ਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਉਨ•ਾਂ ਨੇ ਭਰੌਸਾ ਜਤਾਇਆ ਹੈ ਕਿ ਖਟੜਾ ਪੰਜਾਬ ਦੀ ਤਰ•ਾਂ ਕੌਮੀ ਪੱਧਰ ’ਤੇ ਵੀ ਸਫਲਤਾ ਦਰਜ ਕਰਨਗੇ।


Post a Comment