ਸਿਖਲਾਈ ਅਤੇ ਰੁਜ਼ਗਾਰ ਮੁਹਿੰਮ
ਏ-ਵਨ ਟੈਕਨਾਲੋਜੀ ਵਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ ਇਸਦੇ ਸਾਲ-2013 ਵਿਚ ਪਾਸ ਕਰਨ ਵਾਲੇ ਐਮ.ਸੀ.ਏ., ਬੀ.ਟੈ¤ਕ. (ਸੀ.ਐਸ.ਈ.,ਆਈ. ਟੀ) ਅਤੇ ਬੀ.ਬੀ.ਏ. ਦੇ ਵਿਦਿਆਰਥੀਆਂ ਲਈ ਸਿਖਲਾਈ ਅਤੇ ਰੁਜ਼ਗਾਰ ਮੁਹਿੰਮ ਦਾ ਆਯੋਜਨ ਕੀਤਾ ਗਿਆ। ਏ-ਵਨ ਟੈਕਨਾਲੋਜੀ ਵਿਸ਼ਵ ਦੀ ਇਕ ਪ੍ਰਸਿੱਧ ਸਾਫ਼ਟਵੇਅਰ ਆਊਟਸੋਰਸਿੰਗ ਕੰਪਨੀ ਹੈ ਅਤੇ ਇਸਦੇ ਦਫ਼ਤਰ ਅਮਰੀਕਾ, ਯੂਰਪ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਹਨ। ਭਾਰਤ ਵਿਚ ਇਸ ਕੰਪਨੀ ਦੇ ਦਫ਼ਤਰ ਮੋਹਾਲੀ, ਗੁੜਗਾਓਂ ਅਤੇ ਕੁਝ ਹੋਰ ਸ਼ਹਿਰਾਂ ਵਿਚ ਹਨ। ਕੰਪਨੀ ਨੇ ਲਿਖਤੀ ਟੈਸਟ ਅਤੇ ਇੰਟਰਵਿਊ ਤੋਂ ਬਾਅਦ 11 ਵਿਦਿਆਰਥੀਆਂ ਦੀ ਵੱਖ-ਵੱਖ ਜਿੰਮੇਵਾਰੀਆਂ ਲਈ ਚੋਣ ਕੀਤੀ ਜਿੰਨ•ਾਂ ਵਿਚ ਮੁੱਖ ਤੌਰ ਤੇ ਆਈਫੋਨ, ਐਂਡਰੀਔਡ, ਪੀ.ਐ¤ਚ.ਪੀ, ਡੌਂਟ ਨੈ¤ਟ, ਬੀ.ਡੀ.ਐ¤ਮ ਅਤੇ ਐ¤ਸ.ਈ.ਓ. ਆਦਿ ਸ਼ਾਮਿਲ ਹਨ।
ਦੇਸ਼ ਭਗਤ ਗਰੁੱਪ ਦੀ ਡਾਇਰੈਕਟਰ ਜਨਰਲ ਡਾ.ਸ਼ਾਲਿਨੀ ਗੁਪਤਾ ਨੇ ਕੰਪਨੀ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਮੁਕਾਬਲਾ ਭਰਪੂਰ ਵਰਤਮਾਨ ਯੁਗ ਵਿਚ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਹੋ ਰਹੇ ਨਵੇਂ ਵਿਕਾਸ ਤੋਂ ਪੂਰੀ ਤਰ•ਾਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਹੀ ਉਹ ਲੋੜੀਂਦੇ ਹੁਨਰ ਪ੍ਰਾਪਤ ਕਰਕੇ ਇਸ ਖੇਤਰ ਵਿਚ ਉ¤ਚੇ ਰੁਤਬੇ ਪ੍ਰਾਪਤ ਕਰ ਸਕਦੇ ਹਨ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਆਪਣੇ ਵਿਸ਼ੇਸ਼ ਸੰਦੇਸ਼ ਰਾਹੀਂ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਉ¤ਚਿਤ ਰੁਜ਼ਗਾਰ ਅਵਸਰ ਮੁਹੱਈਆ ਕਰਵਾਉਣ ਲਈ ਅਜਿਹੀਆਂ ਸਿਖਲਾਈ ਅਤੇ ਰੁਜ਼ਗਾਰ ਮੁਹਿੰਮਾਂ ਦਾ ਨਿਰੰਤਰ ਆਯੋਜਨ ਕਰਦੀ ਰਹਿੰਦੀ ਹੈ। ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਸ੍ਰੀਮਤੀ ਤੇਜਿੰਦਰ ਕੌਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਉ¤ਜਵਲ ਭਵਿੱਖ ਦੀ ਕਾਮਨਾ ਕੀਤੀ।

Post a Comment