ਸ੍ਰੀ ਮੁਕਤਸਰ ਸਾਹਿਬ, 25 ਦਸੰਬਰ: ( )ਯੂਰੀਆ ਖਾਦ ਦੀ ਅਖੌਤੀ ਕਮੀ ਨੂੰ ਧਿਆਨ ਵਿਚ ਰ¤ਖਦੇ ਹੋਏ ਡਾਇਰੈਕਟਰ ਖੇਤੀਬਾੜੀ ਪੰਜਾਬ, ਚੰਡੀਗੜ੍ਹ ਡਾ: ਮੰਗਲ ਸਿੰਘ ਸੰਧੂ ਵਲੋ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ । ਉਨ੍ਹਾਂ ਵਲੋਂ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਯੂਰੀਆ ਖਾਦ ਦੀ ਵਿਕਰੀ ਅਤੇ ਸਟਾਕ ਦੀ ਮੋਨੀਟਰਿੰਗ ਕੀਤੀ ਗਈ । ਜ਼ਿਲ੍ਹੇ ਦੇ ਮ¤ੁਖ ਖੇਤਬਾੜੀ ਅਫਸਰ, ਡਾ: ਬੇਅੰਤ ਸਿੰਘ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਸਮੂਹ ਖੇਤਬਾੜੀ ਅਫਸਰਾਂ/ਖੇਤੀਬਾੜੀ ਵਿਕਾਸ ਅਫਸਰਾਂ ਅਤੇ ਨਵੇ ਨਿਯੁਕਤ ਹੋਏ 9 ਖੇਤੀਬਾੜੀ ਵਿਕਾਸ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਆਪਣੀ ਡਿਉਟੀ ਨਿਭਾਉਣ ਅਤੇ ਸਮੇ ਸਿਰ ਸਵੇਰੇ 9 ਤੋ 5 ਵਜੇ ਤ¤ਕ ਆਪਣੇ-2 ਦਫਤਰ ਵਿਖੇ ਹਾਜਰੀ ਦੇਣ। ਉਨ੍ਹਾਂ ਵਲੋ ਮੁ¤ਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਖਾਦ ਡੀਲਰ/ਰੀਟਿੇਲਰ ਵਲੋ ਕਿਸੇ ਵੀ ਕਿਸਾਨ ਨੂੰ ਯੂਰੀਆ ਖਾਦ ਨਾਲ ਕੋਈ ਵੀ ਅਣ-ਚਾਹੀ ਵਸਤੂ ਜਿਵੇ ਕਿ ਬਾਇਓਖਾਦ, ਜਿੰਕ ਅਤੇ ਸਲਫਰ ਆਦਿ ਜਬਰਦਸਤੀ ਨਾ ਦੇਣ ਅਤੇ ਖਾਦਾਂ ਦਾ ਪ¤ਕਾ ਬਿ¤ਲ ਕਿਸਾਨਾਂ ਨੂੰ ਜਰੂਰ ਜਾਰੀ ਕਰਨ। ਉਨ੍ਹਾਂ ਵਲੋ ਇਹ ਵੀ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਖਾਦ ਡੀਲਰ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਖਾਦ ਨਿਯਮ 1985 ਦੇ ਤਹਿਤ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਸਵੀਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅ੍ਯਧਿਕਾਰੀਆਂ ਨਾਲ ਬੈਠਕ ਕਰਦੇ ਹੋਏ।

Post a Comment