ਸੰਗਰੂਰ, 17 ਦਸੰਬਰ ()-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਜ਼ਿਲ•ਾ ਸੰਗਰੂਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਖੇਤੀ ਲਈ ਲੋੜੀਂਦੇ ਯੂਰੀਆ ਖਾਦ ਦੀ ਲੋੜ ਮੁਤਾਬਿਕ ਸੰਜਮ ਨਾਲ ਵਰਤੋਂ ਕਰਨ। ਜ਼ਿਲ•ੇ ਦੇ ਖੇਤੀਬਾੜੀ ਵਿਭਾਗ ਕੋਲ ਵੈਸੇ ਤਾਂ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਹੈ ਪਰ ਕੁਝ ਕਿਸਾਨ ਖਾਦ ਦੀ ਸਟੋਰੇਜ਼ ਕਰਨ ’ਤੇ ਲੱਗੇ ਹੋਏ ਹਨ, ਜੋ ਕਿ ਗਲਤ ਹੈ। ਉਨ•ਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸ਼ਿਫਾਰਸ਼ਾਂ ਤਹਿਤ ਕਣਕ ਦੀ ਉਪਜ ਲਈ ਕਿਸਾਨ ਨੂੰ ਇੱਕ ਖੇਤ ਵਿੱਚ ਯੂਰੀਆ ਦਾ ਤਿੰਨ ਵਾਰ ਛਿੜਕਾਅ ਕਰਨ ਦੀ ਲੋੜ ਹੁੰਦੀ ਹੈ, ਜੋ ਕਿ ਸਮੇਂ ਦੇ ਵਕਫੇ ਨਾਲ ਕੀਤਾ ਜਾਂਦਾ ਹੈ। ਕਿਸਾਨ ਤਿੰਨੋਂ ਛਿੜਕਾਅ ਲਈ ਯੂਰੀਆ ਇੱਕੋ ਸਮੇਂ ਚੁੱਕ ਕੇ ਘਰਾਂ ਵਿਚ ਸਟੋਰ ਕਰਨ ’ਤੇ ਲੱਗੇ ਹੋਏ ਹਨ। ਉਨ•ਾਂ ਨਾਲ ਹਾਜ਼ਰ ਮੁੱਖ ਖੇਤੀਬਾੜੀ ਅਫ਼ਸਰ ਸ. ਰਾਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਜ਼ਿਲ•ਾ ਸੰਗਰੂਰ ਦੇ ਕੁੱਲ ਕਣਕ ਉਤਪਾਦਨ ਲਈ 80 ਹਜ਼ਾਰ ਮੀਟਰਕ ਟਨ ਯੂਰੀਆ ਖਾਦ ਦੀ ਲੋੜ ਹੈ ਅਤੇ ਏਨੀਂ ਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਲ•ੇ ਵਿੱਚ ਹੁਣ ਤੱਕ 76,930 ਮੀਟਰਕ ਟਨ ਯੂਰੀਆ ਖਾਦ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 44,590 ਮੀਟਰਕ ਟਨ ਸਹਿਕਾਰੀ ਸੁਸਾਇਟੀਆਂ ਨੂੰ ਅਤੇ 32,339 ਨਿੱਜੀ ਖੇਤਰ ਨੂੰ ਵੰਡ ਕੀਤੀ ਜਾ ਚੁੱਕੀ ਹੈ। ਜਦਕਿ 2300 ਮੀਟਰਕ ਟਨ ਦਾ ਰੈਕ ਲੱਗ ਚੁੱਕਾ ਹੈ। ਇਸ ਤੋਂ ਇਲਾਵਾ ਰਹਿੰਦਾ ਯੂਰੀਆ ਵੀ ਜਲਦੀ ਹੀ ਕਿਸਾਨਾਂ ਅਤੇ ਸੁਸਾਇਟੀਆਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਹਾੜ•ੀ ਦੀਆਂ ਫਸਲਾਂ ਲਈ ਲੋੜੀਂਦੇ ਇਨਪੁਟਸ (ਬੀਜਾਂ ਅਤੇ ਖਾਦਾਂ) ਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ। ਉਨ•ਾਂ ਕਿਹਾ ਕਿ ਖੇਤੀਬਾੜੀ ਉਤਪਾਦਨ ਅਤੇ ਮੈਨੇਜਮੈਂਟ ਕਮੇਟੀ ਆਤਮਾ ਅਤੇ ਕੌਮੀ ਅੰਨ ਸੁਰੱਖਿਆਂ ਮਿਸ਼ਨ ਤਹਿਤ ਜ਼ਿਲ•ੇ ਵਿੱਚ 2,73,000 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚੋਂ 99 ਫੀਸਦੀ ਕਣਕ ਦੀ ਬਿਜਾਈ ਹੋ ਚੁੱਕੀ ਹੈ। ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਜ਼ਿਲ•ੇ ਵਿੱਚ ਕਣਕ ਦੀਆਂ ਵੱਖ-ਵੱਖ ਕਿਸਮਾਂ ਪੀ.ਬੀ.ਡਬਲਿਊ-343, ਪੀ.ਬੀ.ਡਬਲਿਊ-502, ਪੀ.ਬੀ.ਡਬਲਿਊ-621, ਪੀ.ਬੀ.ਡਬਲਿਊ-17 ਦੇ ਬੀਜ ਦਾ ਪੂਰਾ ਰੇਟ 2250 ਰੁਪਏ ਪ੍ਰਤੀ ਕੁਇੰਟਲ ਹੈ, ਜੋ ਕਿ 500 ਰੁਪਏ ਪ੍ਰਤੀ ਕੁਇੰਟਲ ਸਬਸਿਡੀ ’ਤੇ ਕਿਸਾਨਾਂ ਨੂੰ 1750 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜ਼ਿਲ•ੇ ਦੇ 23 ਸੈਂਟਰਾਂ ਰਾਹੀ ਵੰਡਿਆ ਗਿਆ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਹੁਣ ਤੱਕ ਕਿਸਾਨਾਂ ਨੂੰ ਲੋੜੀਂਦੇ 37,433 ਕੁਇੰਟਲ ਬੀਜਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਜ਼ਿਲ•ੇ ਵਿੱਚ ਕਿਸਾਨਾਂ ਨੂੰ 30 ਹਜ਼ਾਰ ਕੁਇੰਟਲ ਦੇ ਕਰੀਬ ਬੀਜਾਂ ਦੀ ਵੰਡ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਬੀਜ ਵੰਡਣ ਦੇ ਮਾਮਲੇ ਵਿੱਚ ਜ਼ਿਲ•ਾ ਸੰਗਰੂਰ ਦੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਜ਼ਿਲ•ਾ ਹੁਸ਼ਿਆਰਪੁਰ 22 ਹਜ਼ਾਰ ਕੁਇੰਟਲ ਬੀਜ ਵੰਡਣ ਨਾਲ ਦੂਜੇ ਸਥਾਨ ’ਤੇ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜ•ੀ ਯੂਨੀਵਰਸਿਟੀ ਜਾਂ ਭੂਮੀ ਪਰਖ ਦੇ ਆਧਾਰ ’ਤੇ ਹੀ ਕੀਤੀ ਜਾਵੇ। ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੀ ਸਪਲਾਈ ’ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਇਨਪੁਟਸ ਖਰੀਦ ਸੰਬੰਧੀ ਕਿਸੇ ਕਿਸਾਨ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨੇੜ•ੇ ਦੇ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਤਾਲਮੇਲ ਰੱਖਣ।

Post a Comment