ਮਾਨਸਾ 14ਦਸੰਬਰ (ਸਫਲਸੋਚ)ਜਿਲ੍ਹਾ ਪਸ਼ੂ ਧਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਅਧੀਨ ਮਾਨਸਾ ਵਿਖੇ ਚੱਲ ਰਹੇ ਮੇਲੇ ਦੇ ਅੱਜ ਦੂਸਰੇ ਦਿਨ ਸਭਾ ਦੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਅਮਿਤ ਢਾਕਾ ਡੀ.ਸੀ ਮਾਨਸਾ ਵੱਲੋ ਕੀਤੀ ਗਈ ਉਹਨਾਂ ਨੇ ਮੇਲੇ ਵਿੱਚ ਲੱਗੇ ਸਟਾਲਾਂ ਦਾ ਮੁਆਇਨਾ ਕੀਤਾ ਅਤੇ ਵੱਖ ਵੱਖ ਰਿੰਗ ਵਿੱਚ ਚਲ ਰਹੇ ਪਸ਼ੂ ਮੁਕਾਬਲਿਆਂ ਨੂੰ ਵਾਚਿਆ । ਡੀ.ਸੀ. ਸਾਹਿਬ ਨੇ ਮੇਲੇ ਵਿੱਚ ਬਹੁਤ ਰੱਚੀ ਦਿਖਾਈ। ਸੁਭਾ ਦੇ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਪ੍ਰੇਮ ਮਿੱਤਲ ਐਮ.ਐਲ.ਏ. ਹਲਕਾ ਮਾਨਸਾ ਸਨ । ਉਹਨਾਂ ਮੇਲੇ ਵਿੱਚ ਆਏ ਪਸੂ ਨਾਲ ਵਿਚਾਰ ਵਿਟਾਂਦਰਾਂ ਕੀਤਾ ਅਤੇ ਵੱਖ ਵੱਖ ਰਿੰਗਾ ਵਿੱਚ ਹੋ ਰਹੇ ਪਸੂ ਮੁਕਾਬਿਲਆ ਨੂੰ ਦੇਖਿਆ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਜੀ ਦੀ ਰਹਿਨਮਾਈ ਅਤੇ ਉਚ ਪੱਧਰੀ ਸੋਚ ਅਧੀਨ ਖੇਤੀ ਵਿੱਚ ਵਿਭਿੰਨਤਾ ਲਿਆਉਣਾ ਲਈ ਪਸੂ ਪਾਲਣ ਦੇ ਧੰਦੇ ਨੂੰ ਉਤਸ਼ਹਿਤ ਕਰ ਰਹੀ ਹੈ।ਅਜਿਹੇ ਪਸੂ ਮੇਲਿਆ ਰਾਹੀਂ ਪਸੂ ਪਾਲਕਾ ਅੱਛੇ ਮਿਆਰੀ ਪਸੂ ਰੱਖਣ ਲਈ ਉਤਸ਼ਾਹਿਤ ਹੋ ਰਹੇ ਹਨ। ਡਿਪਟੀ ਡਾਇਰੈਕਟਰ ਪਸੂ ਪਾਲਣ ਡਾ. ਅਮ੍ਰਿੰਤਪਾਲ ਸਿੰਘ ਨੇ ਕਿਹਾ ਇਸ ਮੇਲੇ ਵਿੱਚ 1100 ਦੇ ਲੱਗਭਗ ਇੰਟਰੀਆਂ ਹੋਈਆ ਹਨ ਅਤੇ ਕੁੱਲ 5.50 ਲੱਖ ਰੂਪੈ ਦੇ ਇਨਾਮ ਵੱਖ ਵੱਖ ਕੈਟਾਗਿਰੀਆਂ ਅਧੀਨ ਵੰਡੇ ਗਏ ਹਨ। ਦੋਵੇ ਦਿਨ ਪਸ਼ੂਆ ਦੀ ਰਿਹਾਇਸ ਖਾਣ ਪਾਣ ਅਤੇ ਪਸੂ ਪਾਲਕਾਂ ਦੀ ਰਹਾਇਸ ਅਤੇ ਲੰਗਰ ਪਾਣੀ ਆਦਿ ਸਰਕਾਰ ਵੱਲੋ ਮੁਫ਼ਤ ਪ੍ਰਬੰਧ ਕੀਤਾ ਗਿਆ। ਕੁੱਲ 61 ਕੈਟੇਗਰੀਆਂ ਦੇ ਮੁਕਾਬਲੇ ਹੋਏ ਹਨ। ਸ. ਦਿਲਰਾਜ ਸਿੰਘ ਭੂੰਦੜ ਚੈੇਅਰਮੈਨ ਜਿਲ੍ਹਾ ਪ੍ਰੀਸ਼ਦ ਮਾਨਸਾ ਨੇ ਸ਼ਾਮ ਨੂੰ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਅਗਾਂਹਵਧੂ ਪਸੂ ਪਾਲਕਾ ਦਾ ਸਨਮਾਨ ਵੀ ਕੀਤਾ।

Post a Comment